ਰਾਏਪੁਰ— ਭਨਪੁਰੀ ਦੇ ਮੇਟਲ ਪਾਰਕ 'ਚ ਸ਼ੁੱਕਰਵਾਰ ਰਾਤੀ ਰਾਵਾਭਾਠਾ ਦੀ ਇਕ ਔਰਤ ਦਾ ਕਤਲ ਕਰ ਦਿੱਤਾ ਗਿਆ। ਸ਼ਨੀਵਾਰ ਸਵੇਰੇ ਇੱਥੇ ਖੇਤ 'ਚ ਉਸ ਦੀ ਲਾਸ਼ ਮਿਲੀ। ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੇ ਪਤੀ ਨੇ ਕੀਤਾ ਸੀ। ਬਹੁਤ ਬੇਰਹਿਮੀ ਨਾਲ ਹਥੌੜੇ ਨਾਲ ਉਸ ਦਾ ਚਿਹਰਾ ਅਤੇ ਸਿਰ ਕੁਚਲਿਆ, ਫਿਰ ਘਰ ਪੁੱਜ ਕੇ ਸ਼ੌਰ ਮਚਾ ਦਿੱਤਾ ਕਿ ਉਸ ਦੀ ਪਤਨੀ ਗਾਇਬ ਹੋ ਗਈ ਹੈ।
ਘਨਸ਼ਾਮ ਉਸ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ। ਇਸ ਨੂੰ ਲੈ ਕੇ ਦੋਹੇਂ ਅਕਸਰ ਝਗੜੇ ਰਹਿੰਦੇ ਸੀ। ਇਸ ਕਾਰਨ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਪਿੰਡ ਭੇਜ ਦਿੱਤਾ ਸੀ। ਸ਼ੁੱਕਰਵਾਰ ਨੂੰ ਕਤਲ ਦੀ ਯੋਜਨਾ ਦੇ ਘਰ ਨਾਲ ਘਰ ਤੋਂ ਨਿਕਲਿਆ ਸੀ। ਇਸ ਲਈ ਬਾਈਕ ਦੀ ਡਿੱਕੀ 'ਚ ਹਥੌੜਾ ਰੱਖ ਲਿਆ।
ਦੋਸ਼ੀ ਖੁਦ ਵੀ ਲੱਭਣ ਦਾ ਨਾਟਕ ਕਰਨ ਲੱਗਾ। ਪੁਲਸ ਨੇ ਪੁੱਛਗਿਛ 'ਚ ਸਖ਼ਤੀ ਵਰਤੀ ਤਾਂ ਸੱਚ ਸਾਹਮਣੇ ਆ ਗਿਆ। ਉਸ ਨੂੰ ਗ੍ਰਿਫਤਾਰ ਕਰਕੇ ਘਰ ਤੋਂ ਹਥੌੜਾ ਬਰਾਮਦ ਕਰ ਲਿਆ। ਪੁਲਸ ਮੁਤਾਬਕ ਮੇਟਲ ਪਾਰਕ 'ਚ ਸ਼ਨੀਵਾਰ ਸਵੇਰੇ 6 ਵਜੇ ਰਾਵਾਭਾਠਾ ਦੀ ਦਸ਼ਮਤ ਬਾਹੂ ਦੀ ਲਾਸ਼ ਮਿਲੀ ਸੀ। ਚਿਹਰਾ ਅਤੇ ਸਿਰ ਬੁਰੀ ਤਰ੍ਹਾਂ ਕੁਚਲਿਆ ਹੋਇਆ ਸੀ। ਲਾਸ਼ ਦੇਖ ਕੇ ਆਸਪਾਸ ਦੇ ਲੋਕਾਂ ਨੇ ਪੁਲਸ ਨੂੰ ਖਬਰ ਦਿੱਤੀ। ਲਾਸ਼ ਦੀ ਸਥਿਤੀ ਦੇਖ ਕੇ ਪੁਲਸ ਨੇ ਬਲਾਤਕਾਰ ਦਾ ਸ਼ੱਕ ਕਰਕੇ ਜਾਂਚ ਸ਼ੁਰੂ ਕੀਤੀ। ਪਤਾ ਚੱਲਿਆ ਕਿ ਦਸ਼ਮਤ ਨੂੰ ਆਖ਼ਰੀ ਵਾਰ ਪਤੀ ਘਨਸ਼ਾਮ ਨਾਲ ਦੇਖਿਆ ਗਿਆ ਸੀ। ਬਾਈਕ ਤੋਂ ਸ਼ੁੱਕਰਵਾਰ ਰਾਤੀ ਕਰੀਬ 7.30 ਵਜੇ ਘਰ ਤੋਂ ਨਿਕਲੇ ਸੀ। ਉਹ ਪਹਿਲੇ ਡਾਕਟਰ ਕੋਲ ਗਏ ਅਤੇ ਫਿਰ ਬਾਜ਼ਾਰ ਗਏ। ਸਬਜ਼ੀ ਲੈਣ ਦੇ ਬਾਅਦ ਦੋਸ਼ੀ ਪਤੀ ਨੂੰ ਲੈ ਕੇ ਮੇਟਲ ਪਾਰਕ ਵੱਲ ਚਲਾ ਗਿਆ। ਬਾਥਰੂਮ ਜਾਣ ਦਾ ਕਹਿਣ ਕੇ ਬਾਈਕ ਰੋਕ ਦਿੱਤੀ। ਦੋਹੇਂ ਵੱਖ-ਵੱਖ ਦਿਸ਼ਾ ਵੱਲ ਚਲੇ ਗਏ। ਘਨਸ਼ਾਮ ਬਾਈਕ ਕੋਲ ਗਿਆ ਅਤੇ ਡਿੱਕੀ ਤੋਂ ਹਥੌੜਾ ਕੱਢ ਕੇ ਦਸ਼ਮਤ 'ਤੇ ਵਾਰ ਕਰ ਦਿੱਤੇ। ਸਾਹ ਰੁੱਕਣ ਤੱਕ ਸਿਰ 'ਤੇ ਹਥੌੜਾ ਮਾਰਿਆ। ਫਿਰ ਉਥੋਂ ਭੱਜ ਕੇ ਘਰ ਆ ਗਿਆ। ਹਥੌੜਾ ਧੋ ਕੇ ਰੱਖ ਦਿੱਤਾ। ਰਾਤੀ 10 ਵਜੇ ਉਸ ਨੇ ਦਸ਼ਮਤ ਦੇ ਗਾਇਬ ਹੋਣ 'ਤੇ ਸ਼ੌਰ ਮਚਾਇਆ। ਆਸਪਾਸ 'ਚ ਪੁੱਛਗਿਛ ਕੀਤੀ। ਗੁਆਂਢੀਆਂ ਤੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਉਸ ਨੂੰ ਲੱਭਣ ਨਿਕਲ ਗਿਆ।
ਪੋਸਟਮਾਰਟਮ ਦੇ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਸ਼ੱਕ ਹੋਣ 'ਤੇ ਸ਼ਾਮ ਨੂੰ ਪੁਲਸ ਨੇ ਘਨਸ਼ਾਮ ਤੋਂ ਦੁਬਾਰਾ ਪੁੱਛਗਿਛ ਕੀਤੀ ਤਾਂ ਉਹ ਆਪਣਾ ਬਿਆਨਾਂ 'ਚ ਉਲਝ ਗਿਆ। ਉਹ ਵੱਖ-ਵੱਖ ਗੱਲਾਂ ਕਰਨ ਲੱਗਾ। ਪੁਲਸ ਨੇ ਉਸ ਨੂੰ ਹਿਰਾਸਤ 'ਚ ਲੈ ਕੇ ਪੁੱਛਗਿਛ ਕੀਤੀ ਤਾਂ ਉਸ ਨੇ ਕਤਲ ਸਵੀਕਾਰ ਕਰ ਲਿਆ।
ਪੰਚਕੂਲਾ ਹਿੰਸਾ : ਹਨੀਪ੍ਰੀਤ ਦੀ ਗ੍ਰਿਫਤਾਰੀ ਲਈ SIT ਕਰ ਰਹੀ ਜੰਗੀ ਪੱਧਰ 'ਤੇ ਛਾਪੇਮਾਰੀ
NEXT STORY