ਨਵੀਂ ਦਿੱਲੀ- ਕਾਊਂਸਿਲ ਫ਼ਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜਾਮੀਨੇਸ਼ਨਸ (CISCE) ਦੇ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਜਾਰੀ ਕੀਤੇ ਗਏ ਹਨ। ਇਸ ਵਿਚ ਕੁੜੀਆਂ ਨੇ ਮੁੰਡਿਆਂ ਨੂੰ ਪਛਾੜ ਦਿੱਤਾ। CISCE ਦੇ ਇਕ ਅਧਿਕਾਰੀ ਨੇ ਦੱਸਿਆ ਕਿ 99.47 ਫੀਸਦੀ ਵਿਦਿਆਰਥੀਆਂ ਨੇ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਜਦਕਿ 98.19 ਫੀਸਦੀ ਵਿਦਿਆਰਥੀਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ।
ਇਹ ਵੀ ਪੜ੍ਹੋ- 12ਵੀਂ ਦੀ ਪ੍ਰੀਖਿਆ 2024 ਦੇ ਨਤੀਜਿਆਂ ਦਾ ਐਲਾਨ, ਕੁੜੀਆਂ ਨੇ ਮਾਰੀ ਬਾਜ਼ੀ
CISCE ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਸਕੱਤਰ ਜੋਸੇਫ ਇਮੈਨੁਅਲ ਨੇ ਕਿਹਾ ਕਿ 10ਵੀਂ ਜਮਾਤ ਵਿਚ 99.31 ਫੀਸਦੀ ਮੁੰਡੇ ਪਾਸ ਹੋਏ ਜਦਕਿ 99.65 ਫੀਸਦੀ ਕੁੜੀਆਂ ਪਾਸ ਹੋਈਆਂ। ਇਸੇ ਤਰ੍ਹਾਂ 12ਵੀਂ ਜਮਾਤ ਵਿਚ ਮੁੰਡਿਆਂ ਦੀ ਪਾਸ ਫੀਸਦੀ 97.53 ਫੀਸਦੀ ਰਹੀ ਜਦਕਿ ਕੁੜੀਆਂ ਦੀ ਪਾਸ ਫ਼ੀਸਦੀ 98.92 ਫ਼ੀਸਦੀ ਰਹੀ। 10ਵੀਂ ਜਮਾਤ ਵਿਚ ਇੰਡੋਨੇਸ਼ੀਆ, ਸਿੰਗਾਪੁਰ ਅਤੇ ਦੁਬਈ ਦੇ ਸਕੂਲਾਂ ਨੇ 100 ਫ਼ੀਸਦੀ ਨਾਲ ਵਿਦੇਸ਼ਾਂ ਵਿਚ ਵਧੀਆ ਪ੍ਰਦਰਸ਼ਨ ਕੀਤਾ। 12ਵੀਂ ਜਮਾਤ ਵਿਚ ਸਿੰਗਾਪੁਰ ਅਤੇ ਦੁਬਈ ਦੇ ਸਕੂਲਾਂ ਨੇ ਵਿਦੇਸ਼ਾਂ ਵਿਚ ਵਧੀਆ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ- ਸਾਰੇ ਸਕੂਲ ਅਤੇ ਕਾਲਜ ਅੱਜ ਬੰਦ, ਮੁੱਖ ਮੰਤਰੀ ਨੇ ਕੀਤਾ ਐਲਾਨ
ICSE ਪ੍ਰੀਖਿਆ (ਕਲਾਸ 10) 60 ਲਿਖਤੀ ਵਿਸ਼ਿਆਂ ਵਿਚ ਆਯੋਜਿਤ ਕੀਤੀ ਗਈ ਸੀ, ਜਿਸ ਵਿਚੋਂ 20 ਭਾਰਤੀ ਭਾਸ਼ਾਵਾਂ ਵਿਚ, 13 ਵਿਦੇਸ਼ੀ ਭਾਸ਼ਾਵਾਂ ਵਿਚ ਅਤੇ ਇਕ ਸ਼ਾਸਤਰੀ ਭਾਸ਼ਾ ਵਿਚ ਸੀ। ICSE ਪ੍ਰੀਖਿਆਵਾਂ 21 ਫਰਵਰੀ ਨੂੰ ਸ਼ੁਰੂ ਹੋਈਆਂ ਅਤੇ 28 ਮਾਰਚ ਨੂੰ 18 ਦਿਨਾਂ ਵਿਚ ਸਮਾਪਤ ਹੋਈਆਂ। ICSE ਪ੍ਰੀਖਿਆ (ਕਲਾਸ 12) 47 ਲਿਖਤੀ ਵਿਸ਼ਿਆਂ ਵਿਚ ਆਯੋਜਿਤ ਕੀਤੀ ਗਈ ਸੀ, ਜਿਨ੍ਹਾਂ ਵਿਚੋਂ 12 ਭਾਰਤੀ ਭਾਸ਼ਾਵਾਂ, ਚਾਰ ਵਿਦੇਸ਼ੀ ਭਾਸ਼ਾਵਾਂ ਅਤੇ ਦੋ ਸ਼ਾਸਤਰੀ ਭਾਸ਼ਾਵਾਂ ਵਿਚ ਸਨ। ISC ਪ੍ਰੀਖਿਆਵਾਂ 12 ਫਰਵਰੀ ਨੂੰ ਸ਼ੁਰੂ ਹੋਈਆਂ ਅਤੇ 4 ਅਪ੍ਰੈਲ ਨੂੰ ਖਤਮ ਹੋਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਰਿਆਣਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਦੀ ਜਾਂਚ ’ਤੇ ਭੜਕੇ ਸਿੱਖ, ਪ੍ਰਗਟਾਇਆ ਇਤਰਾਜ਼
NEXT STORY