ਨਵੀਂ ਦਿੱਲੀ (ਭਾਸ਼ਾ)- ਭ੍ਰਿਸ਼ਟਾਚਾਰ ਰੋਕੂ ਨਿਗਰਾਨੀ ਸੰਸਥਾ ਕੇਂਦਰੀ ਚੌਕਸੀ ਕਮਿਸ਼ਨ (ਸੀ. ਵੀ. ਸੀ.) ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਭ੍ਰਿਸ਼ਟਾਚਾਰ ਦੀਆਂ ਸਭ ਤੋਂ ਵੱਧ ਸ਼ਿਕਾਇਤਾਂ ਰੇਲਵੇ ਕਰਮਚਾਰੀਆਂ ਖਿਲਾਫ ਕੀਤੀਆਂ ਗਈਆਂ ਅਤੇ ਇਸ ਤੋਂ ਬਾਅਦ ਦਿੱਲੀ ਦੇ ਸਥਾਨਕ ਅਦਾਰਿਆਂ ਅਤੇ ਜਨਤਕ ਖੇਤਰ ਦੇ ਬੈਂਕਾਂ ਖਿਲਾਫ ਸ਼ਿਕਾਇਤਾਂ ਮਿਲੀਆਂ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ Pain Killer 'ਤੇ ਲੱਗੀ ਪਾਬੰਦੀ! ਜਾਰੀ ਹੋ ਗਏ ਹੁਕਮ
ਰਿਪੋਰਟ ਅਨੁਸਾਰ 2023 ’ਚ ਸਾਰੀਆਂ ਸ਼੍ਰੇਣੀਆਂ ਦੇ ਅਧਿਕਾਰੀਆਂ/ਕਰਮਚਾਰੀਆਂ ਖਿਲਾਫ ਭ੍ਰਿਸ਼ਟਾਚਾਰ ਦੀਆਂ ਕੁੱਲ 74,203 ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ ’ਚੋਂ 66,373 ਦਾ ਨਿਪਟਾਰਾ ਕਰ ਦਿੱਤਾ ਗਿਆ ਅਤੇ 7,830 ਸ਼ਿਕਾਇਤਾਂ ਬਕਾਇਆ ਹਨ।
ਇਹ ਖ਼ਬਰ ਵੀ ਪੜ੍ਹੋ - ਡੇਰਾ ਬਿਆਸ ਵੱਲੋਂ ਇਕ ਹੋਰ ਪੱਤਰ ਜਾਰੀ
ਹਾਲ ’ਚ ਜਨਤਕ ਕੀਤੀ ਗਈ ਸੀ. ਵੀ. ਸੀ. ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਸਭ ਤੋਂ ਵੱਧ 10,447 ਸ਼ਿਕਾਇਤਾਂ ਰੇਲਵੇ ਕਰਮਚਾਰੀਆਂ ਖਿਲਾਫ ਕੀਤੀਆਂ ਗਈਆਂ। ਇਸ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦੇ ਸਥਾਨਕ ਅਦਾਰਿਆਂ ਦੇ ਕਰਮਚਾਰੀਆਂ ਖਿਲਾਫ 7,665 ਸ਼ਿਕਾਇਤਾਂ ਮਿਲੀਆਂ। ਉੱਥੇ ਹੀ, ਪਿਛਲੇ ਸਾਲ ਜਨਤਕ ਖੇਤਰ ਦੇ ਬੈਂਕਾਂ ਦੇ ਕਰਮਚਾਰੀਆਂ ਖਿਲਾਫ ਭ੍ਰਿਸ਼ਟਾਚਾਰ ਦੀਆਂ 7,004 ਸ਼ਿਕਾਇਤਾਂ ਮਿਲੀਆਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੇਲ੍ਹ 'ਚ ਬੰਦ ਲੋਕ ਸਭਾ ਮੈਂਬਰ ਰਸ਼ੀਦ ਇੰਜੀਨੀਅਰ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਹੋਵੇਗਾ ਫ਼ੈਸਲਾ
NEXT STORY