ਦਮਨ (ਭਾਸ਼ਾ)— ਅਜੇ ਤੱਕ ਗ੍ਰੀਨ ਜ਼ੋਨ ਰਹੇ ਕੇਂਦਰ ਸ਼ਾਸਿਤ ਪ੍ਰਦੇਸ਼ ਦਮਨ 'ਚ ਮੰਗਲਵਾਰ ਭਾਵ ਅੱਜ ਪਹਿਲੀ ਵਾਰ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਦਮਨ ਵਿਚ ਦੋ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜ਼ਿਲਾ ਅਧਿਕਾਰੀ ਰਾਕੇਸ਼ ਮਿਨਹਾਸ ਨੇ ਕਿਹਾ ਕਿ ਦੋਹਾਂ ਮਰੀਜ਼ਾਂ ਨੂੰ ਦਮਨ ਦੇ ਮਾਰਵਾੜ ਇਲਾਕੇ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ 41 ਸਾਲ ਵਿਅਕਤੀ ਅਤੇ ਇਕ 4 ਸਾਲ ਦੀ ਕੁੜੀ ਹੈ। ਦੋਵੇਂ ਹਾਲ ਹੀ 'ਚ ਮੁੰਬਈ ਤੋਂ ਇੱਥੇ ਆਏ ਹਨ।
ਉਨ੍ਹਾਂ ਨੇ ਦੱਸਿਆ ਕਿ ਵਿਅਕਤੀ ਨੂੰ ਸਰਕਾਰੀ ਕੁਆਰੰਟੀਨ ਕੇਂਦਰ ਵਿਚ ਰੱਖਿਆ ਗਿਆ ਸੀ, ਜਦਕਿ ਕੁੜੀ ਨੂੰ ਉਸ ਦੇ ਮਾਪਿਆਂ ਨਾਲ ਖਾਰੀਵਾੜ ਖੇਤਰ ਵਿਚ ਹੋਮ ਕੁਆਰੰਟੀਨ ਵਿਚ ਰੱਖਿਆ ਗਿਆ ਸੀ। ਅਸੀਂ ਦੋਹਾਂ ਮਰੀਜ਼ਾਂ ਨੂੰ ਮਾਰਵਾੜ ਦੇ ਇਕ ਹਸਪਤਾਲ ਵਿਚ ਭੇਜ ਦਿੱਤਾ ਹੈ। ਅਧਿਕਾਰੀ ਨੇ ਦੱਸਿਆ ਕਿ ਕੁੜੀ ਦੇ ਮਾਪਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਉਨ੍ਹਾਂ ਨੂੰ ਵੀ ਹਸਪਤਾਲ ਦੇ ਵੱਖਰੇ ਵਾਰਡ 'ਚ ਰੱਖਿਆ ਗਿਆ ਹੈ।
ਜ਼ਿਲਾ ਅਧਿਕਾਰੀ ਨੇ ਇਹ ਵੀ ਦੱਸਿਆ ਕਿ 41 ਸਾਲਾ ਮਰੀਜ਼ ਨੂੰ ਮੁੰਬਈ ਤੋਂ ਇੱਥੇ ਪਹੁੰਚਣ ਦੇ ਤੁਰੰਤ ਬਾਅਦ ਕੁਆਰੰਟੀਨ ਕੇਂਦਰ ਰੱਖਿਆ ਗਿਆ ਸੀ, ਉਹ ਕਿਸੇ ਸਥਾਨਕ ਵਿਅਕਤੀ ਦੇ ਸੰਪਰਕ ਵਿਚ ਨਹੀਂ ਆਇਆ। ਉਨ੍ਹਾਂ ਨੇ ਕਿਹਾ ਕਿ ਅਸੀਂ
ਕੁੜੀ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਖਾਰੀਵਾੜ ਖੇਤਰ ਨੂੰ ਕੰਟੇਨਮੈਂਟ ਖੇਤਰ ਐਲਾਨ ਕਰ ਦਿੱਤਾ ਹੈ। ਅਸੀਂ ਖੇਤਰ ਨੂੰ ਵਾਇਰਸ ਮੁਕਤ ਕਰਨ ਦਾ ਕੰਮ ਸ਼ੁਰੂ ਕੀਤਾ ਹੈ ਅਤੇ ਪੀੜਤਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਪਛਾਣ ਕਰਨਾ ਵੀ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਦਮਨ ਅਤੇ ਦੀਵ ਹੁਣ ਤੱਕ ਕੋਰੋਨਾ ਵਾਇਰਸ ਤੋਂ ਮੁਕਤ ਸਨ।
ਰਾਹਤ ਦੀ ਖ਼ਬਰ, ਅਰਵਿੰਦ ਕੇਜਰੀਵਾਲ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
NEXT STORY