ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਅਵੰਤੀਪੋਰਾ 'ਚ ਐਤਵਾਰ ਭਾਵ ਅੱਜ ਇਕ ਗੈਸ ਸਿਲੰਡਰ ਵਿਚ ਧਮਾਕਾ ਹੋਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 3 ਹੋਰ ਲੋਕ ਝੁਲਸ ਗਏ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅਵੰਤੀਪੋਰਾ ਵਿਚ ਦੁਪਹਿਰ ਬਾਅਦ ਇਕ ਲੋਹਾਰ ਦੀ ਕਾਰਜਸ਼ਾਲਾ ਵਿਚ ਗੈਸ ਸਿਲੰਡਰ 'ਚ ਧਮਾਕਾ ਹੋਇਆ, ਜਿਸ ਵਿਚ ਮਾਲਕ ਸਮੇਤ 4 ਲੋਕਾਂ ਗੰਭੀਰ ਰੂਪ ਨਾਲ ਝੁਲਸ ਗਏ। ਚਾਰੋਂ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਾਇਆ ਗਿਆ, ਜਿੱਥੇ ਲੋਹਾਰ ਦੀ ਮੌਤ ਹੋ ਗਈ। ਸੂਤਰਾਂ ਮੁਤਾਬਤ 3 ਹੋਰ ਝੁਲਸੇ ਲੋਕਾਂ ਦੀ ਸਥਿਤੀ ਸਥਿਰ ਹੈ। ਮ੍ਰਿਤਕ ਦੀ ਪਹਿਚਾਣ ਮੁਹੰਮਦ ਇਸਮਾਈਲ ਦੇ ਰੂਪ ਵਿਚ ਹੋਈ ਹੈ।
ਪੀ. ਐੱਮ. ਮੋਦੀ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ 'ਤੇ ਜਤਾਇਆ ਦੁੱਖ, ਜਾਣੋ ਕੀ ਕਿਹਾ
NEXT STORY