ਨਵੀਂ ਦਿੱਲੀ— ਸੈਂਟਰਲ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) 'ਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਖੁਸ਼ਖ਼ਬਰੀ ਹੈ। ਸੀ. ਆਰ. ਪੀ. ਐੱਫ. ਨੇ ਪੈਰਾਮੈਡੀਕਲ ਸਟਾਫ਼ ਸਮੇਤ ਵੱਖ-ਵੱਖ ਅਹੁਦਿਆਂ ਲਈ ਬੰਪਰ ਭਰਤੀਆਂ ਕੱਢੀਆਂ ਹਨ। ਇਸ ਲਈ ਅਧਿਕਾਰਤ ਵੈੱਬਸਾਈਟ 'ਤੇ ਨੋਟੀਫ਼ਿਕੇਸ਼ਨ ਵੀ ਜਾਰੀ ਕੀਤੀ ਜਾ ਚੁੱਕੀ ਹੈ। ਸੂਚਨਾ ਮੁਤਾਬਕ ਸੀ. ਆਰ. ਪੀ. ਐੱਫ. ਦੀ ਇਸ ਭਰਤੀ ਲਈ ਕੁੱਲ ਖਾਲੀ ਅਹੁਦਿਆਂ ਦੀ ਗਿਣਤੀ 789 ਹੈ।
ਅਹੁਦਿਆਂ ਦੇ ਨਾਮ—
ਇੰਸਪੈਕਟਰ (ਡਾਇਟੀਸ਼ੀਅਨ)-1 ਅਹੁਦਾ
ਸਬ ਇੰਸਪੈਕਟਰ (ਸਟਾਫ਼ ਨਰਸ)- 175 ਅਹੁਦੇ
ਸਬ ਇੰਸਪੈਕਟਰ (ਰੇਡੀਓਗ੍ਰਾਫ਼ਰ)- 8 ਅਹੁਦੇ
ਅਸਿਸਟੈਂਟ ਸਬ ਇੰਸਪੈਕਟਰ (ਫਾਰਮਸਿਸਟ)- 84 ਅਹੁਦੇ
ਅਸਿਸਟੈਂਟ ਸਬ ਇੰਸਪੈਕਟਰ (ਫਿਜੀਓਥੈਰੇਪਿਸਟ)-5 ਅਹੁਦੇ
ਅਸਿਸਟੈਂਟ ਸਬ ਇੰਸਪੈਕਟਰ (ਡੈਂਟਲ ਟੈਕਨੀਸ਼ੀਅਨ)- 4 ਅਹੁਦੇ
ਅਸਿਸਟੈਂਟ ਸਬ ਇੰਸਪੈਕਟਰ (ਲੈਬ ਟੈਕਨੀਸ਼ੀਅਨ)- 64 ਅਹੁਦੇ
ਅਸਿਸਟੈਂਟ ਸਬ ਇੰਸਪੈਕਟਰ/ਇਲਕੈਟਰੋ ਕਾਰੀਓਗ੍ਰਾਫ਼ੀ ਟੈਕਨੀਸ਼ੀਅਨ -1 ਅਹੁਦਾ
ਇਸ ਤੋਂ ਇਲਾਵਾ ਹੈਂਡ ਕਾਂਸਟੇਬਲ (ਨਰਸਿੰਗ ਅਸਿਟੈਂਟ) ਅਤੇ ਹੈੱਡ ਕਾਂਸਟੇਬਲ ਮਿਡਵਾਈਫ ਦੇ ਅਹੁਦਿਆਂ 'ਤੇ ਭਰਤੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਅਪਲਾਈ ਕਰਨ ਦੀ ਜਾਣਕਾਰੀ—
ਇਨ੍ਹਾਂ ਅਹੁਦਿਆਂ ਲਈ ਹੋਣ ਵਾਲੀ ਭਰਤੀ ਪ੍ਰਕਿਰਿਆ ਲਈ ਉਮੀਦਵਾਰਾਂ ਨੂੰ ਆਨਲਾਈਨ ਅਪਲਾਈ ਕਰਨਾ ਹੋਵੇਗਾ। ਆਨਲਾਈਨ ਬਿਨੈਕਾਰ ਦੀ ਪ੍ਰਕਿਰਿਆ 20 ਜੁਲਾਈ 2020 ਤੋਂ ਸ਼ੁਰੂ ਹੋਵੇਗੀ। ਅਪਲਾਈ ਦੀ ਆਖਰੀ ਤਾਰੀਖ਼ 31 ਅਗਸਤ 2020 ਹੈ।
ਜ਼ਰੂਰੀ ਯੋਗਤਾਵਾਂ—
ਇਸ ਭਰਤੀ ਵਿਚ ਕਈ ਵੱਖ-ਵੱਖ ਅਹੁਦੇ ਹਨ। ਵੱਖ-ਵੱਖ ਅਹੁਦਿਆਂ ਲਈ ਸਿੱਖਿਅਕ ਯੋਗਤਾ ਅਤੇ ਉਮਰ ਹੱਦ ਵੀ ਵੱਖ-ਵੱਖ ਮੰਗੀ ਗਈ ਹੈ। ਇਸ ਸੰਬੰਧ ਅਧਿਕਾਰਤ ਵੈੱਬਸਾਈਟ 'ਤੇ https://crpf.gov.in/ ਜਾਰੀ ਨੋਟੀਫ਼ਿਕੇਸ਼ਨ 'ਚ ਦੇਖਿਆ ਜਾ ਸਕਦਾ ਹੈ।
ਅਰਜ਼ੀ ਫੀਸ—
ਗਰੁੱਪ ਬੀ ਦੇ ਬਿਨੈਕਾਰਾਂ ਲਈ ਫੀਸ- 200 ਰੁਪਏ
ਗਰੁੱਪ ਸੀ ਲਈ ਫੀਸ- 100 ਰੁਪਏ
ਐੱਸ.ਸੀ/ ਐੱਸ. ਟੀ ਦੇ ਉਮੀਦਵਾਰਾਂ ਲਈ ਕੋਈ ਫੀਸ ਨਹੀਂ।
ਪੱਛਮੀ ਬੰਗਾਲ 'ਚ ਭਾਜਪਾ ਨੇਤਾ ਦੀ ਲਾਸ਼ ਘਰ ਕੋਲ ਲਟਕਦੀ ਮਿਲੀ
NEXT STORY