ਜੈਪੁਰ (ਅਨਸ)- ਰਾਜਸਥਾਨ ਦੇ ਭੀਲਵਾੜਾ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪ੍ਰੇਮੀ ਨਾਲ ਧੀ ਦੇ ਦੌੜ ਜਾਣ 'ਤੇ ਮਾਪੇ ਇੰਨਾ ਕੁ ਖ਼ਫਾ ਹੋ ਗਏ ਕਿ ਉਨ੍ਹਾਂ ਨੇ ਆਪਣੀ ਧੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਧੀ ਵਲੋਂ ਪ੍ਰੇਮੀ ਨਾਲ ਵਿਆਹ ਕਰਨ ਤੋਂ ਦੁਖੀ ਮਾਤਾ- ਪਿਤਾ ਨੇ ਉਸ ਨੂੰ ‘ਮ੍ਰਿਤਕ’ ਐਲਾਨ ਦਿੱਤਾ। ਇੰਨਾ ਹੀ ਨਹੀਂ ਸੋਗ ਸੰਦੇਸ਼ ਦੇ ਨਾਲ ਕਾਰਡ ਛਪਵਾ ਕੇ ਵੰਡੇ ਅਤੇ 13 ਜੂਨ ਨੂੰ ‘ਮ੍ਰਿਤੂ ਭੋਜ’ ਵੀ ਨਿਰਧਾਰਤ ਕੀਤਾ। 18 ਸਾਲ ਦੀ ਜ਼ਿੰਦਾ ਕੁੜੀ ਦੀ ਸੋਗ ਸਭਾ ’ਚ ਸ਼ਾਮਲ ਹੋਣ ਲਈ ਭੇਜਿਆ ਗਿਆ ਇਹ ਸੱਦਾ ਕਾਰਡ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ। ਘਟਨਾ ਰਾਜਸਥਾਨ ਦੇ ਰਤਨਪੁਰਾ ਪਿੰਡ ਦੀ ਹੈ।
ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: ਪਤਨੀ ਨੂੰ ਗੁਆ ਚੁੱਕੇ ਵਿਲਕਦੇ ਪਤੀ ਦੇ ਭਾਵੁਕ ਬੋਲ- ਹੁਣ ਮੈਂ 10 ਲੱਖ ਦਾ ਕੀ ਕਰਾਂਗਾ?
17 ਮਈ ਨੂੰ ਲਾਪਤਾ ਹੋਈ ਸੀ ਕੁੜੀ
ਰਤਨਪੁਰਾ ਨਿਵਾਸੀ ਮੁਟਿਆਰ ਦਾ ਵਿਆਹ ਦਾਂਤਲ ਪਿੰਡ ਦੇ ਇਕ ਨੌਜਵਾਨ ਨਾਲ ਹੋਇਆ ਸੀ, ਜਿਸ ਨਾਲ ਉਹ ਪਿਆਰ ਕਰਦੀ ਸੀ। ਹਾਲਾਂਕਿ ਪਰਿਵਾਰ ਨੇ ਵੀ ਬਾਲਗ ਹੋਣ ’ਤੇ ਧੀ ਦਾ ਵਿਆਹ ਉਸੇ ਨੌਜਵਾਨ ਨਾਲ ਕਰਾਉਣ ਦਾ ਫ਼ੈਸਲਾ ਕੀਤਾ ਸੀ ਪਰ ਕੁਝ ਮਹੀਨੇ ਪਹਿਲਾਂ ਦੋਹਾਂ ਪਰਿਵਾਰਾਂ ਵਿਚਾਲੇ ਝਗੜੇ ਕਾਰਨ ਰਿਸ਼ਤਾ ਟੁੱਟ ਗਿਆ। ਕੁੜੀ 17 ਮਈ ਤੋਂ ਘਰੋਂ ਲਾਪਤਾ ਹੋ ਗਈ। ਉਸ ਦੀ ਮਾਂ ਨੇ ਹਮੀਰਗੜ੍ਹ ਥਾਣੇ ’ਚ ਗੁਮਸ਼ੁਦਗੀ ਦੀ ਸ਼ਿਕਾਇਤ ਵੀ ਦਰਜ ਕਰਾਈ।
