ਕੋਚੀ, (ਭਾਸ਼ਾ)– ਕਸਟਮ ਡਿਊਟੀ ਅਧਿਕਾਰੀਆਂ ਨੇ ਐਤਵਾਰ ਨੂੰ ਇੱਥੇ ਨੇਦੁੰਬਾਸੇਰੀ ਵਿਚ ਅੰਤਰਰਾਸ਼ਟਰੀ ਏਅਰਪੋਰਟ ਤੋਂ ਇਕ ਫੈਸ਼ਨ ਡਿਜ਼ਾਈਨਰ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਕੋਲੋਂ 6 ਕਿਲੋਗ੍ਰਾਮ ‘ਹਾਈਬ੍ਰਿਡ’ ਗਾਂਜਾ ਬਰਾਮਦ ਕੀਤਾ ਗਿਆ। ਗ੍ਰਿਫਤਾਰ ਵਿਅਕਤੀ ਦੀ ਪਛਾਣ ਕੋਡੁੰਗਲੂਰ ਦੇ ਅਬਦੁਲ ਜਲੀਲ ਜਸਮਲ (29) ਵਜੋਂ ਹੋਈ ਹੈ। ਇਕ ਜਹਾਜ਼ ਰਾਹੀਂ ਬੈਂਕਾਕ ਤੋਂ ਆਏ ਜਸਮਲ ਨੂੰ ਏਅਰ ਇੰਟੈਲੀਜੈਂਸ ਯੂਨਿਟ (ਏ. ਆਈ. ਯੂ.) ਨੇ ਤੜਕੇ ਰੋਕ ਲਿਆ।
ਉਸ ਦੇ ਬੈਗ ’ਚੋਂ 6 ਪੈਕੇਟ ‘ਹਾਈਬ੍ਰਿਡ’ ਗਾਂਜਾ ਬਰਾਮਦ ਕੀਤਾ ਗਿਆ। ਇਸ ਪਾਬੰਦੀਸ਼ੁਦਾ ਡਰੱਗ ਦੀ ਕੀਮਤ ਲਗਭਗ 6 ਕਰੋੜ ਰੁਪਏ ਹੋਣ ਦਾ ਅੰਜਾਜ਼ਾ ਲਾਇਆ ਗਿਆ ਹੈ। ਜਾਂਚ ਵਿਚ ਪਤਾ ਲੱਗਾ ਹੈ ਕਿ ਡਰੱਗਜ਼ ਦੀ ਸਮੱਗਲਿੰਗ ਕਰਨ ਵਾਲੇ ਇਕ ਗਿਰੋਹ ਨੇ ਜਸਮਲ ਨੂੰ ਇਸ ਕੰਮ ਲਈ ਕਥਿਤ ਤੌਰ ’ਤੇ 1 ਲੱਖ ਰੁਪਏ ਦਾ ਭੁਗਤਾਨ ਕੀਤਾ ਅਤੇ ਜਹਾਜ਼ ਦੀ ਟਿਕਟ ਵੀ ਮੁਹੱਈਆ ਕਰਾਈ ਸੀ।
ਅਮਰੀਕੀ ਫੌਜ ਦੀਆਂ ਪਾਬੰਦੀਆਂ ਧਾਰਮਿਕ ਆਜ਼ਾਦੀ ਉੱਤੇ ਸਿੱਧਾ ਹਮਲਾ : RP Singh
NEXT STORY