ਨਵੀਂ ਦਿੱਲੀ (ਭਾਸ਼ਾ)- ਕੇਂਦਰ ਨੇ ਦੇਸ਼ 'ਚ ਸਾਈਬਰ ਅਪਰਾਧਾਂ 'ਤੇ ਰੋਕ ਲਗਾਉਣ ਲਈ ਪੁਲਸ ਅਧਿਕਾਰੀਆਂ ਵਲੋਂ ਦੱਸੇ ਗਏ 6.69 ਲੱਖ ਸਿਮ ਕਾਰਡ ਅਤੇ 1.32 ਲੱਖ ਅੰਤਰਰਾਸ਼ਟਰੀ ਮੋਬਾਇਲ ਉਪਕਰਣ ਪਛਾਣ (ਆਈ.ਐੱਮ.ਈ.ਆਈ.) ਨੰਬਰ ਬਲਾਕ ਕੀਤੇ ਹਨ। ਇਹ ਜਾਣਕਾਰੀ ਬੁੱਧਵਾਰ ਨੂੰ ਰਾਜ ਸਭਾ ਨੂੰ ਦਿੱਤੀ ਗਈ। ਗ੍ਰਹਿ ਰਾਜ ਮੰਤਰੀ ਬੀ. ਸੰਜੇ ਕੁਮਾਰ ਨੇ ਇਕ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਕਿਹਾ ਕਿ ਕੇਂਦਰ ਸਰਕਾਰ ਅਤੇ ਦੂਰਸੰਚਾਰ ਸੇਵਾ ਪ੍ਰਦਾਤਾਵਾਂ (ਟੀਐੱਸਪੀ) ਨੇ ਵਿਦੇਸ਼ਾਂ ਤੋਂ ਆਉਣ ਵਾਲੇ ਅਜਿਹੇ ਫੋਨ ਕਾਲ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਬਲਾਕ ਕਰਨ ਲਈ ਇਕ ਪ੍ਰਣਾਲੀ ਵਿਕਸਿਤ ਕੀਤੀ ਹੈ, ਜਿਸ 'ਚ ਭਾਰਤੀ ਨੰਬਰ ਪ੍ਰਦਰਸ਼ਿਤ ਹੁੰਦੇ ਹਨ।
ਅਜਿਹੀਆਂ ਫੋਨ ਕਾਲ ਤੋਂ ਪ੍ਰਤੀਤ ਹੁੰਦਾ ਹੈ ਕਿ ਉਹ ਭਾਰਤ ਤੋਂ ਹੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਫੋਨ ਕਾਲ ਨੂੰ ਬਲਾਕ ਕਰਨ ਲਈ ਟੀਐੱਸਪੀ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ,''15 ਨਵੰਬਰ 2024 ਤੱਕ, ਪੁਲਸ ਅਧਿਕਾਰੀਆਂ ਵਲੋਂ ਰਿਪੋਰਟ ਕੀਤੇ ਗਏ 6.69 ਲੱਖ ਤੋਂ ਵੱਧ ਫਰਜ਼ੀ ਸਿਮ ਕਾਰਡ ਅਤੇ 1.32 ਲੱਖ ਆਈ.ਐੱਮ.ਈ.ਆਈ. ਨੂੰ ਭਾਰਤ ਸਰਕਾਰ ਵਲੋਂ ਬਲਾਕ ਕਰ ਦਿੱਤਾ ਗਿਆ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਰਥਵਿਵਸਥਾ ਨੂੰ ਹੁਲਾਰਾ ਦੇਣ ਨਾਲ ਨੌਕਰੀਆਂ ਦੇ ਵਧਣਗੇ ਮੌਕੇ, ਸੰਸਦ 'ਚ ਇਨ੍ਹਾਂ ਬਿੱਲਾਂ 'ਤੇ ਰਹੇਗੀ ਨਜ਼ਰ
NEXT STORY