ਰੰਕਾ— 15 ਸਾਲ ਦੀ ਬੇਟੀ ਨੇ ਆਪਣੇ 17 ਸਾਲ ਦੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਿਤਾ ਦਾ ਗਲਾ ਦਬਾ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਕੋਲ ਹੀ ਦਰਖੱਤ 'ਤੇ ਲਟਕਾ ਦਿੱਤਾ। ਘਟਨਾ ਥਾਣਾ ਖੇਤਰ ਦੇ ਕੰਚਨਪੁਰ ਪੰਚਾਇਤ ਦੇ ਬੇਲਵਾਦਾਮਰ ਪਿੰਡ ਦੀ ਹੈ। ਰਾਤੀ ਪ੍ਰੇਮਨ ਭੁਈਆਂ ਘਰ ਨਹੀਂ ਆਇਆ ਸੀ। ਐਤਵਾਰ ਸਵੇਰੇ ਉਸ ਦੀ ਲਾਸ਼ ਘਰ ਤੋਂ 20 ਮੀਟਰ ਦੀ ਦੂਰੀ 'ਤੇ ਸਥਿਤ ਇਕ ਦਰਖੱਤ ਨਾਲ ਲਟਕਦੀ ਮਿਲੀ। ਮ੍ਰਿਤਕ ਦੇ ਵੱਡੇ ਬੇਟੇ ਨੇ ਐਤਵਾਰ ਨੂੰ ਰੰਕਾ ਥਾਣੇ 'ਚ ਸ਼ਿਕਾਇਤ ਦਿੱਤੀ ਕਿ ਮੇਰੇ ਛੋਟੇ ਭਰਾ ਦੀ ਬੇਟੀ ਰਜਨੀ ਕੁਮਾਰੀ ਦਾ ਪਿੰਡ ਦੇ ਹੀ ਸੋਹਰਾਈ ਭੁਈਆਂ ਦੇ ਬੇਟੇ ਭੂਰਾ ਭੁਈਆਂ ਵਿਚਕਾਰ ਪਿਛਲੇ ਕਈ ਸਾਲ ਤੋਂ ਪ੍ਰੇਮ ਪਸੰਗ ਚੱਲ ਰਿਹਾ ਸੀ।
ਸ਼ਨੀਵਾਰ ਦੀ ਸ਼ਾਮ ਪ੍ਰੇਮਨ ਭੁਈਆਂ ਨੇ ਆਪਣੀ ਬੇਟੀ ਨੂੰ ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ 'ਚ ਦੇਖ ਲਿਆ ਸੀ। ਬਾਅਦ 'ਚ ਬੇਟੀ ਦੇ ਘਰ ਆਉਣ ਦੇ ਬਾਅਦ ਪ੍ਰੇਮਨ ਨੇ ਉਸ ਤੋਂ ਪੁੱਛਗਿਛ ਕੀਤੀ। ਠੀਕ ਜਵਾਨ ਨਾ ਮਿਲਣ 'ਤੇ ਪ੍ਰੇਮਨ ਨੇ ਉਸ ਦੀ ਕੁੱਟਮਾਰ ਕਰ ਦਿੱਤੀ। ਇਸ ਦੇ ਬਾਅਦ ਰਜਨੀ ਘਰ ਤੋਂ ਭੱਜ ਗਈ। ਉਸ ਨੂੰ ਲੱਭਣ ਲਈ ਪ੍ਰੇਮਨ ਭੁਈਆਂ ਰਾਤ 'ਚ ਘਰ ਤੋਂ ਨਿਕਲਿਆ ਸੀ ਪਰ ਉਹ ਘਰ ਵਾਪਸ ਨਹੀਂ ਆਇਆ। ਐਤਵਾਰ ਸਵੇਰੇ ਉਸ ਦੀ ਲਾਸ਼ ਘਰ ਦੇ ਨੇੜੇ ਦਰਖੱਤ ਨਾਲ ਲਟਕਦੀ ਹੋਈ ਮਿਲੀ।
ਥਾਣਾ ਅਧਿਕਾਰੀ ਨੇ ਲੜਕੀ ਅਤੇ ਉਸ ਦੇ ਪ੍ਰੇਮੀ ਖਿਲਾਫ ਸ਼ਿਕਾਇਤ ਦਰਜ ਕਰ ਲਈ ਹੈ। ਪ੍ਰ੍ਰੇਮੀ-ਪ੍ਰੇਮਿਕਾ ਦੋਹੇਂ ਨਾਬਾਲਿਗ ਹਨ। ਘਟਨਾ ਦੇ ਬਾਅਦ ਦੋਹੇਂ ਫਰਾਰ ਹਨ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਜਦੋਂ ਗੁਜਰਾਤ 'ਚ ਵਿਚ ਸੜਕ ਪਲਟ ਗਈ ਬੀਅਰ ਨਾਲ ਭਰੀ ਕਾਰ, ਕੁਝ ਅਜਿਹਾ ਦਿੱਸਿਆ ਨਜ਼ਾਰਾ
NEXT STORY