ਜੌਨਪੁਰ (ਵਾਰਤਾ)- ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਦੇ ਥਾਣਾ ਖੇਤਰ ਦੇ ਹੌਜ਼ ਪਿੰਡ 'ਚ ਸ਼ਨੀਵਾਰ ਸਵੇਰੇ ਇਕ ਹੀ ਘਰ ਦੀਆਂ ਦੋ ਸਕੀਆਂ ਭੈਣਾਂ ਦੀ ਮੌਤ ਨਾਲ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਛੋਟੀ ਭੈਣ ਦੀ ਬਿਮਾਰੀ ਕਾਰਨ ਮੌਤ ਹੋਣ ਤੋਂ ਬਾਅਦ ਵੱਡੀ ਭੈਣ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਵੀ ਮੌਤ ਹੋ ਗਈ। ਹੌਜ਼ ਪਿੰਡ ਵਾਸੀ ਮਹਿੰਦਰ ਕੁਮਾਰ ਦੀ 19 ਸਾਲਾ ਧੀ ਅੰਜਨਾ ਕੁਮਾਰੀ ਪਿਛਲੇ ਇਕ ਮਹੀਨੇ ਤੋਂ ਬਿਮਾਰ ਸੀ। ਪਰਿਵਾਰਕ ਮੈਂਬਰ ਉਸ ਦਾ ਜੌਨਪੁਰ 'ਚ ਇਲਾਜ ਕਰਵਾ ਰਹੇ ਸਨ। ਕੁਝ ਦਿਨ ਪਹਿਲਾਂ ਉਸ ਨੂੰ ਵਾਰਾਣਸੀ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਲਈ ਲਿਜਾਇਆ ਗਿਆ ਸੀ। ਉਹ ਵਾਰਾਣਸੀ ਦੇ ਸਿੰਧੋਰਾ 'ਚ ਆਪਣੀ ਵੱਡੀ ਭੈਣ ਗੁੰਜਨ (26 ਸਾਲ) ਦੇ ਘਰ ਰਹਿ ਕੇ ਇਲਾਜ ਕਰਵਾ ਰਹੀ ਸੀ। ਦੋ ਦਿਨ ਪਹਿਲਾਂ ਹੀ ਅੰਜਨਾ ਠੀਕ ਹੋ ਕੇ ਪਿੰਡ ਪਰਤੀ ਸੀ। ਸ਼ੁੱਕਰਵਾਰ ਰਾਤ ਅਚਾਨਕ ਉਸ ਦੀ ਸਿਹਤ ਵਿਗੜਨ ਲੱਗੀ।
ਇਹ ਵੀ ਪੜ੍ਹੋ : ਨਾਬਾਲਗ ਨਾਲ ਜਬਰ ਜ਼ਿਨਾਹ ਦੇ ਦੋਸ਼ੀ ਨੂੰ ਕੋਰਟ ਨੇ ਸੁਣਵਾਈ 142 ਸਾਲ ਦੀ ਸਜ਼ਾ
ਪਰਿਵਾਰ ਵਾਲੇ ਉਸ ਨੂੰ ਇਲਾਜ ਲਈ ਜੌਨਪੁਰ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਲੈ ਗਏ। ਸ਼ਨੀਵਾਰ ਸਵੇਰੇ ਉਸ ਦੀ ਮੌਤ ਹੋ ਗਈ। ਮੌਤ ਦੀ ਸੂਚਨਾ ਵੱਡੀ ਭੈਣ ਗੁੰਜਨ ਨੂੰ ਦਿੱਤੀ ਗਈ। ਉਹ ਆਪਣੇ ਪਤੀ ਨਾਲ ਛੋਟੀ ਭੈਣ ਦੀ ਮੌਤ 'ਤੇ ਪੇਕੇ ਆ ਗਈ। ਘਰ ਪਹੁੰਚਦੇ ਹੀ ਛੋਟੀ ਭੈਣ ਦੀ ਲਾਸ਼ ਦੇਖਦੇ ਹੀ ਉਹ ਬੇਹੋਸ਼ ਹੋ ਕੇ ਡਿੱਗ ਗਈ। ਕੁਝ ਦੇਰ ਤੱਕ ਜਦੋਂ ਉਹ ਨਹੀਂ ਉੱਠੀ ਤਾਂ ਪਰਿਵਾਰ ਵਾਲਿਆਂ ਨੇ ਉਸ ਨੂੰ ਪਾਣੀ ਦੇ ਛਿੱਟੇ ਮਾਰ ਕੇ ਹੋਸ਼ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਉਸ ਦੇ ਸਾਹ ਰੁਕ ਗਏ ਸਨ। ਇਸ ਘਟਨਾ ਨਾਲ ਪਿੰਡ 'ਚ ਇਕ ਪਾਸੇ ਛੋਟੀ ਭੈਣ ਦੀ ਅਰਥੀ ਗਈ, ਉੱਥੇ ਹੀ ਵੱਡੀ ਭੈਣ ਦੀ ਲਾਸ਼ ਨੂੰ ਅੰਤਿਮ ਸੰਸਕਾਰ ਲਈ ਉਸ ਦੇ ਸਹੁਰੇ ਲਿਜਾਇਆ ਗਿਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਬੇਰਹਿਮ ਅਧਿਆਪਕ; ਆਪਣੀ ਨਾਬਾਲਗ ਧੀ ਦੇ ਸਾਹਮਣੇ ਪਤਨੀ ਨੂੰ ਚਾਕੂ ਮਾਰ ਕੇ ਉਤਾਰਿਆ ਮੌਤ ਦੇ ਘਾਟ
NEXT STORY