ਗਵਾਲੀਅਰ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਸੋਮਵਾਰ ਨੂੰ ਸਾਈਬਰ ਮਸਲਿਆਂ ਦੇ ਤੁਰੰਤ ਨਿਪਟਾਰੇ ਅਤੇ ਵਧੇਰੇ ਤਰਜੀਹ ਦੇਣ 'ਤੇ ਜ਼ੋਰ ਦਿੱਤਾ। ਉਨ੍ਹਾਂ ਸੋਸ਼ਲ ਮੀਡੀਆ ਅਤੇ ਸਥਾਨਕ ਭਾਸ਼ਾਵਾਂ ਦੇ ਮਹੱਤਤਾ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਟੇਕਨਪੁਰ ਸਥਿਤ ਸਰਹੱਦ ਸੁਰੱਖਿਆ ਬਲ (ਬੀ. ਐੱਸ. ਐੱਫ.) ਅਕੈਡਮੀ ਵਲੋਂ ਆਯੋਜਿਤ 3 ਰੋਜ਼ਾ ਸੰਮੇਲਨ ਦੇ ਸਮਾਪਤੀ ਮੌਕੇ 'ਤੇ ਪ੍ਰਦੇਸ਼ਾਂ ਅਤੇ ਕੇਂਦਰੀ ਪੁਲਸ ਸੰਗਠਨਾਂ ਦੇ ਪੁਲਸ ਡਾਇਰੈਕਟਰ ਜਨਰਲ ਤੇ ਇੰਸਪੈਕਟਰ ਜਨਰਲ ਪੱਧਰ ਦੇ ਅਧਿਕਾਰੀਆਂ ਨੂੰ ਸੰਬੋਧਿਤ ਕੀਤਾ।
ਸੰਮੇਲਨ ਦੀ ਸਮਾਪਤੀ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਈਬਰ ਮਸਲਿਆਂ ਨੂੰ ਤੁਰੰਤ ਨਿਪਟਾਇਆ ਜਾਣਾ ਚਾਹੀਦਾ ਹੈ। ਇਸ ਸੰਬੰਧ 'ਚ ਸੋਸ਼ਲ ਮੀਡੀਆ ਦੇ ਮਹੱਤਵ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਸੇਜਿੰਗ ਨੂੰ ਹੋਰ ਅਸਰਦਾਰ ਬਣਾਉਣ ਲਈ ਸਥਾਨਕ ਭਾਸ਼ਾਵਾਂ ਦਾ ਉਪਯੋਗ ਕੀਤਾ ਜਾਵੇ। ਮੋਦੀ ਨੇ ਸੂਚਨਾ ਸਾਂਝੀ ਕਰਨ ਅਤੇ ਸੂਬਿਆਂ ਵਿਚਾਲੇ ਜ਼ਿਆਦਾ ਖੁਲ੍ਹੇਪਨ 'ਤੇ ਜ਼ੋਰ ਦਿੱਤਾ ਤਾਂ ਜੋ ਸਭ ਨੂੰ ਜ਼ਿਆਦਾ ਸੁਰੱਖਿਅਤ ਬਣਾਉਣ 'ਚ ਸਹਾਇਤਾ ਮਿਲ ਸਕੇ।
ਉਨ੍ਹਾਂ ਕਿਹਾ ਕਿ ਦੇਸ਼ ਸਾਹਮਣੇ ਆ ਰਹੀਆਂ ਚੁਣੌਤੀਆਂ ਅਤੇ ਜ਼ਿੰਮੇਵਾਰੀਆਂ ਦੇ ਮਾਮਲੇ 'ਚ ਇਹ ਸੰਮੇਲਨ ਵਧੇਰੇ ਮਹੱਤਵਪੂਰਣ ਹੋ ਗਿਆ ਹੈ ਅਤੇ ਕਾਨਫਰੰਸ ਦੇ ਨਵੇਂ ਰੂਪ ਕਾਰਨ ਗੁਣਵੱਤਾ 'ਚ ਕਾਫੀ ਸੁਧਾਰ ਹੋਇਆ ਹੈ।
ਡਰੋਨਾਂ ਦੀ ਨਿਗਰਾਨੀ 'ਚ ਰਹੇਗਾ ਰੇਲਵੇ
NEXT STORY