ਦਾਵੋਸ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਰਥਿਕ ਮੰਚ ਦੀ ਬੈਠਕ 'ਚ ਹਿੱਸਾ ਲੈਣ ਲਈ ਸੋਮਵਾਰ ਨੂੰ ਦਾਵੋਸ ਪਹੁੰਚ ਚੁਕੇ ਹਨ। ਉਹ ਜਿਊਰਖ ਹੁੰਦੇ ਹੋਏ ਦੇਰ ਸ਼ਾਮ ਇਥੇ ਪਹੁੰਚੇ। ਇਥੇ ਮੋਦੀ ਅੰਤਰਰਾਸ਼ਟਰੀ ਭਾਈਚਾਰੇ ਦੇ ਨਾਲ ਭਵਿੱਖ 'ਚ ਭਾਰਤ ਦੇ ਸੰਬੰਧਾਂ 'ਤੇ ਆਪਣਾ ਦ੍ਰਿਸ਼ਟੀਕੋਣ ਦੁਨੀਆ ਸਾਹਮਣੇ ਰੱਖਣਗੇ। ਉਹ ਮੰਗਲਵਾਰ ਨੂੰ ਸੰਮੇਲਨ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕਰਨਗੇ। ਇਸ ਦੌਰਾਨ ਉਹ ਗਲੋਬਲ ਬਿਜ਼ਨੈਸ ਕਮਿਊਨਿਟੀ ਦੇ ਦਿੱਗਜਾਂ ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਇਥੇ ਪ੍ਰਧਾਨ ਮੰਤਰੀ ਵਲੋਂ ਦੁਨੀਆਂ ਭਰ ਦੀਆਂ ਵੱਡੀਆਂ ਕੰਪਨੀਆਂ ਦੇ ਸੀ. ਈ. ਓ. ਲਈ ਭੋਜਨ ਦਾ ਪ੍ਰਬੰਧ ਕੀਤਾ ਗਿਆ ਹੈ।
ਉਥੇ ਹੀ ਸਪਾਈਸਜੈੱਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਜੇ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਭਾਰਤ 'ਚ ਕੀਤੇ ਗਏ ਮਹੱਤਵਪੂਰਣ ਸੁਧਾਰਾਂ, ਯੁਵਾ ਆਬਾਦੀ, ਦੁਨੀਆ ਦੇ ਲਈ ਇਕ ਵੱਡੇ ਬਾਜ਼ਾਰ ਅਤੇ 1.4 ਅਰਬ ਭਾਰਤੀਆਂ ਦੇ ਬਾਰੇ 'ਚ ਦੱਸਣ ਲਈ ਮਹਾਨ ਕਹਾਣੀ ਹੈ। ਉਨ੍ਹਾਂ ਕਿਹਾ ਕਿ ਇਸ ਕਹਾਣੀ ਨੂੰ ਦੱਸਣ ਲਈ ਮੋਦੀ ਤੋਂ ਬਿਹਤਰ ਹੋਰ ਕੋਈ ਨਹੀਂ ਹੋ ਸਕਦਾ ਹੈ।
ਦਾਵੋਸ 'ਚ ਭਾਰਤ ਦੀ ਹੋਵੇਗੀ ਚਰਚਾ
ਅਜੇ ਸਿੰਘ ਨੇ ਕਿਹਾ ਕਿ ਭਾਰਤ 'ਚ ਆਰਥਿਕ ਮਾਪਦੰਡਾਂ 'ਤੇ ਚੰਗੀ ਕਹਾਣੀ ਹੈ ਅਤੇ ਇਸ ਦੇ ਨਾਲ 1.4 ਅਰਬ ਲੋਕਾਂ, ਯੁਵਾ ਆਬਾਦੀ ਅਤੇ ਦੁਨੀਆ ਭਰ ਲਈ ਵੱਡੇ ਬਾਜ਼ਾਰ ਜਿਹੀਆਂ ਕਹਾਣੀਆਂ ਵੀ ਹਨ। ਉਨ੍ਹਾਂ ਕਿਹਾ ਕਿ ਇਥੇ ਇਕ ਮਹਾਨ ਕਹਾਣੀ ਹੈ ਅਤੇ ਇਸ ਨੂੰ ਦੱਸਣ ਲਈ ਪ੍ਰਧਾਨ ਮੰਤਰੀ ਤੋਂ ਬਿਹਤਰ ਕੌਣ ਹੋਵੇਗਾ। ਦਾਵੋਸ 'ਚ ਭਾਰਤ ਇਸ ਵਾਰ ਚਰਚਾ 'ਚ ਰਹੇਗਾ ਅਤੇ ਇਸ ਨੂੰ ਲੈ ਕੇ ਕੋਈ ਸਵਾਲ ਨਹੀਂ ਹੈ।
ਦਾਵੋਸ : ਭਾਰਤ 'ਚੋਂ ਗਏ ਹਜ਼ਾਰ ਕਿਲੋ ਮਸਾਲੇ ਤੇ ਸ਼ੈਫ, ਮੋਦੀ ਨੂੰ ਮਿਲੇਗਾ 'ਘਰ ਦੇ ਭੋਜਨ ਦਾ ਸਵਾਦ'
NEXT STORY