ਮੁੰਬਈ— ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਦਾਊਦ ਇਬਰਾਹਿਮ ਦੇ ਕਰੀਬੀ ਫਾਰੂਕ ਟਕਲਾ ਨੂੰ ਦੁਬਈ ਤੋਂ ਗ੍ਰਿਫਤਾਰ ਕਰ ਕੇ ਮੁੰਬਈ ਲਿਆਂਦਾ ਗਿਆ ਹੈ। ਟਕਲਾ ਨੂੰ ਮੁੰਬਈ ਦੇ ਟਾਡਾ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਫਾਰੂਕ ਟਕਲਾ 1993 'ਚ ਮੁੰਬਈ 'ਚ ਹੋਏ ਬੰਬ ਧਮਾਕਿਆਂ ਦੇ ਬਾਅਦ ਹੀ ਦੇਸ਼ ਤੋਂ ਫਰਾਰ ਹੋ ਗਿਆ ਸੀ। ਉਸ ਦੇ ਖਿਲਾਫ 1995 'ਚ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਫਾਰੂਕ ਨੂੰ ਵੀਰਵਾਰ ਦੀ ਸਵੇਰ ਏਅਰ ਇੰਡੀਆ ਦੀ ਫਲਾਈਟ 'ਤੇ ਮੁੰਬਈ ਲਿਆਂਦਾ ਗਿਆ। ਸੀਨੀਅਰ ਵਕੀਲ ਉੱਜਵਲ ਨਿਕਮ ਨੇ ਕਿਹਾ ਕਿ ਇਹ ਇਕ ਵੱਡੀ ਸਫ਼ਲਤਾ ਹੈ। ਫਾਰੂਕ ਟਕਲਾ ਮੁੰਬਈ ਦੇ 93 ਧਮਾਕਿਆਂ ਨਾਲ ਜੁੜਿਆ ਹੈ। ਇਹ ਦਾਊਦ ਗੈਂਗ ਲਈ ਵੱਡਾ ਝਟਕਾ ਹੈ। ਉੱਥੇ ਹੀ ਐੱਨ.ਸੀ.ਪੀ. ਨੇਤਾ ਅਤੇ ਸੀਨੀਅਰ ਵਕੀਲ ਮਾਜਿਦ ਮੇਮਨ ਨੇ ਕਿਹਾ,''ਟਕਲਾ ਦਾ ਭਾਰਤ ਲਿਆਂਦਾ ਜਾਣਾ ਇਸ ਗੱਲ ਨੂੰ ਦਿਖਾਉਂਦਾ ਹੈ ਕਿ ਉਹ ਵੀ ਟ੍ਰਾਇਲ ਚਾਹੁੰਦਾ ਹੈ। ਸ਼ੁਰੂਆਤ 'ਚ ਉਸ ਦੀ ਕਸਟਡੀ ਮੰਗੀ ਜਾਵੇਗੀ। ਨਾਲ ਹੀ ਉਸ ਨੂੰ ਜ਼ਮਾਨਤ ਮਿਲਣ ਦਾ ਤਾਂ ਕੋਈ ਸਵਾਲ ਹੀ ਨਹੀਂ ਉੱਠਦਾ। ਅਗਲੇ ਕਿਸੇ ਵੀ ਕਦਮ ਤੱਕ ਉਹ ਜੇਲ 'ਚ ਰਹੇਗਾ।'' ਦੱਸਿਆ ਜਾ ਰਿਹਾ ਹੈ ਕਿ ਮੁੰਬਈ ਪੁਲਸ ਵੀ ਟਕਲਾ ਨੂੰ ਹਿਰਾਸਤ 'ਚ ਲੈ ਕੇ ਉਸ ਤੋਂ ਪੁੱਛ-ਗਿੱਛ ਕਰਨਾ ਚਾਹੁੰਦੀ ਹੈ।
ਜ਼ਿਕਰਯੋਗ ਹੈ ਕਿ ਫਾਰੂਕ ਟਕਲਾ ਦੇ ਖਿਲਾਫ ਕਤਲ, ਫਿਰੌਤੀ ਅਤੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਸੀ.ਬੀ.ਆਈ. ਨੂੰ ਟਕਲਾ ਤੋਂ ਕਈ ਮਹੱਤਵਪੂਰਨ ਜਾਣਕਾਰੀਆਂ ਮਿਲਣ ਦੀ ਆਸ ਹੈ। ਉੱਥੇ ਹੀ ਪਿਛਲੇ ਦਿਨੀਂ ਦਾਊਦ ਇਬਰਾਹਿਮ ਦੇ ਵਕੀਲ ਨੇ ਦਾਊਦ ਦੇ ਹਵਾਲੇ ਤੋਂ ਉਸ ਦੇ ਸਰੰਡਰ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। ਦਾਊਦ ਦੇ ਵਕੀਲ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਦਾਊਦ ਭਾਰਤ ਆਉਣਾ ਚਾਹੁੰਦਾ ਹੈ ਪਰ ਇਸ ਦੇ ਪਿੱਛੇ ਉਸ ਨੇ ਮੁੰਬਈ ਦੀ ਆਰਥਰ ਰੋਡ ਜੇਲ 'ਚ ਹੀ ਰੱਖੇ ਜਾਣ ਦੀ ਸ਼ਰਤ ਰੱਖੀ ਸੀ। ਇਸ 'ਤੇ ਸੀਨੀਅਰ ਐਡਵੋਕੇਟ ਉੱਜਵਲ ਨਿਕਮ ਨੇ ਕਿਹਾ,''ਇਹ ਦਾਊਦ ਦਾ ਪੁਰਾਣਾ ਸਟਾਈਲ ਹੈ, ਭਿਖਾਰੀਆਂ ਕੋਲ ਕੋਈ ਚੁਆਇਸ (ਚੋਣ) ਨਹੀਂ ਹੁੰਦੀ।'' ਨਿਕਮ ਨੇ ਕਿਹਾ,''ਇਹ ਬਕਵਾਸ ਹੈ, ਉਸ ਦੇ ਵਕੀਲ ਨੂੰ ਕਿਸ ਨੇ ਦੱਸਿਆ ਕਿ ਉਹ ਸਰੰਡਰ ਕਰਨਾ ਚਾਹੁੰਦਾ ਹੈ, ਜੇਕਰ ਉਹ ਦਾਊਦ ਦੇ ਸੰਪਰਕ 'ਚ ਹੈ ਤਾਂ ਸਾਡੀਆਂ ਏਜੰਸੀਆਂ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ।''
ਪਤਨੀ ਨੂੰ ਬੇਹੋਸ਼ ਕਰਕੇ 2 ਮਹੀਨੇ ਤੋਂ ਪਿਤਾ ਕਰ ਰਿਹਾ ਸੀ ਬੇਟੀ ਨਾਲ ਬਲਾਤਕਾਰ
NEXT STORY