ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮਹਿਲਾ ਪੁਲਸ ਕਾਂਸਟੇਬਲ ਦਾ ਪਤੀ ਚੇਨ ਸਨੈਚਰ ਨਿਕਲਿਆ। ਇਹ ਮਾਮਲਾ ਕ੍ਰਿਸ਼ਨਾ ਨਗਰ ਥਾਣਾ ਖੇਤਰ ਦਾ ਹੈ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲੁੱਟੀ ਗਈ ਚੇਨ, ਲਾਕੇਟ, ਮੋਬਾਈਲ ਫੋਨ ਅਤੇ ਅਪਰਾਧ 'ਚ ਵਰਤੀ ਗਈ ਬੁਲੇਟ ਮੋਟਰਸਾਈਕਲ ਬਰਾਮਦ ਕਰ ਲਈ ਹੈ।
ਇਹ ਵੀ ਪੜ੍ਹੋ : ਰੋਬੋਟ ਦੀ ਮਦਦ ਨਾਲ 11 ਘੰਟਿਆਂ 'ਚ ਬੰਗਲਾਦੇਸ਼ੀ ਔਰਤ ਦੀਆਂ ਕੀਤੀਆਂ ਗਈਆਂ 2 ਸਰਜਰੀ
22 ਮਈ ਨੂੰ ਵਾਪਰੀ ਸੀ ਘਟਨਾ
ਇਹ ਘਟਨਾ 22 ਮਈ 2025 ਨੂੰ ਵਾਪਰੀ ਸੀ। ਦੁਪਹਿਰ 1 ਵਜੇ ਦੇ ਕਰੀਬ, ਕ੍ਰਿਸ਼ਨਾ ਦੇਵੀ ਨਾਮ ਦੀ ਇਕ ਔਰਤ ਲੋਕਬੰਧੂ ਹਸਪਤਾਲ ਰੋਡ 'ਤੇ ਜੇਬੀ ਸਕਾਈ ਹਿਲਟਨ ਦੇ ਨੇੜੇ ਤੋਂ ਲੰਘ ਰਹੀ ਸੀ, ਉਦੋਂ ਇਕ ਬਾਈਕ ਸਵਾਰ ਨੌਜਵਾਨ ਨੇ ਉਸ ਦੇ ਗਲੇ 'ਚੋਂ ਸੋਨੇ ਦੀ ਚੇਨ ਖੋਹ ਲਈ ਅਤੇ ਭੱਜ ਗਿਆ। ਪੀੜਤਾ ਦੀ ਸ਼ਿਕਾਇਤ 'ਤੇ ਕ੍ਰਿਸ਼ਨਾ ਨਗਰ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ। ਡਿਪਟੀ ਕਮਿਸ਼ਨਰ ਆਫ਼ ਪੁਲਸ (ਦੱਖਣੀ) ਨਿਪੁਣ ਅਗਰਵਾਲ ਦੇ ਨਿਰਦੇਸ਼ਾਂ ਹੇਠ ਇਕ ਵਿਸ਼ੇਸ਼ ਟੀਮ ਅਤੇ ਨਿਗਰਾਨੀ ਸੈੱਲ ਦਾ ਗਠਨ ਕੀਤਾ ਗਿਆ ਸੀ। ਟੀਮ ਨੇ ਆਲੇ-ਦੁਆਲੇ ਦੇ 500 ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕੀਤਾ ਅਤੇ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਦੋਸ਼ੀ ਦੀ ਪਛਾਣ ਕੀਤੀ। ਅੰਤ 'ਚ 27 ਮਈ ਨੂੰ ਪੁਲਸ ਨੇ ਮੁਲਜ਼ਮ ਨੂੰ ਗੰਗਾਖੇੜਾ ਰੇਲਵੇ ਅੰਡਰਪਾਸ ਦੇ ਨੇੜੇ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : ਪ੍ਰੇਮੀ ਨਾਲ ਲੰਚ 'ਤੇ ਗਈ ਸੀ ਕੁੜੀ, ਬਰਿਆਨੀ ਖਾਣ ਨਾਲ ਹੋ ਗਈ ਮੌਤ
ਇਸ ਵਜ੍ਹਾ ਕਾਰਨ ਕੀਤੀ ਚੋਰੀ
ਫੜੇ ਗਏ ਵਿਅਕਤੀ ਦਾ ਨਾਂ ਸ਼ੁਭਮ ਰਾਜਪੂਤ ਹੈ, ਜੋ ਅਲੀਨਗਰ ਸੁਨਹਰਾ, ਕ੍ਰਿਸ਼ਨਾ ਨਗਰ ਦਾ ਰਹਿਣ ਵਾਲਾ ਹੈ। ਸ਼ੁਭਮ ਦੀ ਪਤਨੀ ਉੱਤਰ ਪ੍ਰਦੇਸ਼ ਪੁਲਸ 'ਚ ਕਾਂਸਟੇਬਲ ਹੈ ਅਤੇ ਇਸ ਸਮੇਂ ਅਯੁੱਧਿਆ 'ਚ ਤਾਇਨਾਤ ਹੈ। ਇਸ ਕਾਰਨ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ। ਪੁਲਸ ਪੁੱਛ-ਗਿੱਛ ਦੌਰਾਨ ਸ਼ੁਭਮ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦੀ ਪਤਨੀ ਦੀ ਚੇਨ ਗੁੰਮ ਹੋ ਗਈ ਸੀ ਅਤੇ ਉਹ ਅਕਸਰ ਉਹੀ ਚੇਨ ਪਹਿਨਦਾ ਸੀ। ਇਸ ਕਾਰਨ ਉਸ ਨੇ ਚੇਨ ਲੁੱਟਣ ਦੀ ਯੋਜਨਾ ਬਣਾਈ। ਉਹ ਪਹਿਲਾਂ ਹੀ ਸਕਾਈ ਹਿਲਟਨ ਰੋਡ 'ਤੇ ਇਕੱਲੀਆਂ ਔਰਤਾਂ ਦਾ ਪਿੱਛਾ ਕਰ ਰਿਹਾ ਸੀ ਅਤੇ ਮੌਕਾ ਮਿਲਦੇ ਹੀ ਉਸ ਨੇ ਅਪਰਾਧ ਨੂੰ ਅੰਜਾਮ ਦੇ ਦਿੱਤਾ। ਪੁਲਸ ਨੇ ਮੁਲਜ਼ਮ ਤੋਂ ਲੁੱਟੀ ਗਈ ਸੋਨੇ ਦੀ ਚੇਨ ਅਤੇ ਲਾਕੇਟ, ਇਕ ਮੋਬਾਈਲ ਫੋਨ, ਘਟਨਾ 'ਚ ਵਰਤੀ ਗਈ ਰਾਇਲ ਐਨਫੀਲਡ ਬੁਲੇਟ ਬਾਈਕ (ਨੰਬਰ: UP32PE5400) ਬਰਾਮਦ ਕੀਤੀ ਹੈ। ਸ਼ੁਭਮ ਇਕ ਸਰਾਫਾ ਦੀ ਦੁਕਾਨ 'ਚ ਕੰਮ ਕਰਦਾ ਸੀ ਅਤੇ ਲੁੱਟੀ ਹੋਈ ਚੇਨ ਵੇਚਣ ਦੀ ਫਿਰਾਕ 'ਚ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਰਿੰਦਰ ਮੋਦੀ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਦਿੱਤੀ ਸ਼ਰਧਾਂਜਲੀ
NEXT STORY