ਕਰਨਾਲ : ਕਰਨਾਲ ’ਚ ਅੰਬਾਲਾ ਐੱਸ. ਟੀ. ਐੱਫ. ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਸ ਨੇ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਮੁਕੇਸ਼ ਜਾਂਬਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਸ ਨੇ ਮੁਲਜ਼ਮ ਕੋਲੋਂ ਚਾਰ ਵਿਦੇਸ਼ੀ ਪਿਸਤੌਲ ਵੀ ਬਰਾਮਦ ਕੀਤੇ ਹਨ। ਮੁਲਜ਼ਮ ਮੁਕੇਸ਼ ਨੇ ਇਹ ਹਥਿਆਰ ਪਾਕਿਸਤਾਨ ਤੋਂ ਮੰਗਵਾਏ ਸਨ। ਮੁਕੇਸ਼ ਜਾਂਬਾ ਵਿਦੇਸ਼ ’ਚ ਬੈਠੇ ਗੈਂਗਸਟਰਾਂ ਦੇ ਸੰਪਰਕ ’ਚ ਸੀ। ਇਸ ਤੋਂ ਇਲਾਵਾ ਮੁਕੇਸ਼ ਜਾਂਬਾ ਦੇ ਸਬੰਧ ਪਾਕਿਸਤਾਨ ਤੋਂ ਚੱਲ ਰਹੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਅਤੇ ਰਿੰਦਾ ਗਰੁੱਪ ਨਾਲ ਵੀ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮੁਕੇਸ਼ ਜਾਂਬਾ ਅੰਕੁਸ਼ ਕਮਾਲਪੁਰ ਗੈਂਗ ਨਾਲ ਮਿਲ ਕੇ ਕੰਮ ਕਰਦਾ ਹੈ। ਅੰਕੁਸ਼ ਕਮਾਲਪੁਰ ਇਸ ਸਮੇਂ ਜੇਲ੍ਹ ’ਚ ਬੰਦ ਹੈ। ਅੰਕੁਸ਼ ਕਮਾਲਪੁਰ ਗੈਂਗ ਦਾ ਲਾਰੈਂਸ ਗੈਂਗ ਨਾਲ ਸੰਪਰਕ ਹੈ।
ਇਹ ਖ਼ਬਰ ਵੀ ਪੜ੍ਹੋ : ਇੰਗਲੈਂਡ ਤੋਂ ਆਈ ਦੁਖ਼ਦ ਖ਼ਬਰ, ਦਿਲ ਦਾ ਦੌਰਾ ਪੈਣ ਨਾਲ ਪੰਜਾਬੀ ਕਾਰੋਬਾਰੀ ਦੀ ਹੋਈ ਮੌਤ
ਸਾਲ 2017-18 ’ਚ ਅੰਕੁਸ਼ ਤੇ ਲਾਰੈਂਸ ਗਰੁੱਪ ਦੇ ਸੰਪਤ ਨਹਿਰਾ ਨੇ ਕਰਨਾਲ ’ਚ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਅੱਜ ਜੋ ਮੁਲਜ਼ਮ ਫੜਿਆ ਗਿਆ ਹੈ, ਉਹ ਨਾ ਸਿਰਫ ਲਾਰੈਂਸ ਗੈਂਗ ਨਾਲ ਸਗੋਂ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਵੀ ਤਾਰ ਜੁੜੇ ਹੋਏ ਹਨ। ਬੱਬਰ ਖਾਲਸਾ ਇੰਟਰਨੈਸ਼ਨਲ ਨੂੰ ਪਾਕਿਸਤਾਨ ਦੇ ਰਿੰਦਾ ਨਾਮੀ ਅੱਤਵਾਦੀ ਵੱਲੋਂ ਚਲਾਇਆ ਜਾ ਰਿਹਾ ਹੈ। ਰਿੰਦਾ ਦੇ ਸਾਥੀ ਦਮਨਜੀਤ ਗਹਿਲੋ ਅਤੇ ਵਰਿੰਦਰ ਸੈਂਭੀ ਦੇ ਕਹਿਣ ’ਤੇ ਮੁਕੇਸ਼ ਜਾਂਬਾ ਇਹ ਹਥਿਆਰ ਅੰਮ੍ਰਿਤਸਰ ਤੋਂ ਲਿਆਇਆ ਸੀ। ਦਮਨਜੀਤ ਇਸ ਸਮੇਂ ਅਮਰੀਕਾ ’ਚ ਹੈ ਅਤੇ ਵਰਿੰਦਰ ਹਰਿਆਣਾ ਦੇ ਤਰਾਵੜੀ ਦਾ ਰਹਿਣ ਵਾਲਾ ਹੈ। ਜਿਸ ਦਾ ਮਕਸਦ ਆਪਣੇ ਦੁਸ਼ਮਣ ਗੈਂਗ ਨੀਰਜ ਪੂਨੀਆ ਅਤੇ ਪ੍ਰਹਿਲਾਦ ਸਿੰਘ ਠਾਕਰਾ ਨੂੰ ਖ਼ਤਮ ਕਰਨਾ ਸੀ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਤੋਂ ਮੁਕੇਸ਼ ਨੂੰ ਤਿੰਨ ਹਥਿਆਰ ਭੇਜੇ ਗਏ ਸਨ। ਇਸ ਮਾਮਲੇ ’ਚ ਜੋ ਮੁਕੇਸ਼ ਦੇ ਨਾਲ ਸਨ, ਉਨ੍ਹਾਂ ’ਚ ਜਾਅਲੀ ਪਾਸਪੋਰਟ ਬਣਵਾ ਕੇ ਵਿਦੇਸ਼ ਭੱਜ ਗਿਆ ਹੈ, ਜਿਸ ਦੀ ਪੁਲਸ ਭਾਲ ਸ਼ੁਰੂ ਕਰੇਗੀ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : MP ਸਿਮਰਨਜੀਤ ਮਾਨ ਦੇ ਪੁੱਤਰ ਨੇ CM ਮਾਨ ਖ਼ਿਲਾਫ਼ ਦਾਇਰ ਕੀਤਾ ਮਾਣਹਾਨੀ ਦਾ ਕੇਸ
ਇਸ ਦੇ ਨਾਲ ਹੀ ਐੱਸ.ਪੀ. ਸੁਮਿਤ ਕੁਮਾਰ ਨੇ ਦੱਸਿਆ ਕਿ ਗੈਂਗਸਟਰ ਮੁਕੇਸ਼ ਜਾਂਬਾ ਦੇ ਮੇਰਠ ਰੋਡ ’ਤੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ STF ਦੀ ਟੀਮ ਹਰਕਤ ’ਚ ਆ ਗਈ ਅਤੇ ਮੌਕੇ ’ਤੇ ਪਹੁੰਚ ਗਈ। ਜਿੱਥੇ ਗੈਂਗਸਟਰ ਮੁਕੇਸ਼ ਜਾਂਬਾ ਨਾਲ ਪੁਲਸ ਮੁਕਾਬਲਾ ਵੀ ਹੋਇਆ ਸੀ। ਮੁਕੇਸ਼ ਨੇ ਪੁਲਸ ’ਤੇ ਵੀ ਗੋਲ਼ੀਆਂ ਚਲਾਈਆਂ। ਜਿਸ ਤੋਂ ਬਾਅਦ ਪੁਲਸ ਨੇ ਮੁਕੇਸ਼ ਜਾਂਬਾ ਨੂੰ ਫੜ ਲਿਆ। ਐੱਸ. ਪੀ. ਨੇ ਦੱਸਿਆ ਕਿ ਮੁਕੇਸ਼ ਵਿਦੇਸ਼ ਭੱਜਣ ਦੀ ਫਿਰਾਕ ’ਚ ਸੀ ਪਰ ਐੱਸ. ਟੀ. ਐੱਫ. ਟੀਮ ਨੇ ਤਕਨੀਕੀ ਅਤੇ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਤੇ ਵਿਦੇਸ਼ ਭੱਜਣ ਤੋਂ ਪਹਿਲਾਂ ਅੰਬਾਲਾ ਦੀ ਐੱਸ.ਟੀ.ਐੱਫ. ਟੀਮ ਨੇ ਮੁਕੇਸ਼ ਨੂੰ ਫੜ ਲਿਆ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਤੋਂ ਸਾਡੇ ਦੇਸ਼ ’ਚ ਸਿਰਫ਼ ਹਥਿਆਰ ਹੀ ਨਹੀਂ ਸਗੋਂ ਨਸ਼ੇ ਵਾਲੇ ਪਦਾਰਥਾਂ ਦਾ ਸਾਮਾਨ ਵੀ ਭੇਜਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਐੱਸ.ਟੀ.ਐੱਫ. ਹਰਿਆਣਾ ਨੇ ਤਿੰਨ ਘਟਨਾਵਾਂ ’ਚ ਵਿਦੇਸ਼ਾਂ ਤੋਂ ਭੇਜੇ ਗਏ ਆਰ.ਡੀ.ਐਕਸ, ਹਥਿਆਰ ਅਤੇ ਅਪਰਾਧੀਆਂ ਨੂੰ ਫੜਿਆ ਸੀ।
ਇਹ ਖ਼ਬਰ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ ਇਜਲਾਸ ਦੌਰਾਨ ਹਰਿਆਣਾ ਗੁਰਦੁਆਰਾ ਐਕਟ ਵਿਰੁੱਧ ਤਿੱਖੇ ਸੰਘਰਸ਼ ਦਾ ਕੀਤਾ ਐਲਾਨ
ਭੈਣ ਦੀ ਮੌਤ ਦਾ ਗਮ ਨਹੀਂ ਸਹਾਰ ਸਕੀ ਵੱਡੀ ਭੈਣ, ਦੋਹਾਂ ਭੈਣਾਂ ਦੀ ਉੱਠੀ ਇਕੱਠਿਆਂ ਅਰਥੀ
NEXT STORY