ਪਟਨਾ, (ਭਾਸ਼ਾ)- ਅਹਿਮਦਾਬਾਦ ਤੋਂ ਪਟਨਾ ਆ ਰਹੀ ਇੰਡੀਗੋ ਦੀ ਇਕ ਉਡਾਣ ’ਚ ਬੁੱਧਵਾਰ ਬੰਬ ਰੱਖੇ ਹੋਣ ਦੀ ਧਮਕੀ ਮਿਲੀ, ਜਿਸ ਕਾਰਨ ਇੱਥੇ ਹਵਾਈ ਅੱਡੇ ’ਤੇ ਸੁਰੱਖਿਆ ਮੁਲਾਜ਼ਮਾਂ ’ਚ ਘਬਰਾਹਟ ਫੈਲ ਗਈ।
ਅਧਿਕਾਰੀਆਂ ਨੇ ਕਿਹਾ ਕਿ ਇਹ ਧਮਕੀ ਬਾਅਦ ’ਚ ਫਰਜ਼ੀ ਨਿਕਲੀ। ਧਮਕੀ ਉਡਾਣ ਨੰਬਰ 6 ਈ 921 ਦੇ ਜੈਪ੍ਰਕਾਸ਼ ਨਾਰਾਇਣ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਦੁਪਹਿਰ 12.45 ਵਜੇ ਉਤਰਨ ਤੋਂ ਥੋੜ੍ਹੀ ਦੇਰ ਪਹਿਲਾਂ ਮਿਲੀ ਸੀ। ਜਹਾਜ਼ ’ਚ 192 ਮੁਸਾਫਰ ਸਵਾਰ ਸਨ। ਅਧਿਕਾਰੀਆਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਧਮਕੀ ਭਰਿਆ ਸੰਦੇਸ਼ ਕਿਵੇਂ ਆਇਆ?
ਪਟਨਾ ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਾਵਧਾਨੀ ਵਜੋਂ ਜਹਾਜ਼ ਨੂੰ ਪਹਿਲ ਦੇ ਆਧਾਰ ’ਤੇ ਉਤਰਨ ਦੀ ਇਜਾਜ਼ਤ ਦਿੱਤੀ ਗਈ ਤੇ ਇਹ ਸੁਰੱਖਿਅਤ ਢੰਗ ਨਾਲ ਉਤਰ ਗਿਆ। ਜਹਾਜ਼ ਦੀ ਇਕ ਘੰਟੇ ਤੱਕ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ ਪਰ ਕੋਈ ਸ਼ੱਕੀ ਵਸਤੂ ਨਹੀਂ ਮਿਲੀ।
'ਬੰਗਲੁਰੂ ਹਾਦਸਾ ਬਹੁਤ ਹੀ ਦੁਖਦ', PM ਮੋਦੀ ਨੇ ਟਵੀਟ ਕਰ ਜਤਾਇਆ ਦੁੱਖ
NEXT STORY