ਮੁੰਬਈ (ਭਾਸ਼ਾ)— ਅਫ਼ਗਾਨਿਸਤਾਨ ਵਿਚ ਕੰਮ ਕਰਦੇ ਸਮੇਂ ਜਾਨ ਗੁਆਉਣ ਵਾਲੇ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਨੂੰ ਮੁੰਬਈ ਪ੍ਰੈੱਸ ਕਲੱਬ ਨੇ ਮਰਨ ਉਪਰੰਤ ‘ਜਰਨਲਿਸਟ ਆਫ਼ ਦਿ ਈਅਰ’ ਐਵਾਰਡ-2020 ਨਾਲ ਸਨਮਾਨਤ ਕੀਤਾ ਹੈ। ਭਾਰਤ ਦੇ ਚੀਫ਼ ਜਸਟਿਸ ਐੱਨ. ਵੀ. ਰੰਮਨਾ ਨੇ ਬੁੱਧਵਾਰ ਨੂੰ ਮੁੰਬਈ ਪ੍ਰੈੱਸ ਕਲੱਬ ਵਲੋਂ ਆਯੋਜਿਤ ਪ੍ਰੋਗਰਾਮ ’ਚ ਸਾਲਾਨਾ ‘ਪੱਤਰਕਾਰਤਾ ’ਚ ਸ਼ਾਨਦਾਰ ਕੰਮ ਕਰਨ ਲਈ ਰੈਡਇੰਕ ਪੁਰਸਕਾਰ’ ਪ੍ਰਦਾਨ ਕੀਤਾ ਗਿਆ। ਉਨ੍ਹਾਂ ਨੇ ਸਿੱਦੀਕੀ ਨੂੰ ਖੋਜੀ ਅਤੇ ਪ੍ਰਭਾਵਸ਼ਾਲੀ ਸਮਾਚਾਰ ਫੋਟੋਗਰਾਫ਼ੀ ਵਿਚ ਉਨ੍ਹਾਂ ਦੇ ਕੰਮ ਲਈ ਇਹ ਸਨਮਾਨ ਪੁਰਸਕਾਰ ਪ੍ਰਦਾਨ ਕੀਤਾ। ਦਾਨਿਸ਼ ਦੀ ਪਤਨੀ ਫਰੇਡਰਿਕ ਸਿੱਦੀਕੀ ਨੇ ਪੁਰਸਕਾਰ ਪ੍ਰਾਪਤ ਕੀਤਾ। ਚੀਫ਼ ਜਸਟਿਸ ਨੇ ਪੱਤਰਕਾਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ, ‘‘ਉਨ੍ਹਾਂ ਨੂੰ ਇਸ ਕਾਲ ਖੰਡ ਦੇ ਮੋਹਰੀ ਫੋਟੋ ਪੱਤਰਕਾਰ ਵਿਚੋਂ ਇਕ ਮੰਨਿਆ ਜਾਂਦਾ ਸੀ। ਜੇਕਰ ਇਕ ਤਸਵੀਰ ਇਕ ਹਜ਼ਾਰ ਸ਼ਬਦਾਂ ਨੂੰ ਬਿਆਨ ਕਰ ਸਕਦੀ ਹੈ, ਤਾਂ ਉਨ੍ਹਾਂ ਦੀ ਤਸਵੀਰ ਨਾਵਲ ਸੀ।’’
ਇਹ ਵੀ ਪੜ੍ਹੋ: ਖ਼ੁਲਾਸਾ: ਤਾਲਿਬਾਨ ਨੇ ਜ਼ਿੰਦਾ ਫੜਿਆ ਸੀ ਦਾਨਿਸ਼ ਸਿੱਦੀਕੀ ਨੂੰ, ਜਦੋਂ ਪਤਾ ਲੱਗਾ ਭਾਰਤੀ ਹੈ ਤਾਂ ਬੇਰਹਿਮੀ ਨਾਲ ਕੀਤਾ ਕਤਲ
ਓਧਰ ਸੀਨੀਅਰ ਪੱਤਰਕਾਰ ਪ੍ਰੇਮ ਸ਼ੰਕਰ ਝਾਅ ਨੂੰ ਉਨ੍ਹਾਂ ਦੇ ਤੀਖਣ ਅਤੇ ਵਿਸ਼ਲੇਸ਼ਣਾਤਮਕ ਲੇਖਨ ਦੇ ਲੰਬੇ ਅਤੇ ਖਾਸ ਕਰੀਅਰ ਲਈ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਚੀਫ ਜਸਟਿਸ ਨੇ ਝਾਅ ਨੂੰ ਵਧਾਈ ਦਿੰਦੇ ਕਿਹਾ, ‘‘ਸਖ਼ਤ ਮਿਹਨਤ, ਉੱਚ ਨੈਤਿਕ ਮਾਪਦੰਡਾਂ ਅਤੇ ਬੌਧਿਕਤਾ ਦੇ ਮਾਮਲੇ ਵਿਚ ਉਨ੍ਹਾਂ ਦਾ ਸਨਮਾਨ ਇਸ ਖੇਤਰ ’ਚ ਪ੍ਰਮੁੱਖ ਹੈ। ਦੱਸ ਦੇਈਏ ਕਿ ਮੁੰਬਈ ਪ੍ਰੈੱਸ ਕਲੱਬ ਨੇ ਇਕ ਦਹਾਕੇ ਪਹਿਲੇ ਚੰਗੇ ਖੋਜੀ ਅਤੇ ਫੀਚਰ ਲੇਖਨ ਨੂੰ ਮਾਨਤਾ ਦੇਣ ਅਤੇ ਦੇਸ਼ ਵਿਚ ਪੱਤਰਕਾਰਤਾ ਦੇ ਪੱਧਰ ਨੂੰ ਉੱਪਰ ਚੁੱਕਣ ਲਈ ‘ਦਿ ਰੈਡਇੰਕ ਐਵਾਰਡ’ ਦੀ ਸ਼ੁਰੂਆਤ ਕੀਤੀ ਸੀ। ਪੁਰਸਕਾਰਾਂ ਦੇ 10ਵੇਂ ਆਡੀਸ਼ਨ ਤਹਿਤ ਸਿੱਦੀਕੀ ਅਤੇ ਝਾਅ ਤੋਂ ਇਲਾਵਾ, 12 ਸ਼੍ਰੇਣੀਆਂ ਵਿਚ ਕਈ ਹੋਰ ਪੱਤਰਕਾਰਾਂ ਨੂੰ ਸਨਮਾਨਤ ਕੀਤਾ ਗਿਆ।
ਇਹ ਵੀ ਪੜ੍ਹੋ: ਦਾਨਿਸ਼ ਸਿੱਦੀਕੀ ਨੂੰ ਜਾਮੀਆ ਮਿਲੀਆ ਇਸਲਾਮੀਆ ਕਬਰਸਤਾਨ ’ਚ ਕੀਤਾ ਜਾਏਗਾ ਸਪੁਰਦ-ਏ-ਖਾਕ
ਦੁਨੀਆ ਭਰ ਦੇ ਬਿਹਤਰੀਨ ਫੋਟੋ ਜਨਰਲਿਸਟ ’ਚ ਹੁੰਦੀ ਸੀ ਦਾਨਿਸ਼ ਦੀ ਗਿਣਤੀ-
ਦਾਨਿਸ਼ ਸਿੱਦੀਕੀ ਦੀ ਗਿਣਤੀ ਦੁਨੀਆ ਭਰ ਦੇ ਬਿਹਤਰੀਨ ਫੋਟੋ ਜਰਨਲਿਸਟ ’ਚ ਹੁੰਦੀ ਸੀ। ਸਾਲ 2018 ਵਿਚ ਦਾਨਿਸ਼ ਸਿੱਦੀਕੀ ਨੂੰ ‘ਪੁਲਿਤਜ਼ਰ ਪੁਰਸਕਾਰ’ ਨਾਲ ਨਵਾਜਿਆ ਗਿਆ। ਇਹ ਐਵਾਰਡ ਰੋਹਿੰਗਿਆ ਮਾਮਲੇ ਵਿਚ ਕਵਰੇਜ਼ ਲਈ ਮਿਲਿਆ ਸੀ। ਉਹ ਮੌਜੂਦਾ ਸਮੇਂ ਵਿਚ ਕੌਮਾਂਤਰੀ ਏਜੰਸੀ ‘ਰਾਇਟਰਜ਼’ ਲਈ ਕੰਮ ਕਰ ਰਹੇ ਸਨ। 16 ਜੁਲਾਈ ਨੂੰ ਉਨ੍ਹਾਂ ਦੀ ਮੌਤ ਅਫ਼ਗਾਨਿਸਤਾਨ ਵਿਚ ਕਵਰੇਜ਼ ਦੌਰਾਨ ਹੋ ਗਈ ਸੀ। ਉਹ ਭਾਰਤੀ ਫੋਟੋ ਪੱਤਰਕਾਰ ਸਨ। ਦਾਅਵਾ ਹੈ ਕਿ ਅਫ਼ਗਾਨ ਫ਼ੌਜ ਅਤੇ ਤਾਲਿਬਾਨ ਵਿਚਾਲੇ ਹੋਈ ਕਰਾਸ ਗੋਲੀਬਾਰੀ ’ਚ ਉਨ੍ਹਾਂ ਨੂੰ ਗੋਲੀ ਲੱਗੀ ਸੀ। ਤਾਲਿਬਾਨ ਨੇ ਉਨ੍ਹਾਂ ਦੇ ਬਹੁਤ ਤਸ਼ੱਦਦ ਕੀਤੇ ਸਨ। ਦਾਨਿਸ਼ ਨੂੰ ਜਾਮੀਆ ਮਿਲੀਆ ਇਸਲਾਮੀਆ ਦੇ ਕਬਰਸਤਾਨ ’ਚ ਸਪੁਰਦ-ਏ-ਖਾਕ ਕੀਤਾ ਗਿਆ।
ਭਾਰਤ-ਚੀਨ ਸਰਹੱਦ ’ਤੇ ਬਣੀ ਨਵੀਂ ਸੜਕ ਦਾ ਨਾਂ ‘ਨਰਿੰਦਰ ਮੋਦੀ’ ਰੱਖਿਆ ਗਿਆ
NEXT STORY