ਮੁੰਬਈ (ਭਾਸ਼ਾ)— ਚੱਕਰਵਾਤ ‘ਤੌਕਤੇ’ ਦੀ ਲਪੇਟ ’ਚ ਆਉਣ ਨਾਲ 6 ਦਿਨਾਂ ਬਾਅਦ ਵੀ ਸਮੁੰਦਰੀ ਜਹਾਜ਼ ਬਜਰਾ ‘ਪੀ305’ ਦੇ 15 ਅਤੇ ਟਗਬੋਟ ਕਿਸ਼ਤੀ ਵਾਰਾਪ੍ਰਦਾ ਦੇ 11 ਕਾਮੇ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦਾ ਪਤਾ ਲਾਉਣ ਲਈ ਜਲ ਸੈਨਾ ਨੇ ਸ਼ਨੀਵਾਰ ਨੂੰ ਮੁੰਬਈ ਦੇ ਸਮੁੰਦਰੀ ਖੇਤਰ ਵਿਚ ਵਿਸ਼ੇਸ਼ ਗੋਤਾਖ਼ੋਰ ਟੀਮਾਂ ਨੂੰ ਤਾਇਨਾਤ ਕਰ ਦਿੱਤਾ। ਜਲ ਸੈਨਾ ਦੇ ਇਕ ਬੁਲਾਰੇ ਨੇ ਟਵੀਟ ਕੀਤਾ ਕਿ ਬਜਰਾ ਪੀ305 ਅਤੇ ਕਿਸ਼ਤੀ ਵਾਰਾਪ੍ਰਦਾ ਦੇ ਲਾਪਤਾ ਚਾਲਕ ਦਲ ਨੂੰ ਲੱਭਣ ਲਈ ਚੱਲ ਰਹੀ ਖੋਜ ਅਤੇ ਬਚਾਅ ਮੁਹਿੰਮ ਨੂੰ ਵਧਾਉਣ ਲਈ ਸਾਈਡ-ਸਕੈਨ ਸੋਨਾਰ ਨਾਲ ਆਈ. ਐੱਨ. ਐੱਸ. ਮਕਰ ਅਤੇ ਆਈ. ਐੱਨ. ਐੱਸ. ਤਰਾਸਾ ’ਤੇ ਸਵਾਰ ਹੋ ਕੇ ਵਿਸ਼ੇਸ਼ ਗੋਤਾਖ਼ੋਰ ਟੀਮ ਅੱਜ ਸਵੇਰੇ ਮੁੰਬਈ ਰਵਾਨਾ ਹੋਈ।
ਇਹ ਵੀ ਪੜ੍ਹੋ: ਪੀ305 'ਤੇ ਮੌਜੂਦ ਲੋਕਾਂ 'ਚੋਂ 49 ਹਾਲੇ ਵੀ ਲਾਪਤਾ, ਚੌਥੇ ਦਿਨ ਵੀ ਜਾਰੀ ਹੈ ਜਲ ਸੈਨਾ ਦੀ ਮੁਹਿੰਮ
ਸੋਮਵਾਰ ਨੂੰ ਅਰਬ ਸਾਗਰ ਵਿਚ ਬਜਰਾ ਪੀ305 ਦੇ ਡੁੱਬਣ ਨਾਲ ਮਰਨ ਵਾਲਿਆਂ ਦੀ ਗਿਣਤੀ 11 ਹੋਰ ਲਾਸ਼ਾਂ ਦੀ ਬਰਾਮਦੀ ਨਾਲ ਸ਼ੁੱਕਰਵਾਰ ਨੂੰ 60 ਤੱਕ ਪਹੁੰਚ ਗਈ, ਜਦਕਿ ਜਲ ਸੈਨਾ ਅਤੇ ਤੱਟ ਰੱਖਿਅਕ ਬਲ ਨੇ ਬਜਰੇ ਤੋਂ 15 ਹੋਰ ਅਤੇ ਵਾਰਾਪ੍ਰਦਾ ਤੋਂ 11 ਲਾਪਤਾ ਕਾਮਿਆਂ ਦੀ ਭਾਲ ਜਾਰੀ ਰੱਖੀ। ਸੰਪਕਰ ਕਰਨ ’ਤੇ ਇਕ ਅਧਿਕਾਰੀ ਨੇ ਕਿਹਾ ਕਿ ਪੂਰੀ ਰਾਤ ਚਲੀ ਮੁਹਿੰਮ ਦੌਰਾਨ ਹੁਣ ਨਵੀਂ ਸੂਚਨਾ ਦੀ ਉਡੀਕ ਹੈ।
ਇਹ ਵੀ ਪੜ੍ਹੋ: ‘ਦੇਵਦੂਤ’ ਬਣੀ ਜਲ ਸੈਨਾ, ਤੂਫਾਨ ‘ਤੌਕਤੇ’ ਕਾਰਨ ਫਸੇ ਸਮੁੰਦਰੀ ਜਹਾਜ਼ ਤੋਂ ਬਚਾਏ ਗਏ 184 ਲੋਕ
ਇਸ ਸਬੰਧ ਵਿਚ ਇਕ ਅਧਿਕਾਰੀ ਨੇ ਕਿਹਾ ਕਿ ਲਾਪਤਾ ਲੋਕਾਂ ਦੇ ਜਿਊਂਦੇ ਹੋਣ ਦੀ ਉਮੀਦ ਹੁਣ ਘੱਟ ਹੋ ਰਹੀ ਹੈ। ਪੀ305 ਬਜਰਾ ’ਤੇ ਸਵਾਰ 261 ਕਾਮਿਆਂ ਵਿਚੋਂ ਹੁਣ ਤੱਕ 186 ਨੂੰ ਬਚਾਇਆ ਜਾ ਚੁੱਕਾ ਹੈ। ਵਾਰਾਪ੍ਰਦਾ ਵਿਚ ਸਵਾਰ 13 ਲੋਕਾਂ ਵਿਚੋਂ 2 ਨੂੰ ਬਚਾਅ ਲਿਆ ਗਿਆ ਹੈ। ਮੁੰਬਈ ਪੁਲਸ ਨੇ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰੇਗੀ ਕਿ ਚੱਕਰਵਾਤ ‘ਤੌਕਤੇ’ ਦੀ ਚਿਤਾਵਨੀ ਦੇ ਬਾਵਜੂਦ ਬਜਰਾ ਅਸ਼ਾਂਤ ਖੇਤਰ ਵਿਚ ਕਿਉਂ ਰੁਕਿਆ ਰਿਹਾ। ਪੁਲਸ ਨੇ ਬਜਰੇ ’ਤੇ ਸਵਾਰ ਕਾਮਿਆਂ ਦੀ ਮੌਤ ਦੇ ਮਾਮਲੇ ’ਚ ਹਾਦਸੇ ਨਾਲ ਹੋਈ ਮੌਤ ਦਾ ਮਾਮਲਾ ਦਰਜ ਕੀਤਾ ਹੈ।
ਜਾਨਸਨ ਐਂਡ ਜਾਨਸਨ ਦੇ ਇਕ ਖੁਰਾਕ ਵਾਲੇ ਕੋਰੋਨਾ ਟੀਕੇ ਦੇ ਭਾਰਤ ਆਉਣ ’ਚ ਅਜੇ ਦੇਰੀ
NEXT STORY