ਨਵੀਂ ਦਿੱਲੀ— ਬਲਾਤਕਾਰ ਦੇ ਦੋਸ਼ੀ ਦਾਤੀ ਮਹਾਰਾਜ ਮੰਗਲਵਾਰ ਨੂੰ ਦਿੱਲੀ ਸਥਿਤ ਕ੍ਰਾਈਮ ਬ੍ਰਾਂਚ ਦੇ ਅਫਿਸ ਪਹੁੰਚੇ। ਕ੍ਰਾਈਮ ਬ੍ਰਾਂਚ ਦੇ ਸੀਨੀਅਰ ਅਧਿਕਾਰੀਆਂ ਨੇ ਉਸ ਤੋਂ 7 ਘੰਟੇ ਤੱਕ ਪੁੱਛਗਿਛ ਕੀਤੀ। ਪੁਲਸ ਮੁਤਾਬਕ ਇਸ ਦੌਰਾਨ ਅਧਿਕਾਰੀਆਂ ਨੇ ਉਨ੍ਹਾਂ ਤੋਂ 100 ਤੋਂ ਜ਼ਿਆਦਾ ਸਵਾਲ ਪੁੱਛੇ, ਉਨ੍ਹਾਂ ਨੇ ਕਿਸੇ ਵੀ ਸਵਾਲ ਦਾ ਸਿੱਧਾ ਜਵਾਬ ਨਹੀਂ ਦਿੱਤਾ। ਰਾਤ 8 ਵਜੇ ਪੁਲਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਛੱਡਦੋ ਹੋਏ ਸ਼ੁੱਕਰਵਾਰ ਨੂੰ ਮੁੜ ਪੁੱਛਗਿਛ ਲਈ ਬੁਲਿਆ ਹੈ।
ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਅਚਾਨਕ ਦਾਤੀ ਮਹਾਰਾਜ ਇਕੱਲੇ ਚਾਣਕਯਪੁਰੀ ਸਥਿਤ ਕ੍ਰਾਈਮ ਬ੍ਰਾਂਚ ਦੇ ਦਫਤਰ ਪਹੁੰਚੇ। ਇਸ ਤੋਂ ਬਾਅਦ ਕਈ ਸੀਨੀਅਰ ਅਧਿਕਾਰੀ ਦਾਤੀ ਮਹਾਰਾਜ ਤੋਂ ਪੁੱਛਗਿਛ ਕਰਨ ਲਈ ਉੱਥੇ ਪਹੁੰਚ ਗਏ। ਪੁਲਸ ਅਧਿਕਾਰੀਆਂ ਨੇ ਪੀੜਤ ਲੜਕੀ ਵੱਲੋਂ ਲਗਾਏ ਗਏ ਦੋਸ਼ਾਂ ਬਾਰੇ ਸਵਾਲ ਪੁੱਛੇ। ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਦੇ ਨਾਲ-ਨਾਲ ਉਨ੍ਹਾਂ ਨੇ ਆਪਣਾ ਪੱਖ ਵੀ ਰੱਖਿਆ। ਉਨ੍ਹਾਂ ਨੇ ਅਧਿਕਾਰੀਆਂ ਦੇ ਸਾਹਮਣੇ ਲੜਕੀ ਦੇ ਦੋਸ਼ਾਂ ਨਾਲ ਜੁੜੇ ਕੁਝ ਤੱਥ ਵੀ ਸਾਹਮਣੇ ਰੱਖੇ।
ਜਾਣਕਾਰੀ ਮੁਤਾਬਕ ਅਧਿਕਾਰੀਆਂ ਨੇ ਦੋਸ਼ੀ ਤੋਂ ਕਿੰਨੇ ਸਵਾਲ ਪੁੱਛੇ। ਇਸ ਦੌਰਾਨ ਉਨ੍ਹਾਂ ਨੇ ਜਾਂਚ 'ਚ ਸਹਿਯੋਗ ਕੀਤਾ ਜਾਂ ਨਹੀਂ, ਬਲਾਤਕਾਰ ਦੇ ਦੋਸ਼ਾਂ 'ਤੇ ਉਸ ਦੀ ਕੀ ਪ੍ਰਤੀਕਿਰਿਆ ਸੀ? ਪੁਲਸ ਅਧਿਕਾਰੀ ਇਨ੍ਹਾਂ ਸਾਵਲਾਂ ਦਾ ਜਵਾਬ ਦੇਣ ਤੋਂ ਬਚਦੇ ਨਜ਼ਰ ਆਏ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਦੌਰਾਨ ਦੋਸ਼ੀ ਨੇ ਜੋ ਤੱਥ ਉਨ੍ਹਾਂ ਦੇ ਸਾਹਮਣੇ ਰੱਖੇ ਉਨ੍ਹਾਂ ਦੀ ਜਾਂਚ ਕਰਨੀ ਹੁਣ ਬਾਕੀ ਹੈ। 5 ਘੰਟਿਆਂ ਤੱਕ ਚੱਲੀ ਪੁੱਛਗਿੱਛ ਤੋਂ ਬਾਅਦ ਕਹਿੰਦੇ ਹੋਏ ਮਹਾਰਾਜ ਨੂੰ ਛੱਡ ਦਿੱਤਾ ਗਿਆ ਕਿ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਮੁੜ ਕ੍ਰਾਈਮ ਬ੍ਰਾਂਚ ਦੇ ਦਫਤਰ ਆਉਣਾ ਹੋਵੇਗਾ।
ਕੈਬਨਿਟ ਮੰਤਰੀ ਅਖਿਲੇਸ਼ਵਰਾਨੰਦ ਦੀ ਮੰਗ, ਸਰਕਾਰ ਬਣਾਏ 'ਗਊ ਮੰਤਰਾਲੇ'
NEXT STORY