ਨਵੀਂ ਦਿੱਲੀ— ਵਿਸ਼ਵ ਆਰਥਿਕ ਫੋਰਮ 'ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵਿਟਜ਼ਰਲੈਂਡ ਪਹੁੰਚ ਗਏ ਹਨ। ਜਿਥੇ ਪ੍ਰਧਾਨ ਮੰਤਰੀ ਮੋਦੀ ਨੂੰ 7 ਸਮੁੰਦਰੋਂ ਪਾਰ ਵੀ ਦਾਵੋਸ 'ਚ ਘਰ ਦਾ ਭੋਜਨ ਪ੍ਰਾਪਤ ਹੋਵੇਗਾ। ਤਾਜ ਹੋਟਲ ਦੇ ਸ਼ੈਫ ਦੀ ਇਕ ਟੀਮ ਦਾਵੋਸ 'ਚ ਵਿਸ਼ਵ ਆਰਥਿਕ ਫੋਰਮ ਲਈ ਪਕਵਾਨ ਬਣਾ ਰਹੀ ਹੈ। ਇਨ੍ਹਾਂ ਸ਼ੈਫ ਵਲੋਂ ਬਣਾਏ ਗਏ ਪਕਵਾਨ 'ਚ ਭਾਰਤੀ ਪਕਵਾਨ ਵੀ ਸ਼ਾਮਲ ਹੋਣਗੇ। ਇਸ ਮਿਸ਼ਨ ਦੇ ਪ੍ਰਮੁੱਖ ਰਘੁ ਦੇਵੜਾ ਨੇ ਕਿਹਾ ਕਿ ਮੈਨੂੰ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਨੂੰ ਸਭ ਕੁਝ ਸ਼ਾਕਾਹਾਰੀ ਹੀ ਪਸੰਦ ਹੈ। ਪ੍ਰਧਾਨ ਮੰਤਰੀ ਮੋਦੀ ਲਈ ਦਾਵੋਸ 'ਚ ਬਣਾਇਆ ਭੋਜਨ ਬਿਲਕੁਲ ਘਰ ਦੇ ਸਵਾਦ ਜਿਹਾ ਹੋਵੇਗਾ ਪਰ ਵਿਦੇਸ਼ 'ਚ ਭਾਰਤੀ ਪਕਵਾਨ ਬਣਾਉਣਾ ਇਸ ਟੀਮ ਲਈ ਇੰਨਾ ਆਸਾਨ ਨਹੀਂ ਹੈ।
ਦਾਵੋਸ 'ਚ ਆਸਾਨ ਨਹੀਂ ਭਾਰਤੀ ਪਕਵਾਨ ਬਣਾਉਣਾ
ਦੇਵੜਾ ਨੇ ਦੱਸਿਆ ਕਿ ਇਥੇ ਭਾਰਤੀ ਪਕਵਾਨ ਬਣਾਉਣਾ ਕਾਫੀ ਮੁਸ਼ਕਿਲ ਹੈ ਕਿਉਂਕਿ ਭਾਰਤੀ ਮਸਾਲੇ ਕਾਫੀ ਅਲੱਗ ਹਨ। ਦੇਵੜਾ ਨੇ ਕਿਹਾ ਕਿ ਸਾਡੀ 32 ਸ਼ੈਫ ਅਤੇ ਇਕ ਮੈਨੇਜਰ ਦੀ ਟੀਮ ਹੈ, ਜੋ ਕਰੀਬ 12 ਹਜ਼ਾਰ ਲੋਕਾਂ ਲਈ ਭਾਰਤੀ ਭੋਜਨ ਮੁਹੱਈਆ ਕਰਾਉਣਗੇ। ਇਸ ਤੋਂ ਇਲਾਵਾ ਇੰਟਰਕਾਂਟੀਨੈਂਟਲ 'ਚ ਵੀ ਅਸੀਂ ਸਪੈਸ਼ਲ ਰਾਤ ਦੇ ਖਾਣੇ ਦਾ ਪ੍ਰਬੰਧ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਭਾਰਤੀ ਪਕਵਾਨਾਂ ਦੇ ਰੂਪ 'ਚ ਦਾਵੋਸ 'ਚ ਭਾਰਤ ਦੀ ਵੱਡੀ ਮੌਜੂਦਗੀ ਹੋਵੇਗੀ।
ਭਾਰਤ ਤੋਂ ਮੰਗਵਾਏ ਜਾਣਗੇ 1000 ਕਿ.ਗ੍ਰਾ ਮਸਾਲੇ
ਦੇਵੜਾ ਨੇ ਦੱਸਿਆ ਕਿ ਲਗਭਗ 1000 ਕਿ.ਗ੍ਰਾ ਮਸਾਲੇ ਭਾਰਤ ਤੋਂ ਮੰਗਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਕਈ ਮਸਾਲੇ ਖੁਦ ਲਿਆਂਦੇ ਗਏ ਹਨ ਅਤੇ ਕਈਆਂ ਨੂੰ ਕੋਰੀਅਰ ਰਾਹੀਂ ਮੰਗਵਾਇਆ ਗਿਆ ਹੈ। ਦੇਵੜਾ ਨਾਲ ਨਿਤੀਨ ਮਾਥੁਰ ਜੋ ਤਾਜ ਕ੍ਰਿਸ਼ਨ, ਹੈਦਰਾਬਾਦ ਅਤੇ ਨੇਵਿਲ ਪਿਮਿੰਟੋ, ਤਾਜ ਲੈਂਡ ਅਤੇ ਮੁੰਬਈ ਦੇ ਸਥਾਨਕ ਮੈਨੇਜਰ ਅਤੇ ਐਕਜੀਕਿਊਟਿਵ ਸ਼ੈਫ ਹਨ, ਇਸ ਟੀਮ ਦੀ ਅਗਵਾਈ ਕਰਨਗੇ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਦਾਵੋਸ 'ਚ ਸੰਬਧੋਨ ਦੇਣਗੇ। ਉਹ ਸਿਵਸ ਕਨਫੈਡਰੇਸ਼ਨ ਦੇ ਰਾਸ਼ਟਰਪਤੀ ਐਲਨ ਬਰਸੇਟ ਨਾਲ ਦੋ-ਪੱਖੀ ਗੱਲਬਾਤ ਕਰਨਗੇ।
ਇਸ ਤਰ੍ਹਾਂ ਭਾਰਤੀਆਂ ਨੂੰ ਮਿਲ ਸਕਦੈ ਯੂ.ਏ.ਈ. ਦਾ 'ਆਨ ਅਰਾਇਵਲ' ਵੀਜ਼ਾ
NEXT STORY