ਗੋਹਾਨਾ — ਕਬੀਰ ਨਗਰ ਵਿਚ ਪਿਤਾ 'ਤੇ 14 ਸਾਲ ਦੀ ਮਤਰਈ ਧੀ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਾ ਹੈ। ਪੁਲਸ ਨੇ ਨਾਬਾਲਗ ਪੀੜਤ ਬੱਚੀ ਦੇ ਜੱਜ ਦੇ ਸਾਹਮਣੇ ਬਿਆਨ ਦਰਜ ਕਰਵਾਏ। ਦੋਸ਼ੀ ਪਿਤਾ ਆਪਣੀ ਪਤਨੀ ਨੂੰ ਨਸ਼ੇ ਦੀ ਦਵਾਈ ਖਵਾ ਕੇ 2 ਮਹੀਨੇ ਤੋਂ ਬੱਚੀ ਨਾਲ ਬਲਾਤਕਾਰ ਕਰ ਰਿਹਾ ਸੀ। ਪੁਲਸ ਨੇ ਪਤਨੀ ਦੀ ਸ਼ਿਕਾਇਤ 'ਤੇ ਬਲਾਤਕਾਰ ਦਾ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਘਟਨਾ ਅਨੁਸਾਰ ਮਹਿਲਾ ਦਾ ਕਾਫੀ ਸਮਾਂ ਪਹਿਲਾਂ ਆਪਣੇ ਪਹਿਲੇ ਪਤੀ ਨਾਲ ਤਲਾਕ ਹੋ ਗਿਆ ਸੀ, ਜਿਸ ਤੋਂ ਉਸਦੀ ਇਕ ਬੇਟੀ ਵੀ ਸੀ। ਮਹਿਲਾ ਨੇ ਲਗਭਗ 12 ਸਾਲ ਪਹਿਲੇ ਕਬੀਰ ਕਲੋਨੀ ਨਿਵਾਸੀ ਟਰੱਕ ਡਰਾਈਵਰ ਰਣਵੀਰ ਨਾਲ ਵਿਆਹ ਕਰਵਾ ਲਿਆ ਅਤੇ ਆਪਣੀ ਬੇਟੀ ਨਾਲ ਉਸਦੇ ਘਰ ਰਹਿਣ ਲੱਗੀ। ਮਹਿਲਾ ਦੀ ਬੇਟੀ 14 ਸਾਲ ਦੀ ਹੋ ਚੁੱਕੀ ਹੈ ਅਤੇ 9ਵੀਂ ਜਮਾਤ ਵਿਚ ਪੜ੍ਹ ਰਹੀ ਹੈ।
ਮਹਿਲਾ ਨੇ ਦੋਸ਼ ਲਗਾਇਆ ਹੈ ਕਿ ਰਣਬੀਰ ਲਗਭਗ 2 ਮਹੀਨੇ ਤੋਂ ਆਪਣੀ ਮਤਰਈ ਨਾਬਾਲਗ ਧੀ ਨਾਲ ਬਲਾਤਕਾਰ ਕਰ ਰਿਹਾ ਸੀ। ਮਹਿਲਾ ਦਾ ਕਹਿਣਾ ਹੈ ਕਿ ਰਣਬੀਰ ਉਸਨੂੰ ਨਸ਼ੇ ਦੀ ਦਵਾਈ ਦਿੰਦਾ ਸੀ ਅਤੇ ਜਦੋਂ ਉਹ ਰਾਤ ਨੂੰ ਸੌ ਜਾਂਦੀ ਸੀ ਤਾਂ ਉਸਦੀ ਬੇਟੀ ਨਾਲ ਬਲਾਤਕਾਰ ਕਰਦਾ ਸੀ। ਕੁਝ ਦਿਨ ਪਹਿਲਾਂ ਹੀ ਉਸਦੀ ਬੇਟੀ ਨੇ ਹਿੰਮਤ ਕਰਕੇ ਆਪਣੀ ਮਾਂ ਨੂੰ ਸਭ ਕੁਝ ਦੱਸ ਦਿੱਤਾ। ਅਜਿਹੇ 'ਚ ਮਹਿਲਾ ਨੇ ਸ਼ਹਿਰ ਦੇ ਥਾਣੇ ਵਿਚ ਆਪਣੇ ਪਤੀ ਦੇ ਖਿਲਾਫ ਸ਼ਿਕਾਇਤ ਦੇ ਕੇ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ। ਪੁਲਸ ਨੇ ਨਾਬਾਲਗ ਬੱਚੀ ਦੇ ਜੱਜ ਦੇ ਸਾਹਮਣੇ ਵੀ ਬਿਆਨ ਕਰਵਾਏ।
ਦੋਸ਼ੀ ਦੇ ਖਿਲਾਫ ਮਾਮਲਾ ਦਰਜ
ਗੋਹਾਨਾ ਦੇ ਸ਼ਹਿਰ ਥਾਣਾ ਰਿਸ਼ੀਕਾਂਤ ਸ਼ਰਮਾ ਨੇ ਕਿਹਾ ਕਿ ਕਬੀਰ ਕਾਲੋਨੀ ਦੀ ਇਕ ਮਹਿਲਾ ਦੀ ਸ਼ਿਕਾਇਤ 'ਤੇ ਰਣਬੀਰ ਦੇ ਖਿਲਾਫ ਮਤਰਈ ਧੀ ਨਾਲ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਰਣਬੀਰ ਦੇ ਖਿਲਾਫ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਆਂਧਰਾ ਪ੍ਰਦੇਸ਼ : ਟੀ.ਡੀ.ਪੀ. ਸਰਕਾਰ ਨੂੰ ਭਾਜਪਾ ਦੇ ਦੋ ਮੰਤਰੀਆਂ ਨੇ ਦਿੱਤਾ ਅਸਤੀਫਾ
NEXT STORY