ਰਿਕਾਂਗਪਿਓ— ਜ਼ਿਲਾ ਕਿੰਨੌਰ ਦੇ ਰਾਸ਼ਟਰੀ ਹਾਈ ਮਾਰਗ-5 ਪੂਰਵਨੀ ਝੂਲਾ ਦੇ ਨੇੜੇ ਇਕ ਅਲਟੋ ਕਾਰ ਸੜਕ ਰਸਤੇ ਤੋਂ 300 ਮੀਟਰ ਹੇਠਾਂ ਡੂੰਘੀ ਖੱਡ 'ਚ ਜਾ ਡਿੱਗੀ। ਜਾਣਕਾਰੀ ਮੁਤਾਬਕ ਅਲਟੋ 'ਚ ਤਿੰਨ ਵਿਅਕਤੀ ਸਵਾਰ ਸਨ, ਜਿਨ੍ਹਾਂ 'ਚੋਂ ਇਕ ਵਿਅਕਤੀ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਜ਼ਖਮੀ ਹੈ ਅਤੇ ਇਕ ਵਿਅਕਤੀ ਹੁਣ ਤੱਕ ਲਾਪਤਾ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਤਹਿਸੀਲਦਾਰ ਕਲਪਾ ਸੰਤ, ਰਾਮ ਸ਼ਰਮਾ, ਪਟਵਾਰੀ ਸ਼ਮਸ਼ੇਰ ਨੇਗੀ, 17ਵੀਂ ਵਾਹਿਨੀ ਭਾਰਤ ਤਿੱਬਤ ਸੀਮਾ ਪੁਲਸ ਬੱਲ, ਫਾਇਗ ਬ੍ਰਿਗੇਡ ਰਿਕਾਂਗਪਿਓ ਦਾ ਦਲ ਅਤੇ ਪੁਲਸ ਟੀਮ ਘਟਨਾ ਸਥਾਨ 'ਤੇ ਪਹੁੰਚ ਚੁੱਕੀ ਹੈ। ਲਾਪਤਾ ਦੀ ਤਲਾਸ਼ ਲਈ ਸਰਚ ਮੁਹਿੰਮ ਚਲਾਈ ਗਈ ਹੈ।
ਬਿਹਾਰ 'ਚ ਡਾਕਟਰ ਦੀ ਪਤਨੀ-ਬੇਟੀ ਨਾਲ ਗੈਂਗਰੇਪ, ਸਹੀ ਜਾਂਚ ਨਾ ਕਰਨ ਵਾਲਾ ਅਧਿਕਾਰੀ ਮੁਅੱਤਲ
NEXT STORY