ਸ਼੍ਰੀਨਗਰ— ਜੰਮੂ ਕਸ਼ਮੀਰ 'ਚ ਸੁਰੱਖਿਆ ਫੋਰਸ ਅਤੇ ਪੱਥਰਬਾਜ਼ਾਂ ਦੇ ਵਿਚਕਾਰ ਹੋਣ ਵਾਲੀਆਂ ਝੜਪਾਂ ਦੀਆਂ ਤਸਵੀਰਾਂ 'ਚ ਹਮੇਸ਼ਾਂ ਜਵਾਨਾਂ ਦਾ ਹਮਲਾ ਰੂਪ ਦੇਖਣ ਨੂੰ ਮਿਲਿਆ ਹੈ, ਕਦੇ ਬੰਦੂਕ ਚਲਾਉਂਦੇ ਅਤੇ ਕਦੀ ਲਾਠੀ। ਇਥੋ ਤੱਕ ਕਿ ਸੰਯੁਕਤ ਰਾਸ਼ਟਰ ਨੇ ਭਾਰਤ 'ਤੇ ਕਸ਼ਮੀਰ 'ਚ ਮਨੁੱਖੀ ਅਧਿਕਾਰਾਂ ਦਾ ਉਲੰਘਣ ਤੱਕ ਦਾ ਦੋਸ਼ ਲਗਾ ਦਿੱਤਾ ਪਰ ਪਥਰਾਅ ਕਰਦੀ ਭੀੜ 'ਤੇ ਪੈਲੇਟ ਗਨ ਚਲਾਉਣ ਵਾਲੇ ਜਵਾਨ ਸ਼ਾਇਦ ਹੀ ਕਦੀ ਆਪਣਾ ਪੱਖ ਸਾਹਮਣੇ ਰੱਖਦੇ ਨਜ਼ਰ ਆਏ ਹੋਣ।
ਪਥਰਾਅ ਦੌਰਾਨ ਭੀੜ ਦਾ ਸਾਹਮਣਾ ਕਰਨ ਵਾਲੇ ਜਵਾਨ ਕਿਵੇਂ ਆਪਣੀ ਜਾਨ ਬਚਾਉਂਦੇ ਹਨ। ਇਸ ਗੱਲ ਦੀ ਗਵਾਹੀ ਦਿੰਦਾ ਇਕ ਵੀਡੀਓ ਸਾਹਮਣੇ ਆਇਆ ਹੈ। ਦਰਅਸਲ, ਵੀਰਵਾਰ ਨੂੰ ਸੀ.ਆਰ.ਪੀ.ਐੱਫ. ਦੇ ਕਾਫਿਲੇ ਦੀ ਇਕ ਗੱਡੀ ਕਥਿਤ ਤੌਰ 'ਤੇ ਇਕ ਮੋਟਰਸਾਈਕਲ ਨਾਲ ਟਕਰਾ ਗਈ। ਇਸ 'ਤੇ ਇਲਾਕੇ 'ਚ ਮੌਜ਼ੂਦ ਕੁਝ ਹੰਗਾਮਾ ਕਰਨ ਵਾਲਿਆਂ ਨੇ ਸੁਰੱਖਿਆ ਫੋਰਸ 'ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ।
ਵੀਡੀਓ ਆਇਆ ਸਾਹਮਣੇ
ਪਹਿਲਾਂ ਸਾਹਮਣੇ ਆਏ ਘਟਨਾ ਦੇ ਇਕ ਵੀਡੀਓ 'ਚ ਲੋਕਾਂ ਨੂੰ ਬੱਸ ਦੇ ਉਪਰ ਪਥਰਾਅ ਕਰਦੇ ਹੋਏ ਦੇਖਿਆ ਗਿਆ। ਹੁਣ ਬੱਸ ਦੇ ਅੰਦਰ ਤੋਂ ਲਿਆ ਗਿਆ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਜਵਾਨਾਂ ਦੇ ਹਾਲਤ ਦਾ ਅੰਦਾਜ਼ਾ ਵੀ ਲੱਗਦਾ ਹੈ। ਵੀਡੀਓ 'ਚ ਜਵਾਨ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਦਿਖੇ, ਜਦੋਂਕਿ ਭੀੜ ਪੱਥਰ ਮਾਰਦੀ ਉਸ ਦੇ ਪਿੱਛੇ ਭੱਜਦੀ ਨਜ਼ਰ ਆ ਰਹੀ ਹੈ। ਜਵਾਨਾਂ ਨੇ ਸੀਟਾਂ ਤੋਂ ਹੇਠਾਂ ਬੈਠ ਕੇ ਆਪਣੀ ਜਾਨ ਬਚਾਈ।
300 ਮੀਟਰ ਡੂੰਘੀ ਖੱਡ 'ਚ ਡਿੱਗੀ ਅਲਟੋ ਕਾਰ, 1 ਦੀ ਮੌਤ ਤੇ 1 ਲਾਪਤਾ
NEXT STORY