ਨਾਗਪੁਰ- ਮਹਾਰਾਸ਼ਟਰ ਦੇ ਨਾਗਪੁਰ ’ਚ ਕਤਲ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨੂੰਹ ਨੇ ਆਪਣੇ ਸਹੁਰੇ ਦਾ ਕਤਲ ਕਰਵਾ ਦਿੱਤਾ, ਕਿਉਂਕਿ ਉਸ ਦੀ ਨਜ਼ਰ ਸਹੁਰੇ ਦੀ 300 ਕਰੋੜ ਰੁਪਏ ਦੀ ਜਾਇਦਾਦ 'ਤੇ ਸੀ। ਉਸ ਨੇ ਸਹੁਰੇ ਦਾ ਕਤਲ ਕਰਾਉਣ ਲਈ ਦੋ ਸੁਪਾਰੀ ਕਿਲਰਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ 1 ਕਰੋੜ ਰੁਪਏ ਦੀ ਸੁਪਾਰੀ ਦਿੱਤੀ। ਇਸ ਤੋਂ ਬਾਅਦ ਦੋਸ਼ੀਆਂ ਨੇ ਇਕ ਕਾਰ ਖਰੀਦੀ ਅਤੇ ਬਜ਼ੁਰਗ ਨੂੰ ਕੁਚਲ ਕੇ ਮਾਰ ਦਿੱਤਾ। ਦੋਸ਼ੀਆਂ ਨੇ ਕਤਲ ਨੂੰ ਹਾਦਸਾ ਵਿਖਾਉਣ ਲਈ ਪੂਰੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਨ੍ਹਾਂ ਦੀ ਪੋਲ ਖੋਲ੍ਹ ਦਿੱਤੀ। ਪੁਲਸ ਨੇ ਕਤਲ ਦੀ ਮਾਸਟਰਮਾਈਂਡ ਨੂੰਹ, ਉਸ ਦੇ ਭਰਾ ਅਤੇ ਉਸ ਦੇ ਪੀ. ਏ. ਨੂੰ ਗ੍ਰਿਫਤਾਰ ਕੀਤਾ ਹੈ। ਕਤਲ ’ਚ ਸ਼ਾਮਲ 3 ਮੁਲਜ਼ਮ ਅਜੇ ਫਰਾਰ ਹਨ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਕਲਯੁੱਗੀ ਮਾਂ ਦਾ ਬੇਰਹਿਮ ਕਾਰਾ, ਕਤਲ ਮਗਰੋਂ ਸਾੜ ਦਿੱਤੀ 4 ਸਾਲਾ ਪੁੱਤ ਦੀ ਲਾਸ਼
ਕੀ ਹੈ ਪੂਰਾ ਮਾਮਲਾ
ਦਰਅਸਲ 22 ਮਈ 2024 ਨੂੰ ਨਾਗਪੁਰ ਦੇ ਅਜਨੀ ਇਲਾਕੇ ’ਚ ਹਿਟ ਐਂਡ ਰਨ ਮਾਮਲਾ ਹੋਇਆ ਸੀ। ਤੇਜ਼ ਰਫਤਾਰ ਕਾਰ ਨੇ 72 ਸਾਲਾ ਪੁਰਸ਼ੋਤਮ ਪੁੱਤੇਵਾ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਪੁਲਸ ਨੇ ਸ਼ੁਰੂਆਤ ਵਿਚ ਪੁਰਸ਼ੋਤਮ ਦਾ ਐਕਸੀਡੈਂਟ ਦਾ ਮਾਮਲਾ ਦਰਜ ਕਰ ਕੇ ਇਸ ਦੀ ਜਾਂਚ ਕੀਤੀ ਪਰ ਜਾਂਚ ਵਿਚ ਪਤਾ ਲੱਗਾ ਕਿ ਹਾਦਸਾ ਹੋਇਆ ਹੈ। ਪਤਾ ਲੱਗਾ ਕਿ ਇਸ ਦੇ ਪਿੱਛੇ ਪੁਰਸ਼ੋਤਮ ਦੀ ਨੂੰਹ ਅਰਚਨਾ ਦਾ ਹੱਥ ਹੈ, ਜੋ ਤਿੰਨ ਸਾਲ ਤੋਂ ਗੜ੍ਹਚਿਰੌਲੀ ਦੇ ਟਾਊਨ ਪਲਾਨਿੰਗ ਵਿਭਾਗ ਵਿਚ ਸਹਾਇਕ ਡਾਇਰੈਕਟਰ ਵਜੋਂ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ- ਜਾਣੋ ਕੌਣ ਰਿਹਾ ਸਭ ਤੋਂ ਲੰਬੇ ਸਮੇਂ ਤੱਕ ਕੇਂਦਰੀ ਮੰਤਰੀ, ਅੱਜ ਤੱਕ ਨਹੀਂ ਟੁੱਟਿਆ ਰਿਕਾਰਡ