ਇਹ ਵੀ ਪੜ੍ਹੋ- ਕਿਸਾਨਾਂ ਦੀ ਆਮਦਨ ਵਧਾਉਣ ਦੇ ਦਾਅਵੇ ਖੋਖਲੇ! ਵਧੀਆਂ ਖ਼ੁਦਕੁਸ਼ੀਆਂ, ਚਿੰਤਾਜਨਕ ਪੰਜਾਬ ਦੇ ਅੰਕੜੇ
1 ਜੂਨ ਨੂੰ ਮੰਦਰ 'ਚ ਪ੍ਰੇਮੀ ਨਾਲ ਕਰਵਾਇਆ ਵਿਆਹ
1 ਜੂਨ ਨੂੰ ਕੁੜੀ ਆਪਣੇ ਪਤੀ ਦੇ ਨਾਲ ਪੁਲਸ ਦੇ ਕੋਲ ਪਹੁੰਚੀ ਅਤੇ ਦੱਸਿਆ ਕਿ ਉਹ 27 ਮਈ ਨੂੰ 18 ਸਾਲ ਦੀ ਹੋ ਗਈ ਅਤੇ 1 ਜੂਨ ਨੂੰ ਉਸ ਦੀ ਆਰਿਆ ਸਮਾਜ ਰੀਤੀ-ਰਿਵਾਜ ਨਾਲ ਵਿਆਹ ਹੋ ਗਿਆ ਅਤੇ ਉਹ ਆਪਣੇ ਪਤੀ ਦੇ ਨਾਲ ਰਹਿਣਾ ਚਾਹੁੰਦੀ ਹੈ। ਬਾਅਦ ’ਚ ਕੁੜੀ ਦੇ ਮਾਤਾ-ਪਿਤਾ ਵੀ ਥਾਣੇ ਪੁੱਜੇ ਪਰ ਉਨ੍ਹਾਂ ਨੇ ਉਸ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਕੁੜੀ ਆਪਣੇ ਪਤੀ ਦੇ ਨਾਲ ਚਲੀ ਗਈ ਅਤੇ ਉਹ ਇਕੱਠੇ ਰਹਿ ਰਹੇ ਹਨ।
ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: ਮੌਤਾਂ ਦੀ ਗਿਣਤੀ ਨੂੰ ਲੈ ਕੇ ਭੰਬਲਭੂਸੇ 'ਚ ਸਰਕਾਰ, ਹੁਣ ਤੱਕ 108 ਦੀ ਹੋ ਸਕੀ ਪਛਾਣ
ਪਿਓ ਨੇ ਸੋਗ ਸੰਦੇਸ਼ ਦੇ ਛਪਵਾਏ ਕਾਰਡ
ਉਕਤ ਘਟਨਾ ਤੋਂ ਨਾਰਾਜ਼ ਕੁੜੀ ਦੇ ਪਿਤਾ ਨੇ ਪਿੰਡ 'ਚ ਕਿਹਾ ਕਿ ਉਨ੍ਹਾਂ ਦੀ ਧੀ ਮਕ ਚੁੱਕੀ ਹੈ। ਜਿਸ ਤੋਂ ਬਾਅਦ ਸੋਗ ਸੰਦੇਸ਼ ਛਪਵਾ ਕੇ ਕਾਰਡ ਵੰਡ ਦਿੱਤੇ। ਇਸ ਵਿਚ ਕੁੜੀ ਦੀ ਤਸਵੀਰ ਵੀ ਛਪੀ ਹੋਈ ਹੈ। ਸੋਗ ਸੰਦੇਸ਼ ਵਿਚ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਧੀ ਦੀ ਮੌਤ ਹੋ ਚੁੱਕੀ ਹੈ। ਪ੍ਰਿਆ ਦੀ ਮੌਤ ਦੀ ਤਾਰੀਖ਼ 1 ਜੂਨ ਦੱਸੀ ਗਈ ਹੈ। ਅਜਿਹੇ ਵਿਚ ਪਰਿਵਾਰ 13 ਜੂਨ ਨੂੰ ਕੁੜੀ ਦੇ ਪੇਕੇ ਵਿਚ ਮ੍ਰਿਤ ਭੋਜ ਕਰਵਾ ਰਿਹਾ ਹੈ।
ਸ਼੍ਰੀ ਅਮਰਨਾਥ ਯਾਤਰਾ : ਜੰਮੂ-ਕਸ਼ਮੀਰ ਪ੍ਰਸ਼ਾਸਨ 300 ਵਾਧੂ ਨੀਮ ਫੌਜੀ ਕੰਪਨੀਆਂ ਦੀ ਕਰੇਗਾ ਮੰਗ
NEXT STORY