ਨੈਸ਼ਨਲ ਡੈਸਕ : ਕੋਰੋਨਾ ਵਾਇਰਸ ਦਾ ਕਹਿਰ ਦਿਨੋ-ਦਿਨੋ ਪੂਰੇ ਦੇਸ਼ ’ਚ ਵਧਦਾ ਹੀ ਜਾ ਰਿਹਾ ਹੈ। ਇਸ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਵਧ ਰਹੀ ਹੈ। ਇਹ ਗਿਣਤੀ ਇੰਨੀ ਜ਼ਿਆਦਾ ਵਧ ਗਈ ਹੈ ਕਿ ਉਨ੍ਹਾਂ ਨੂੰ ਇਲਾਜ ਲਈ ਜ਼ਰੂਰੀ ਦਵਾਈਆਂ ਦੇ ਨਾਲ-ਨਾਲ, ਆਕਸੀਜਨ ਸਿਲੰਡਰ ਨਾ ਮਿਲਣ ਦੀਆਂ ਖਬਰਾਂ ਆਮ ਹਨ। ਦਿੱਲੀ, ਮੁੰਬਈ ਤੇ ਰਾਜਸਥਾਨ ਸਮੇਤ ਕਈ ਸੂਬਿਆਂ ਨੇ ਪਾਜ਼ੇਟਿਵ ਮਰੀਜ਼ਾਂ ਦੀ ਵਧਦੀ ਗਿਣਤੀ ’ਤੇ ਕਾਬੂ ਪਾਉਣ ਲਈ ਲਾਕਡਾਊਨ ਲਾ ਦਿੱਤਾ ਹੈ ਪਰ ਅਜਿਹੀ ਹਾਲਤ ’ਚ ਸਵਾਲ ਇਹ ਉੱਠਦਾ ਹੈ ਕਿ ਜਦੋਂ ਅਸੀਂ ਆਕਸੀਜਨ ’ਚ ਹੀ ਸਾਹ ਲੈਂਦੇ ਹਾਂ, ਵਾਤਾਵਰਣ ’ਚ ਕਾਫ਼ੀ ਮਾਤਰਾ ’ਚ ਆਕਸੀਜਨ ਹੈ ਤਾਂ ਆਖਿਰ ਮਰੀਜ਼ਾਂ ਨੂੰ ਲੋੜੀਂਦੀ ਆਕਸੀਜਨ ਕਿਉਂ ਨਹੀਂ ਮਿਲ ਰਹੀ। ਇਹ ਮੈਡੀਕਲ ਆਕਸੀਜਨ ਕੀ ਹੈ, ਕਿੱਥੇ ਤਿਆਰ ਹੁੰਦੀ ਹੈ ਤੇ ਇਸ ਨੂੰ ਦੇਣ ਦਾ ਖਾਸ ਕਾਰਨ ਕੀ ਹੁੰਦਾ ਹੈ।
ਆਓ ਜਾਣਦੇ ਹਾਂ ਕਿ ਮੈਡੀਕਲ ਆਕਸੀਜਨ ਗੈਸ ਆਮ ਗੈਸ ਨਾਲੋਂ ਕਿਵੇਂ ਵੱਖਰੀ ਹੈ। ਮਾਹਿਰ ਦੱਸਦੇ ਹਨ ਕਿ ਹਵਾ ’ਚ ਮੌਜੂਦ ਆਕਸੀਜਨ ਨੂੰ ਫਿਲਟਰ ਦੀ ਇਕ ਪ੍ਰਕਿਰਿਆ ਰਾਹੀਂ ਮੈਡੀਕਲ ਆਕਸੀਜਨ ਤਿਆਰ ਕੀਤੀ ਜਾਂਦੀ ਹੈ। ਇਸ ਪ੍ਰੋਸੈੱਸ ਨੂੰ ਕ੍ਰਾਇਓਜੈਨਿਕ ਡਿਸਟੀਲੇਸ਼ਨ ਪ੍ਰੋਸੈੱਸ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਕਈ ਪੜਾਵਾਂ ’ਚ ਹਵਾ ਨੂੰ ਕੰਪ੍ਰੈਸ਼ਨ ਰਾਹੀਂ ਮਾਲੀਕਿਊਲਰ ਐਡਾਜਰਬਰ ਨਾਲ ਟਰੀਟ ਕਰਦੇ ਹਨ। ਇਸ ਨਾਲ ਹਵਾ ’ਚ ਮੌਜੂਦ ਪਾਣੀ ਦੇ ਕਣ, ਕਾਰਬਨ ਡਾਈਆਕਸਾਈਡ ਤੇ ਹਾਈਡ੍ਰੋਕਾਰਬਨ ਨੂੰ ਵੱਖ ਕਰਦੇ ਹਨ। ਇਸ ਤੋਂ ਬਾਅਦ ਕੰਪ੍ਰੈਸਡ ਹਵਾ ਡਿਸਟੀਲੇਸ਼ਨ ਕਾਲਮ ’ਚ ਆਉਂਦੀ ਹੈ। ਇਥੋਂ ਇਸ ਨੂੰ ‘ਪਲੇਟ ਫਿਨ ਹੀਟ ਐਕਸਚੇਂਜਰ ਐਂਡ ਐਕਪੈਂਸ਼ਨ ਟਰਬਾਈਨ’ ਪ੍ਰਕਿਰਿਆ ਨਾਲ ਠੰਡਾ ਕੀਤਾ ਜਾਂਦਾ ਹੈ। ਇਸ ਤੋਂ ਬਾਅਦ 185 ਡਿਗਰੀ ਸੈਂਟੀਗ੍ਰੇਡ ’ਤੇ ਇਸ ਨੂੰ ਗਰਮ ਕਰ ਕੇ ਡਿਸਟਿਲਡ ਕੀਤਾ ਜਾਂਦਾ ਹੈ।
ਡਿਸਟਿਲਡ ਪ੍ਰਕਿਰਿਆ ਕੁਝ ਇਸ ਤਰ੍ਹਾਂ ਹੁੰਦੀ ਹੈ ਕਿ ਪਹਿਲਾਂ ਪਾਣੀ ਨੂੰ ਉਬਾਲਿਆ ਜਾਂਦਾ ਹੈ ਤੇ ਉਸ ਦੀ ਭਾਫ ਨੂੰ ਕੰਡੈਂਸ ਕਰ ਕੇ ਇਕੱਠਾ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਵੱਖ-ਵੱਖ ਪੜਾਵਾਂ ’ਚ ਇਸ ਨੂੰ ਦੁਹਰਾਇਆ ਜਾਂਦਾ ਹੈ, ਜਿਸ ਨਾਲ ਖਤਰਨਾਕ ਨਾਈਟ੍ਰੋਜਨ, ਆਕਸੀਜਨ ਤੇ ਆਰਗਨ ਗੈਸਾਂ ਖਤਮ ਹੋ ਜਾਂਦੀਆਂ ਹਨ, ਫਿਰ ਇਸ ਤੋਂ ਬਾਅਦ ਲਿਕਵਿਡ ਆਕਸੀਜਨ ਤੇ ਗੈਸ ਆਕਸੀਜਨ ਮਿਲਦੀ ਹੈ। ਇਸ ਪੂਰੀ ਪ੍ਰਕਿਰਿਆ ਨਾਲ ਤਿਆਰ ਆਕਸੀਜਨ ਸਿਲੰਡਰ ’ਚ ਭਰ ਕੇ ਕੰਪਨੀਆਂ ਮਾਰਕੀਟ ’ਚ ਉਤਾਰਦੀਆਂ ਹਨ। ਇਸ ਆਕਸੀਜਨ ਦੀ ਵਰਤੋਂ ਹਸਪਤਾਲ ’ਚ ਵਿਸ਼ੇਸ਼ ਕਰ ਕੇ ਸਾਹ ਦੇ ਮਰੀਜ਼ਾਂ ਲਈ ਕੀਤੀ ਜਾਂਦੀ ਹੈ ਜਾਂ ਫਿਰ ਅਜਿਹੇ ਮਰੀਜ਼ਾਂ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਹਾਰਟ ਅਟੈਕ, ਬ੍ਰੇਨ ਹੈਮਬ੍ਰੇਜ ਹੋਇਆ ਹੈ ਜਾਂ ਕੋਈ ਵੱਡੀ ਦੁਰਘਟਨਾ ਦੀ ਲਪੇਟ ’ਚ ਆ ਗਿਆ ਹੈ। ਆਪਰੇਸ਼ਨ ਆਦਿ ਪ੍ਰਕਿਰਿਆ ਦੌਰਾਨ ਵੀ ਇਸ ਦੀ ਵਰਤੋਂ ਕਈ ਗੁਣਾ ਵਧ ਚੁੱਕੀ ਹੈ। ਇਸ ਤੋਂ ਇਲਾਵਾ ਸਟੀਲ, ਪੈਟਰੋਲੀਅਮ ਆਦਿ ਉਦਯੋਗਾਂ ’ਚ ਵੀ ਇਸ ਦੀ ਵਰਤੋਂ ਹੁੰਦੀ ਹੈ।
ਫਿਲਹਾਲ ਸਰਕਾਰ ਨੇ ਕੋਰੋਨਾ ਦੇ ਦੌਰ ’ਚ ਹਸਪਤਾਲਾਂ ’ਚ ਦਾਖਲ ਮਰੀਜ਼ਾਂ ਨੂੰ ਆਕਸੀਜਨ ਸਪਲਾਈ ਦੀ ਜ਼ਰੂਰਤ ਨੂੰ ਦੇਖਦਿਆਂ ਸਾਰੇ ਉਦਯੋਗਾਂ ਨੂੰ ਆਕਸੀਜਨ ਸਿਲੰਡਰ ਦੀ ਸਪਲਾਈ ’ਤੇ ਰੋਕ ਲਾ ਦਿੱਤੀ ਹੈ। ਇਸ ਔਖੇ ਹਾਲਾਤ ’ਚ ਸਿਰਫ ਟਾਟਾ ਸਟੀਲ 200-300 ਟਨ ਲਿਕਵਿਡ ਮੈਡੀਕਲ ਆਕਸੀਜਨ ਹਰ ਦਿਨ ਹਸਪਤਾਲਾਂ ਤੇ ਸੂਬਾ ਸਰਕਾਰਾਂ ਨੂੰ ਭੇਜ ਰਹੀ ਹੈ। ਉਥੇ ਹੀ ਜਿੰਦਲ ਸਟੀਲ ਵੱਲੋਂ ਮਹਾਰਾਸ਼ਟਰ ’ਚ 185 ਟਨ ਆਕਸੀਜਨ ਸਪਲਾਈ ਹੋ ਰਹੀ ਹੈ। ਇਸੇ ਤਰ੍ਹਾਂ ਸੇਲ ਤੇ ਰਿਲਾਇੰਸ ਵਰਗੀਆਂ ਕੰਪਨੀਆਂ ਵੀ ਆਕਸੀਜਨ ਦੀ ਸਪਲਾਈ ਕਰ ਰਹੀਆਂ ਹਨ, ਇਸ ਦੇ ਬਾਵਜੂਦ ਕੋਰੋਨਾ ਦੇ ਮਾਮਲੇ ਇਸ ਹੱਦ ਤੱਕ ਵਧ ਰਹੇ ਹਨ ਕਿ ਦੇਸ਼ ’ਚ ਆਕਸੀਜਨ ਸਿਲੰਡਰਾਂ ਦੀ ਕਮੀ ਸਾਹਮਣੇ ਆ ਰਹੀ ਹੈ। ਸਰਕਾਰ ਲਾਕਡਾਊਨ ਤੇ ਹੋਰ ਤਰੀਕਿਆਂ ਨਾਲ ਇਸ ਔਖੇ ਹਾਲਾਤ ਨੂੰ ਕਾਬੂ ’ਚ ਕਰਨ ਲਈ ਕੋਸ਼ਿਸ਼ ਕਰ ਰਹੀ ਹੈ।
ਸੋਨੀਆ ਗਾਂਧੀ ਦੀ PM ਮੋਦੀ ਨੂੰ ਚਿੱਠੀ, ਕੋਰੋਨਾ ਵੈਕਸੀਨ ਕੰਪਨੀਆਂ ਦੀ ਮਨਮਾਨੀ ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਮੰਗ
NEXT STORY