ਲੁਧਿਆਣਾ (ਜੋਸ਼ੀ, ਬੀ. ਐੱਨ. 4069)- ਰਾਜਸ਼੍ਰੀ-10 ਲਾਟਰੀਆਂ ’ਚ ਆਏ ਦਿਨ 11-11 ਲੱਖ ਦੇ ਪਹਿਲੇ ਇਨਾਮ ਲੱਗਣ ਦੇ ਸਿਲਸਿਲੇ ਨੂੰ ਬਰਕਰਾਰ ਰੱਖਦੇ ਹੋਏ 29 ਮਈ 2025 ਰਾਤ 8 ਵਜੇ ਕੱਢੇ ਗਏ ਡ੍ਰਾਅ ’ਚ 11 ਲੱਖ ਦਾ ਪਹਿਲਾ ਇਨਾਮ ਅਨਮੋਲ ਲਾਟਰੀ ਅਬੋਹਰ ਵੱਲੋਂ ਵੇਚੀ ਗਈ ਟਿਕਟ ਤੋਂ ਲੱਗਾ। ਇਸ ਲਾਟਰੀ ਦੀ ਟਿਕਟ ਦੀ ਕੀਮਤ ਮਹਿਜ਼ 10 ਰੁਪਏ ਦੱਸੀ ਜਾ ਰਹੀ ਹੈ, ਜਿਸ ਵਿਚੋਂ ਪਹਿਲਾ ਇਨਾਮ 11 ਲੱਖ ਰੁਪਏ ਦਾ ਲੱਗਿਆ ਹੈ।
ਇਹ ਖ਼ਬਰ ਵੀ ਪੜ੍ਹੋ - 11 ਜੂਨ ਨੂੰ ਜਲੰਧਰ ਦੇ ਲੋਕਾਂ ਨੂੰ ਮਿਲੇਗੀ ਵੱਡੀ ਸੌਗਾਤ! CM ਮਾਨ ਕਰਨਗੇ ਉਦਘਾਟਨ
ਇਨਾਮ ਲੱਗਣ ਦੀ ਖੁਸ਼ੀ ’ਚ ਕੰਪਨੀ ਦੇ ਅਧਿਕਾਰੀ ਰਾਜ ਕੁਮਾਰ ਵਰਮਾ ਅਤੇ ਵੀਰੇਸ਼ ਹਿਮਾਨੀ ਨੇ ਅਨਮੋਲ ਲਾਟਰੀ ਦੇ ਮਾਲਕ ਵਿਪਨ ਕੁਮਾਰ ਨੂੰ ਫੁੱਲਾਂ ਦਾ ਗੁਲਦਸਤਾ, ਟ੍ਰਾਫੀ, 1 ਲੱਖ ਦਾ ਇੰਸੈਂਟਿਵ, ਅੱਧਾ ਕਿਲੋ ਚਾਂਦੀ ਦੇ ਕੇ ਅਤੇ ਕੇਕ ਕੱਟਵਾ ਕੇ ਸਨਮਾਨਿਤ ਕਰਦੇ ਹੋਏ ਉਨ੍ਹਾਂ ਨੂੰ ਹਾਰਦਿਕ ਵਧਾਈ ਦਿੱਤੀ।

ਇਹ ਖ਼ਬਰ ਵੀ ਪੜ੍ਹੋ - Holiday in Punjab: ਸਕੂਲਾਂ-ਕਾਲਜਾਂ ਤੋਂ ਬਾਅਦ ਦਫ਼ਤਰਾਂ 'ਚ ਵੀ ਆ ਗਈਆਂ ਲਗਾਤਾਰ ਛੁੱਟੀਆਂ
ਯਾਦ ਰਹੇ ਕਿ ਇਸ ਤੋਂ ਪਹਿਲਾਂ 10 ਫਰਵਰੀ 2025 ਨੂੰ ਵੀ ਇਸੇ ਲਾਟਰੀ ’ਚ 11 ਲੱਖ ਦਾ ਪਹਿਲਾ ਇਨਾਮ ਅਨਮੋਲ ਲਾਟਰੀ ਵਲੋਂ ਵੇਚੀ ਗਈ ਟਿਕਟ ਤੋਂ ਹੀ ਨਿਕਲਿਆ ਸੀ। ਇਸੇ ਹੀ ਤਰ੍ਹਾਂ ਰਾਜਸ਼੍ਰੀ-50 ਵੀਕਲੀ ਲਾਟਰੀ ਸ਼ਾਮ 7.30 ਵਜੇ ਦੇ ਡ੍ਰਾਅ ’ਚ ਵੀ 22 ਅਪ੍ਰੈਲ ਨੂੰ 21 ਲੱਖ ਦਾ ਪਹਿਲਾ ਇਨਾਮ ਅਬੋਹਰ ਵਿਚ ਹੀ ਲੱਗ ਚੁੱਕਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
11 ਜੂਨ ਨੂੰ ਜਲੰਧਰ ਦੇ ਲੋਕਾਂ ਨੂੰ ਮਿਲੇਗੀ ਵੱਡੀ ਸੌਗਾਤ! CM ਮਾਨ ਕਰਨਗੇ ਉਦਘਾਟਨ
NEXT STORY