ਨੈਸ਼ਨਲ ਡੈਸਕ- ਚੋਣਾਂ ’ਚ 20 ਮਈ ਨੂੰ 5ਵੇਂ ਗੇੜ ਦੌਰਾਨ ਬਿਹਾਰ ਦੇ ਦਰਭੰਗਾ ’ਚ ਇਕ ਪੋਲਿੰਗ ਬੂਥ ’ਤੇ ਜਾਅਲੀ ਵੋਟਾਂ ਪਾਉਣ ਦੇ ਦੋਸ਼ ’ਚ ਗ੍ਰਿਫਤਾਰ ਕੀਤੇ 4 ਵਿਅਕਤੀਆਂ ਨੂੰ ਸੈਂਕੜੇ ਲੋਕਾਂ ਦੀ ਭੀੜ ਨੇ ਪੁਲਸ ਸਟੇਸ਼ਨ ’ਤੇ ਹੀ ਹਮਲਾ ਕਰ ਕੇ ਮੁਲਜ਼ਮਾਂ ਨੂੰ ਪੁਲਸ ਦੀ ਗ੍ਰਿਫਤ ਤੋਂ ਛੁਡਵਾ ਲੈ ਗਈ।
ਰਿਪੋਰਟ ਮੁਤਾਬਕ ਬਿਹਾਰ ਦੇ ਦਰਭੰਗਾ ਜ਼ਿਲੇ ਦੇ ਜਾਲੇ ਥਾਣਾ ਖੇਤਰ ਦੇ ਪੋਲਿੰਗ ਸਟੇਸ਼ਨ ਨੰਬਰ 85 (ਦੇਵਰਾ ਬੰਧੌਲੀ) ’ਤੇ ਜਾਅਲੀ ਵੋਟ ਪਾਉਣ ਦੇ ਦੋਸ਼ ’ਚ ਪੁਲਸ ਨੇ 2 ਲੋਕਾਂ ਤਾਰਿਕ ਅਨਵਰ ਅਤੇ ਨੂਰ ਨਬੀ ਨੂੰ ਗ੍ਰਿਫਤਾਰ ਕੀਤਾ ਸੀ। ਹਾਲਾਂਕਿ, ਉਨ੍ਹਾਂ ਨੂੰ ਗ੍ਰਿਫਤਾਰ ਕਰਨ ਤੋਂ ਥੋੜ੍ਹੀ ਦੇਰ ਬਾਅਦ 100 ਤੋਂ ਵਧ ਲੋਕਾਂ ਦੀ ਭੀੜ ਨੇ ਨਜ਼ਰਬੰਦ ਸ਼ੱਕੀਆਂ ਨੂੰ ਜ਼ਬਰਦਸਤੀ ਛੁਡਵਾ ਦਿੱਤਾ ਅਤੇ ਸੁਰੱਖਿਆ ਕਰਮਚਾਰੀਆਂ ’ਤੇ ਵੀ ਹਮਲਾ ਕੀਤਾ ਸੀ।
ਦਰਭੰਗਾ ਪੁਲਸ ਨੇ ਜ਼ਿਲੇ ਦੇ ਜਾਲੇ ਪੁਲਸ ਸਟੇਸ਼ਨ ’ਤੇ ਬਦਮਾਸ਼ਾਂ ਵੱਲੋਂ ਹਮਲਾ ਕਰਨ ਅਤੇ ਹਿਰਾਸਤ ’ਚ ਲਏ ਗਏ ਦੋਸ਼ੀਆਂ ਨੂੰ ਰਿਹਾਅ ਕਰਨ ਦੇ ਦੇ ਤਿੰਨ ਦਿਨ ਬਾਅਦ ਸਟੇਸ਼ਨ ਇੰਚਾਰਜ ਖਿਲਾਫ ਕਾਰਵਾਈ ਕੀਤੀ ਹੈ। ਸਟੇਸ਼ਨ ਇੰਚਾਰਜ ਨੂੰ ਡਿਊਟੀ ’ਚ ਲਾਪ੍ਰਵਾਹੀ ਵਰਤਣ ਦੇ ਦੋਸ਼ ’ਚ ਮੁਅੱਤਲ ਕਰ ਦਿੱਤਾ ਹੈ।
ਉਨ੍ਹਾਂ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਉਹ ਘਟਨਾ ਦੀ ਜਾਂਚ ਕਰਨ ਅਤੇ ਆਪਣੇ ਸੀਨੀਅਰਾਂ ਨੂੰ ਸਮੇਂ ’ਤੇ ਸੂਚਿਤ ਕਰਨ ’ਚ ਅਸਫਲ ਰਹੇ। ਇਕ ਪੁਲਸ ਅਧਿਕਾਰੀ ਦੇ ਹਵਾਲੇ ਨਾਲ ਰਿਪੋਰਟ ’ਚ ਕਿਹਾ ਗਿਆ ਹੈ ਕਿ ਮੁਲਜ਼ਮਾਂ ਨੂੰ ਮੁੜ ਫੜਨ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ।
ਦਰਭੰਗਾ ਜ਼ਿਲੇ ਦਾ ਜਾਲੇ ਖੇਤਰ ਮਧੂਬਨੀ ਲੋਕ ਸਭਾ ਹਲਕੇ ਦੇ ਅਧੀਨ ਆਉਂਦਾ ਹੈ, ਜਿੱਥੇ 20 ਮਈ ਨੂੰ ਵੋਟਿੰਗ ਹੋਈ ਸੀ। ਤੁਹਾਨੂੰ ਦੱਸ ਦੇਈਏ ਕਿ ਸਾਰੀਆਂ ਸੀਟਾਂ ’ਤੇ ਚੋਣ ਨਤੀਜੇ 4 ਜੂਨ ਨੂੰ ਆਉਣਗੇ।
ਸੰਤ ਕਬੀਰ ਨਗਰ 'ਚ ਵੋਟ ਪਾਉਣ ਜਾ ਰਹੀ ਔਰਤ ਦੀ ਮੌਤ, ਭਦੋਹੀ 'ਚ ਵੋਟ ਪਾ ਕੇ ਸਹੁਰੇ ਘਰ ਗਈ ਲਾੜੀ
NEXT STORY