ਸਹਾਰਨਪੁਰ (ਭਾਸ਼ਾ)— ਦੇਵਬੰਦ ਸਥਿਤ ਇਸਲਾਮਿਕ ਸਿੱਖਿਅਕ ਸੰਸਥਾ ਦਾਰੂਲ ਉਲੂਮ ਨੇ ਔਰਤਾਂ ਨੂੰ ਲੈ ਕੇ ਨਵਾਂ ਫਤਵਾ ਜਾਰੀ ਕੀਤਾ ਹੈ। ਸੰਸਥਾ ਵਲੋਂ ਫਤਵਾ ਜਾਰੀ ਕਰਦੇ ਹੋਏ ਬਾਰਾਤ ਵਿਚ ਔਰਤਾਂ ਦੇ ਜਾਣ ਨੂੰ ਨਾਜਾਇਜ਼ ਕਰਾਰ ਦਿੱਤਾ। ਇਸ ਤੋਂ ਪਹਿਲਾਂ ਦਾਰੂਲ ਉਲੂਮ ਦੇਵਬੰਦ ਨੇ ਵਿਆਹ ਸਮਾਰੋਹ ਵਿਚ ਔਰਤਾਂ ਅਤੇ ਮਰਦਾਂ ਦੇ ਇਕੱਠੇ ਖਾਣਾ ਖਾਣ ਨੂੰ ਨਾਜਾਇਜ਼ ਦੱਸਿਆ ਸੀ।

ਦੇਵੰਬਦ ਦੇ ਗ੍ਰਾਮ ਫੁਲਾਸੀ ਵਾਸੀ ਨਜਮ ਗੌੜ ਨੇ ਦਾਰੂਲ ਉਲੂਮ ਦੇਵਬੰਦ ਨੇ ਇਫਤਾ ਵਿਭਾਗ ਤੋਂ ਸਵਾਲ ਕੀਤਾ ਸੀ ਕਿ ਆਮ ਤੌਰ 'ਤੇ ਘਰ ਤੋਂ ਨਿਕਾਹ ਲਈ ਜਦੋਂ ਲਾੜਾ ਬਾਰਾਤ ਲੈ ਕੇ ਨਿਕਲਦਾ ਹੈ ਤਾਂ ਬਾਰਾਤ ਵਿਚ ਨੱਚਣ-ਗਾਣ ਨਾਲ ਹੀ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਨਾਲ-ਨਾਲ ਜਾਣ-ਪਹਿਚਾਣ ਦੀਆਂ ਔਰਤਾਂ ਵੀ ਸ਼ਾਮਲ ਹੁੰਦੀਆਂ ਹਨ। ਕੀ ਇਸ ਤਰ੍ਹਾਂ ਦੀ ਬਾਰਾਤ ਲੈ ਕੇ ਜਾਣ ਦੀ ਸ਼ਰੀਅਤ ਇਜਾਜ਼ਤ ਦਿੰਦਾ ਹੈ। ਇਸ ਦੇ ਜਵਾਬ ਵਿਚ ਦਾਰੂਲ ਉਲੂਮ ਨੇ ਜਾਰੀ ਫਤਵੇ ਵਿਚ ਕਿਹਾ ਕਿ ਢੋਲ-ਵਾਜੇ ਅਤੇ ਔਰਤਾਂ ਅਤੇ ਮਰਦਾਂ ਦਾ ਇਕੱਠੇ ਬਾਰਾਤ ਵਿਚ ਜਾਣਾ ਸ਼ਰੀਅਤ 'ਚ ਨਾਜਾਇਜ਼ ਹੈ, ਇਸ ਤੋਂ ਬਚਣਾ ਚਾਹੀਦਾ ਹੈ। ਫਤਵੇ ਵਿਚ ਇਹ ਵੀ ਕਿਹਾ ਗਿਆ ਹੈ ਕਿ ਬਾਰਾਤ 'ਚ ਲਾੜੇ ਦੇ ਨਾਲ ਘਰ ਦੇ ਦੋ ਜਾਂ ਤਿੰਨ ਮੈਂਬਰਾਂ ਦਾ ਜਾਣਾ ਕਾਫੀ ਹੈ।
ਗਹਿਲੋਤ ਅਤੇ ਸਚਿਨ ਵਲੋਂ ਖਵਾਜਾ ਦੀ ਦਰਗਾਹ 'ਤੇ ਚੜ੍ਹਾਈ ਗਈ ਚਾਦਰ
NEXT STORY