ਨੂੰਹ ਅਰਚਨਾ ਨੇ ਕਤਲ ਦੀ ਗੱਲ ਕਬੂਲੀ
ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਮ੍ਰਿਤਕ ਦੀ ਨੂੰਹ ਅਰਚਨਾ ਨੇ ਸੱਚ ਕਬੂਲ ਕਰ ਲਿਆ। ਉਸ ਨੇ ਪੁਲਸ ਨੂੰ ਦੱਸਿਆ ਕਿ ਕਤਲ ਲਈ ਡਰਾਈਵਰ ਅਤੇ ਉਸ ਦੇ ਸਾਥੀ ਨੂੰ 1 ਕਰੋੜ ਅਤੇ ਬਾਰ ਦਾ ਲਾਇਸੈਂਸ ਦਿਵਾਉਣ ਦਾ ਲਾਲਚ ਦਿੱਤਾ ਗਿਆ ਸੀ। ਜਾਂਚ ’ਚ ਸਾਹਮਣੇ ਆਇਆ ਸੀ ਕਿ ਪੁਰਸ਼ੋਤਮ ਦਾ ਕਤਲ ਉਸ ਵੇਲੇ ਕੀਤਾ ਗਿਆ ਸੀ, ਜਦੋਂ ਉਹ ਆਪਣੀ ਪਤਨੀ ਨੂੰ ਹਸਪਤਾਲ ’ਚ ਮਿਲ ਕੇ ਵਾਪਸ ਆ ਰਹੇ ਸਨ। ਉਨ੍ਹਾਂ ਦੀ ਪਤਨੀ ਸ਼ਕੁੰਤਲਾ ਦਾ ਆਪ੍ਰੇਸ਼ਨ ਹੋਇਆ ਸੀ, ਜਿਸ ਕਾਰਨ ਉਹ ਹਸਪਤਾਲ ’ਚ ਦਾਖ਼ਲ ਹੈ। ਪੁਰਸ਼ੋਤਮ ਦਾ ਪੁੱਤਰ ਮਨੀਸ਼ ਡਾਕਟਰ ਹੈ। ਪੁੱਛਗਿੱਛ ਦੌਰਾਨ ਪੁੱਤਰ ਮਨੀਸ਼ ਦੀ ਪਤਨੀ ਅਰਚਨਾ ਪੁੱਤੇਵਾਰ ਦੀ ਭੂਮਿਕਾ ਸ਼ੱਕੀ ਨਜ਼ਰ ਆਈ ਸੀ। ਮਿਲੀ ਜਾਣਕਾਰੀ ਮੁਤਾਬਕ ਨਾਗਪੁਰ ਦੇ ਰਹਿਣ ਵਾਲੇ ਇਸ ਪਰਿਵਾਰ ਵਿਚ ਕੁਝ ਸਾਲਾਂ ਵਿਚ ਕਰੀਬ 300 ਕਰੋੜ ਰੁਪਏ ਦੀ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ।
ਇਹ ਵੀ ਪੜ੍ਹੋ- ਕਦੇ ਸਾਈਕਲਾਂ ਨੂੰ ਪੰਕਚਰ ਲਾਉਂਦੇ ਸਨ ਵਰਿੰਦਰ ਕੁਮਾਰ ਖਟੀਕ, ਹੁਣ ਮੋਦੀ ਸਰਕਾਰ 3.0 'ਚ ਬਣੇ ਕੇਂਦਰੀ ਮੰਤਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਜਪਾ ਦੀਆਂ ਨਜ਼ਰਾਂ ਹੁਣ ਦਿੱਲੀ ਦੀ ਸੱਤਾ ’ਤੇ, ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਤਿਆਰੀਆਂ ਸ਼ੁਰੂ
NEXT STORY