ਬੀਜਾਪੁਰ : ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲ੍ਹੇ ਵਿੱਚ ਪ੍ਰੈਸ਼ਰ ਬੰਬ ਦੀ ਚਪੇਟ ਵਿੱਚ ਆਉਣ ਨਾਲ ਕੇਂਦਰੀ ਰਿਜ਼ਰਵ ਪੁਲਸ ਬਲ ਦਾ ਜਵਾਨ ਸ਼ੀਲਚੰਦ ਮਿੰਜ ਜਖ਼ਮੀ ਹੋ ਗਿਆ ਹੈ। ਉਹ ਸੀ.ਆਰ.ਪੀ.ਐੱਫ. ਵਿੱਚ ਹੈੱਡ ਕਾਂਸਟੇਬਲ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ, ਬਾਸਾਗੁੜਾ ਥਾਣਾ ਖੇਤਰ ਵਿੱਚ ਸੀ.ਆਰ.ਪੀ.ਐੱਫ. ਦੇ 168ਵੀਂ ਸੈਨਾ ਦੇ ਜਵਾਨਾਂ ਨੂੰ ਗਸ਼ਤ ਲਈ ਭੇਜਿਆ ਗਿਆ ਸੀ। ਗਸ਼ਤੀ ਦਲ ਦੇ ਜਵਾਨ ਜਦੋਂ ਆਵਾਪੱਲੀ-ਬਾਸਾਗੁੜਾ ਰਸਤੇ ਵਿੱਚ ਟਿੰਮਾਪੁਰ ਪਿੰਡ ਦੇ ਕਰੀਬ ਸਨ, ਉਦੋਂ ਜਵਾਨ ਦਾ ਪੈਰ ਪ੍ਰੈਸ਼ਰ ਬੰਬ ਦੇ ਉੱਪਰ ਚਲਾ ਗਿਆ। ਇਸ ਨਾਲ ਧਮਾਕਾ ਹੋਇਆ ਅਤੇ ਉਹ ਜਖ਼ਮੀ ਹੋ ਗਿਆ।
ਇਹ ਵੀ ਪੜ੍ਹੋ - ਅਫਗਾਨਿਸਤਾਨ ਦੀ ਜ਼ਮੀਨ ਦਾ ਭਾਰਤ ਖ਼ਿਲਾਫ਼ ਅੱਤਵਾਦੀ ਸਰਗਰਮੀਆਂ ਲਈ ਇਸਤੇਮਾਲ ਨਾ ਹੋਵੇ: ਵਿਦੇਸ਼ ਮੰਤਰਾਲਾ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬਾਸਾਗੁੜਾ ਥਾਣਾ ਖੇਤਰ ਵਿੱਚ ਸੀ.ਆਰ.ਪੀ.ਐੱਫ. ਦੇ 168ਵੀਂ ਸੈਨਾ ਦੇ ਜਵਾਨਾਂ ਨੂੰ ਗਸ਼ਤ ਲਈ ਰਵਾਨਾ ਕੀਤਾ ਗਿਆ ਸੀ। ਦਲ ਦੇ ਜਵਾਨ ਜਦੋਂ ਆਵਾਪੱਲੀ-ਬਾਸਾਗੁੜਾ ਰਸਤੇ ਵਿੱਚ ਟਿੰਮਾਪੁਰ ਪਿੰਡ ਦੇ ਕਰੀਬ ਸਨ, ਉਦੋਂ ਮਿੰਜ ਦਾ ਪੈਰ ਪ੍ਰੈਸ਼ਰ ਬੰਬ ਦੇ ਉੱਪਰ ਚਲਾ ਗਿਆ। ਇਸ ਨਾਲ ਬੰਬ ਵਿੱਚ ਧਮਾਕਾ ਹੋਇਆ ਅਤੇ ਉਹ ਜਖ਼ਮੀ ਹੋ ਗਿਆ।
ਘਟਨਾ ਤੋਂ ਬਾਅਦ ਮਿੰਜ ਨੂੰ ਘਟਨਾ ਸਥਾਨ ਤੋਂ ਬਾਹਰ ਕੱਢਿਆ ਗਿਆ ਅਤੇ ਸਥਾਨਕ ਹਸਪਤਾਲ ਲਿਜਾਇਆ ਗਿਆ। ਮਿੰਜ ਦਾ ਇਲਾਜ ਕੀਤਾ ਜਾ ਰਿਹਾ ਹੈ। ਖੇਤਰ ਵਿੱਚ ਨਕਸਲੀਆਂ ਖ਼ਿਲਾਫ਼ ਮੁਹਿੰਮ ਜਾਰੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਫਗਾਨਿਸਤਾਨ ਦੀ ਜ਼ਮੀਨ ਦਾ ਭਾਰਤ ਖ਼ਿਲਾਫ਼ ਅੱਤਵਾਦੀ ਸਰਗਰਮੀਆਂ ਲਈ ਇਸਤੇਮਾਲ ਨਾ ਹੋਵੇ: ਵਿਦੇਸ਼ ਮੰਤਰਾਲਾ
NEXT STORY