ਗੁਰਦਾਸਪੁਰ (ਵਿਨੋਦ)- ਸਥਾਨਕ ਪਿੰਡੋਰੀ ਰੋਡ ’ਤੇ ਸਥਿਤ ਪਿੰਡ ਕ੍ਰਿਸ਼ਨਾ ਨਗਰ ਵਿਖੇ ਚੋਰਾਂ ਨੇ ਦਿਨ-ਦਿਹਾੜੇ ਘਰ ’ਚੋਂ ਅਲਮਾਰੀਆਂ ਦੇ ਲਾਕਰ ਤੋੜ ਕੇ 14 ਤੋਲੇ ਤੋਂ ਵੱਧ ਸੋਨੇ ਦੇ ਗਹਿਣੇ ਅਤੇ ਸਾਢੇ 36 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਲੈ ਗਏ ਹਨ। ਦੱਸਣਯੋਗ ਹੈ ਕਿ ਘਰ ਦਾ ਮਾਲਕ ਪ੍ਰਦੀਪ ਕੁਮਾਰ ਨਜ਼ਦੀਕ ਹੀ ਪਿੰਡ ਗਾਜੀਕੋਟ ’ਚ ਕਰਿਆਨੇ ਦੀ ਦੁਕਾਨ ਕਰਦਾ ਹੈ, ਜਦਕਿ ਬੱਚੇ ਛੁੱਟੀਆਂ ਕੱਟਣ ਬਾਹਰ ਗਏ ਹੋਏ ਸਨ ਅਤੇ ਉਸ ਦੀ ਪਤਨੀ ਕਸ਼ਮੀਰ ਕੌਰ ਥੋੜੀ ਦੇਰ ਲਈ ਘਰ ਨੂੰ ਤਾਲੇ ਲਗਾ ਕੇ ਦੁਕਾਨ ’ਤੇ ਗਈ ਸੀ।
ਇਹ ਵੀ ਪੜ੍ਹੋ- ਅੰਮ੍ਰਿਤਸਰ : ਨਸ਼ੇ ’ਚ 4 ਕੁੜੀਆਂ ਨੇ ਸੜਕ ’ਤੇ ਕੀਤਾ ਹੰਗਾਮਾ, ਧੀ ਨੂੰ ਵਾਲਾਂ ਤੋਂ ਫੜ ਕੇ ਲਿਜਾਣ ’ਤੇ ਪਿਤਾ ਨੂੰ...
ਕਰੀਬ 2 ਘੰਟੇ ਬਾਅਦ ਜਦੋਂ ਉਹ ਘਰ ਵਾਪਸ ਆਈ ਤਾਂ ਸਭ ਕੁਝ ਪਹਿਲੇ ਦੀ ਤਰ੍ਹਾਂ ਹੀ ਸੀ, ਘਰ ਦੇ ਤਾਲੇ ਵੀ ਬੰਦ ਸੀ ਪਰ ਜਦੋਂ ਉਸਨੇ ਕਿਸੇ ਕੰਮ ਲਈ ਪੈਸੇ ਲੈਣ ਲਈ ਕਮਰੇ ਦੀ ਅਲਮਾਰੀ ਖੋਲ੍ਹੀ ਤਾਂ ਹੱਕੀ ਬੱਕੀ ਰਹਿ ਗਈ, ਕਿਉਂਕਿ ਅਲਮਾਰੀ ਤਾਂ ਬਾਹਰੋਂ ਪਹਿਲੇ ਦੀ ਤਰ੍ਹਾਂ ਬੰਦ ਸੀ ਪਰ ਉਸਦੇ ਅੰਦਰ ਦਾ ਲਾਕਰ ਟੁੱਟਾ ਹੋਇਆ ਸੀ ਅਤੇ ਸਾਰੇ ਪੈਸੇ ਅਤੇ ਗਹਿਣੇ ਗਾਇਬ ਸਨ। ਉਸਨੇ ਦੂਜੇ ਕਮਰੇ ’ਚ ਲੱਗੀ ਗੋਦਰੇਜ ਦੀ ਅਲਮਾਰੀ ਨੂੰ ਚੈੱਕ ਕੀਤਾ ਤਾਂ ਉਸਦੇ ਵੀ ਲਾਕਰ ਟੁੱਟੇ ਹੋਏ ਸਨ ਅਤੇ ਉਸ ਦੇ ਅੰਦਰੋਂ 14 ਤੋਲੇ ਤੋਂ ਵੱਧ ਸੋਨੇ ਦੇ ਗਹਿਣੇ ਅਤੇ ਸਾਢੇ 36 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਲੈ ਗਏ ਹਨ।
ਇਹ ਵੀ ਪੜ੍ਹੋ- ਠੰਡ ਦਾ ਅਸਰ: ਅੰਮ੍ਰਿਤਸਰ 'ਚ ਸੈਲਾਨੀਆਂ ਦੀ ਆਮਦ ਘਟੀ, ਵੱਡੇ ਘਾਟੇ 'ਚ ਜਾ ਰਹੇ ਹੋਟਲ ਮਾਲਕ
ਘਰ ਵਾਲਿਆਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਘਰ ਦੇ ਪਿੱਛੇ ਖਾਲੀ ਪਏ ਪਲਾਟ ਰਾਹੀਂ ਜਾਂ ਫਿਰ ਘਰ ਦੇ ਨਾਲ ਲੱਗਦੇ ਇਕ ਧਾਰਮਿਕ ਸਥਾਨ ਦੀ ਕੰਧ ਟੱਪ ਕੇ ਚੋਰ ਘਰ ਦੇ ਅੰਦਰ ਦਾਖਲ ਹੋਏ ਸਨ ਅਤੇ ਇਸ ਚੋਰੀ ਦੀ ਵਾਰਦਾਤ ਤੋਂ ਅੰਜਾਮ ਦਿੱਤਾ। ਫਿਲਹਾਲ ਪੁਲਸ ਨੂੰ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ ਅਤੇ ਪੁਲਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਨਿਰਮਾਣ ਅਧੀਨ ਮਕਾਨ ਦੀ ਚੌਥੀ ਮੰਜ਼ਿਲ ਦਾ ਲੈਂਟਰ ਡਿੱਗਿਆ, ਮਲਬੇ ਹੇਠ ਦੱਬੇ 3 ਮਜ਼ਦੂਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਅੰਮ੍ਰਿਤਸਰ ’ਚ ਨਿਰਮਾਣ ਅਧੀਨ ਮਕਾਨ ਦੀ ਚੌਥੀ ਮੰਜ਼ਿਲ ਦਾ ਲੈਂਟਰ ਡਿੱਗਿਆ, ਮਲਬੇ ਹੇਠ ਦੱਬੇ 3 ਮਜ਼ਦੂਰ
NEXT STORY