ਰੋਹਤਕ— ਪਿੰਡ ਆਂਵਲ ਦੇ ਬੱਸ ਸਟੈਂਡ 'ਤੇ ਹੋਏ ਸੜਕ ਹਾਦਸੇ 'ਚ ਆਪਣੇ ਪੈਰ ਗੁਆ ਚੁੱਕੀ ਪ੍ਰੀਤੀ ਦੀ ਮਦਦ ਲਈ ਹਰਿਆਣਵੀ ਡਾਂਸਰ ਸਪਨਾ ਚੌਧਰੀ ਪੁੱਜੀ। ਸਪਤਾ ਚੌਧਰੀ ਨੇ ਪੀ.ਜੀ.ਆਈ ਦੇ ਵਾਰਡ 12 ਦੇ 13 ਨੰਬਰ ਕਮਰੇ 'ਚ ਦਾਖ਼ਲ ਪ੍ਰੀਤੀ ਨੂੰ 1 ਲੱਖ 31 ਹਜ਼ਾਰ ਰੁਪਏ ਦਿੱਤੇ। ਪ੍ਰੀਤੀ ਦੇ ਪਰਿਵਾਰ ਵਾਲਿਆਂ ਅਤੇ ਹੋਰ ਮੈਬਰਾਂ ਨੇ ਸਪਨਾ ਚੌਧਰੀ ਦੇ ਇਸ ਕਦਮ ਦੀ ਸ਼ਲਾਘਾ ਕੀਤੀ।
ਬੀਤੇ ਦਿਨੀਂ ਆਂਵਲ ਪਿੰਡ ਦੇ ਬੱਸ ਸਟੈਂਡ 'ਤੇ ਕਾਲਜ ਜਾਣ ਲਈ ਖੜ੍ਹੀਆਂ 3 ਵਿਦਿਆਰਥਣਾਂ ਬੇਕਾਬੂ ਟਰੱਕ ਦੀ ਲਪੇਟ 'ਚ ਆ ਗਈਆਂ। ਵਿਦਿਆਰਥਣ ਪ੍ਰੀਤੀ ਦਾ ਮੌਕੇ 'ਤੇ ਹੀ ਪੈਰ ਕੱਟ ਗਿਆ ਸੀ, ਉਥੇ ਹੀ ਘਟਨਾ ਨਾਲ ਗੁੱਸੇ 'ਚ ਆਏ ਲੋਕਾਂ ਨੇ ਜ਼ਾਮ ਲਗਾ ਕੇ ਆਰਥਿਕ ਮਦਦ ਦੀ ਮੰਗ ਕੀਤੀ। ਇਸ ਦੌਰਾਨ ਪਿੰਡ ਵਾਸੀਆਂ ਨੇ ਪੈਰ ਕੱਟਣ ਵਾਲੀ ਵਿਦਿਆਰਥਣ ਨੂੰ ਸਰਕਾਰੀ ਨੌਕਰੀ ਅਤੇ 50 ਲੱਖ ਦੀ ਆਰਥਿਕ ਮਦਦ ਦੇਣ ਦੀ ਮੰਗ ਕੀਤੀ ਹੈ।
ਘਰ 'ਚ ਦਾਖ਼ਲ ਹੋ ਕੇ ਹਮਲਾਵਰਾਂ ਨੇ ਨਾਬਾਲਗ ਬੇਟੀ ਨੂੰ ਕੀਤਾ ਅਗਵਾ, ਵਿਰੋਧ ਕਰਨ 'ਤੇ ਪਿਤਾ ਨੂੰ ਮਾਰੀ ਗੋਲੀ
NEXT STORY