ਬਹਰਾਈਚ— ਉੱਤਰ ਪ੍ਰਦੇਸ਼ ਦੇ ਬਹਰਾਈਚ 'ਚ ਵੀਰਵਾਰ ਨੂੰ ਇਕ ਵਿਆਹੁਤਾ ਨੂੰ ਦਹੇਜ ਲਈ ਪਤੀ ਅਤੇ ਨਨਾਣ ਨੇ ਜਿਊਂਦਾ ਸਾੜ ਕੇ ਮਾਰ ਦਿੱਤਾ। ਪੁਲਸ ਮੁਤਾਬਕ ਬਹਰਾਈਚ ਦੀ ਨਿਵਾਸੀ ਨਿੰਮੋ (25) ਦਾ ਵਿਆਹ 3 ਸਾਲ ਪਹਿਲਾਂ ਫਰੀਦ ਨਾਲ ਹੋਇਆ ਸੀ।
ਜਾਣਕਾਰੀ ਮੁਤਾਬਕ ਵਿਆਹ ਤੋਂ ਬਾਅਦ ਉਸ ਦੀ ਡੇਢ ਸਾਲ ਦੀ ਇਕ ਬੱਚੀ ਹੈ। ਪੁਲਸ ਮੁਤਾਬਕ ਨਿੰਮੋ ਨੂੰ 50 ਹਜ਼ਾਰ ਰੁਪਏ ਨਕਦੀ ਅਤੇ ਮੋਟਰਸਾਈਕਲ ਦੀ ਮੰਗ ਨੂੰ ਲੈ ਕੇ ਉਸ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਸੀ। ਪੁਲਸ ਨੇ ਦੱਸਿਆ ਕਿ 10 ਜੂਨ ਨੂੰ ਨਿੰਮੋ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਸੀ, ਜਿਸ 'ਤੇ ਪੇਕੇ ਵਾਲਿਆਂ ਨੇ ਸਮਝਾ ਕੇ ਉਸ ਨੂੰ ਸਹੁਰੇ ਭੇਜ ਦਿੱਤਾ ਸੀ। ਸਵੇਰੇ ਕਰੀਬ ਸਾਢੇ 11 ਵਜੇ ਦੇ ਕਰੀਬ ਘਰ 'ਚ ਅੱਗ ਦੀਆਂ ਲਪਟਾਂ ਨਾਲ ਨਿੰਮੋ ਦੀਆਂ ਅਵਾਜ਼ਾਂ ਮੁਹੱਲੇ ਦੇ ਲੋਕਾਂ ਨੇ ਸੁਣੀਆਂ। ਇਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਇੰਚਾਰਜ ਇੰਸਪੈਕਟਰ ਪੁਲਸ ਬਲ ਨਾਲ ਮੌਕੇ 'ਤੇ ਪਹੁੰਚ ਗਈ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਉਸ ਦੀ ਲਾਸ਼ ਨੂੰ ਪੁਲਸ ਨੇ ਕਬਜ਼ੇ 'ਚ ਲੈ ਲਿਆ। ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਪਤੀ ਅਤੇ ਉਸ ਦੀ ਭੈਣ 'ਤੇ ਮਾਮਲਾ ਦਰਜ ਕਰ ਲਿਆ ਹੈ। ਉਸ ਦੇ ਪਤੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਇਹ ਉਸ ਦੇ ਪਤੀ ਦਾ ਚੌਥਾ ਵਿਆਹ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਰਾਜਸਥਾਨ ਦੀ ਮੰਤਰੀ ਕਿਰਨ ਮਹੇਸ਼ਵਰੀ ਨੂੰ ਕਰਨੀ ਸੈਨਾ ਨੇ ਦਿੱਤੀ ਨੱਕ-ਕੰਨ ਕੱਟਣ ਦੀ ਧਮਕੀ
NEXT STORY