ਮੁੰਬਈ—1993 ਬੰਬ ਧਮਾਕਿਆਂ ਦੀ 25ਵੀਂ ਬਰਸੀ 'ਤੇ ਮੁੰਬਈ ਦੇ ਸਾਬਕਾ ਕਮਿਸ਼ਨਰ ਐੱਮ.ਐੱਨ. ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਪਾਕਿਸਤਾਨ ਲਈ ਦਾਊਦ ਇਬਰਾਹਿਮ ਹੁਣ ਕਿਸੇ ਕੰਮ ਦਾ ਨਹੀਂ ਹੈ। ਪਰ ਦੁਬਈ ਤੋਂ ਪਿਛਲੇ ਹਫਤੇ ਡਿਪੋਰਟ ਹੋਏ ਫਾਰੂਖ ਟਕਲਾ ਨੇ ਪਾਕਿਸਤਾਨ ਅਤੇ ਦਾਊਦ ਦੇ ਰਿਸ਼ਤਿਆਂ ਨੂੰ ਲੈ ਕੇ ਕੁਝ ਨਵੇਂ ਖੁਲਾਸੇ ਕੀਤੇ ਹਨ। ਫਾਰੂਕ ਨੂੰ ਸੀ.ਬੀ.ਆਈ. ਨੇ ਹਾਲੇ 93 ਬੰਬ ਧਮਾਕਿਆਂ 'ਚ ਦੋਸ਼ੀ ਬਣਾਇਆ ਹੈ। ਬਾਅਦ 'ਚ ਗੁਟਖਾ ਕਾਂਡ 'ਚ ਵੀ ਸੀ.ਬੀ.ਆਈ. ਉਨ੍ਹਾਂ ਦੀ ਕਸਟਡੀ ਲਵੇਗੀ। ਮੁੰਬਈ ਕ੍ਰਾਇਮ ਬਰਾਂਚ 1992 ਦੇ ਜੇ.ਜੇ. ਸ਼ੂਟਆਊਟ ਮਾਮਲੇ 'ਚ ਵੀ ਉਨ੍ਹਾਂ ਦੀ ਹਿਰਾਸਤ ਮੰਗੇਗੀ, ਜਿਸ 'ਚ ਉਹ 16 ਨੰਬਰ ਦੋਸ਼ੀ ਹੈ।
ਅੰਤਰਰਾਸ਼ਟਰੀ ਸੂਤਰਾਂ ਮੁਤਾਬਕ ਫਾਰੂਕ ਨੇ ਪੁੱਛਗਿੱਛ 'ਚ ਦੱਸਿਆ ਕਿ ਹੁਣ ਦਾਊਦ ਸਥਾਈ ਰੂਪ ਨਾਲ ਪਾਕਿਸਤਾਨ 'ਚ ਵੱਸ ਗਿਆ ਹੈ ਪਰ ਇਕ ਸਮਾਂ ਅਜਿਹਾ ਵੀ ਸੀ, ਜਦੋਂ ਉਹ ਨਿਅਮਿਤ ਤੌਰ 'ਤੇ ਪਾਕਿਸਤਾਨ ਅਤੇ ਦੁਬਈ ਵਿਚਾਲੇ ਚੱਕਰ ਲਗਾਇਆ ਕਰਦੇ ਸਨ। ਉਸ ਸਮੇਂ ਦਾਊਦ ਦੇ ਸਮੁੰਦਰੀ ਅਤੇ ਹਵਾਈ ਰਾਸਤੇ ਤੋਂ ਦੁਬਈ ਪਹੁੰਚਣ ਤੋਂ ਬਾਅਦ ਉਸ ਨੂੰ ਰਿਸੀਵ ਕਰਨ ਦਾ ਕੰਮ ਖੁਦ ਫਾਰੂਕ ਹੀ ਕਰਦੇ ਸਨ। ਉਹ ਇੱਥੇ ਪੇਸ਼ੇ ਤੋਂ ਟੈਕਸੀ ਡਰਾਇਵਰ ਸਨ।
ਲੋਕਲ ਗੁੰਡਿਆਂ ਨੇ ਵੀ ਲਈ ਸੁਪਾਰੀ
ਸੂਤਰਾਂ ਦਾ ਕਹਿਣਾ ਹੈ ਕਿ ਫਾਰੂਕ ਨਾਲ ਪੁੱਛਗਿੱਛ 'ਚ ਇਹ ਵੀ ਦੱਸਿਆ ਕਿ ਡੇਢ ਦਹਾਕੇ ਪਹਿਲੇ ਪਾਕਿਸਤਾਨ ਦੇ ਲੋਕਲ ਗੁੰਡਿਆਂ ਨੇ ਦਾਊਦ ਨੂੰ ਮਾਰਨ ਦੀ ਸੁਪਾਰੀ ਲਈ ਸੀ ਅਤੇ ਉਸ ਟਾਪੂ ਕੋਲ ਤਕ ਪਹੁੰਚ ਗਏ ਸਨ, ਜਿੱਥੇ ਉਸ ਨੂੰ ਇਕ ਸੇਫ ਹਾਊਸ 'ਚ ਰੱਖਿਆ ਗਿਆ ਸੀ। ਪਰ ਪਾਕਿਸਤਾਨ ਦੀ ਆਰਮੀ ਦੇ ਲੋਕਾਂ ਨੇ ਦਾਊਦ ਨੂੰ ਬਚਾ ਲਿਆ ਸੀ। ਇਸ ਤੋਂ ਇਲਾਵਾ ਛੋਟਾ ਰਾਜਨ ਦੇ ਲੋਕਾਂ ਨੇ ਵੀ ਉਸ ਨੂੰ ਮਾਰਨ ਦੀ ਘੱਟ ਤੋਂ ਘੱਟ ਦਰਜਨ ਵਾਰ ਕੋਸ਼ਿਸ਼ ਕੀਤੀ ਸੀ। ਰਾਜਨ ਦਾ ਆਦਮੀ ਫਰੀਦ ਤਨਾਸ਼ਾ ਇਸ ਸਿਲਸਿਲੇ 'ਚ ਕਈ ਮਹੀਨਿਆਂ ਤਕ ਪਾਕਿਸਤਾਨ 'ਚ ਰਿਹਾ ਸੀ। ਕੁਝ ਸਾਲ ਪਹਿਲਾ ਫਰੀਦ ਦਾ ਮੁੰਬਈ 'ਚ ਤਿਲਕ ਨਗਰ ਇਲਾਕੇ 'ਚ ਕਤਲ ਕਰ ਦਿੱਤਾ ਗਿਆ ਸੀ।
ਕਦੋਂ ਬਦਲਦਾ ਹੈ ਠਿਕਾਣਾ
ਫਾਰੂਕ ਟਕਲਾ ਨੇ ਦੱਸਿਆ ਕਿ ਦਾਊਦ ਹਮੇਸ਼ਾ ਕਰਾਚੀ ਦੇ ਕਲਿਫਟਨ ਏਰੀਆ 'ਚ ਹੀ ਰਹਿੰਦਾ ਹੈ। ਪਰ ਜਦੋਂ ਵੀ ਕੋਈ ਅੰਤਰਰਾਸ਼ਟਰੀ ਨੇਤਾ ਪਾਕਿਸਤਾਨ ਆਉਂਦਾ ਹੈ ਤਾਂ ਦਾਊਦ ਨੂੰ ਕਲਿਫਟਨ ਏਅਰ ਤੋਂ ਕੁਝ ਕਿਲੋਮੀਟਰ ਦੂਰ 'ਅੰਡਾ ਗਰੁਪ ਆਫ ਆਈਲੈਂਡਸ' 'ਤੇ ਬਣੇ ਇਕ ਸੇਫ ਹਾਊਸ 'ਚ ਸ਼ਿਫਟ ਕਰ ਦਿੱਤਾ ਜਾਂਦਾ ਹੈ। ਜਦੋਂ ਭਾਰਤ ਸੰਯੁਕਤ ਰਾਸ਼ਟਰ ਸੰਘ ਅਤੇ ਹੋਰ ਅੰਤਰਰਾਸ਼ਟਰੀ ਮੰਚਾਂ ਤੋਂ ਦਾਊਦ ਦੇ ਕਲਿਫਟਨ ਏਰੀਆ ਵਾਲੇ ਘਰ ਦਾ ਖੁਲਾਸਾ ਕਰਦਾ ਹੈ, ਤਦ ਵੀ ਦਾਊਦ ਨੂੰ ਇੱਥੋ ਕੁਝ ਸਮੇਂ ਲਈ ਕੱਢ ਦਿੱਤਾ ਜਾਂਦਾ ਹੈ। ਇਸ ਦੌਰਾਨ ਪਾਕਿਸਤਾਨ ਕੋਸਟ ਗਾਰਡ ਦਾ ਇਕ ਸ਼ਿਪ ਸੇਫ ਹਾਊਸ ਦੇ ਚਾਰੋਂ ਪਾਸੇ ਲਗਾਤਾਰ ਗਸ਼ਤ ਕਰਦੀ ਰਹਿੰਦੀ ਹੈ। ਇੱਥੇ ਦਾਊਦ ਪਾਕਿਸਤਾਨ ਅਧਿਕਾਰੀਆਂ ਤੋਂ ਖਾਸ ਤਰ੍ਹਾਂ ਦੇ ਸੈਟਲਾਈਟ ਫੋਨ ਰਾਹੀ ਸੰਪਰਕ 'ਚ ਰਹਿੰਦਾ ਹੈ। ਸੇਫ ਹਾਊਸ ਦੇ ਬਾਹਰ ਪਾਕਿਸਤਾਨ ਕੋਸਟ ਗਾਰਡ ਦੀ ਇਕ ਖਾਸ ਸਪੀਡ ਬੋਟ ਵੀ ਤਾਇਨਾਤ ਰਹਿੰਦੀ ਹੈ, ਜੋ ਕਿਸੇ ਐਮਰਜੰਸੀ ਸਥਿਤੀ 'ਚ ਸਿਰਫ ਥੋੜੇ ਜਿਹੇ ਘੰਟਿਆਂ 'ਚ ਉਸ ਨੂੰ ਸੇਫ ਹਾਊਸ ਤੋਂ ਦੁਬਈ ਸ਼ਿਫਟ ਕਰ ਸਕਦੀ ਹੈ।
ਚਾਰ ਮਹੀਨੇ ਪਹਿਲਾਂ ਐੱਫ.ਆਈ.ਆਰ.
ਦਾਊਦ ਖਿਲਾਫ ਮੁੰਬਈ 'ਚ ਆਖਰੀ ਐੱਫ.ਆਈ.ਆਰ. ਚਾਰ ਮਹੀਨੇ ਪਹਿਲਾਂ ਦਰਜ ਹੋਈ, ਜਦੋਂ ਠਾਣੇ ਹਫਤਾ ਰੋਕੂ ਸੈੱਲ ਦੇ ਪ੍ਰਮੁੱਖ ਪ੍ਰਦੀਪ ਸ਼ਰਮਾ ਨੇ ਉਸ ਦੇ ਭਰਾ ਇਕਬਾਲ ਕਾਸਕਰ ਨੂੰ ਗ੍ਰਿਫਤਾਰ ਕੀਤਾ। ਉਸ ਕੇਸ 'ਚ ਅਨੀਸ ਇਬਰਾਹਿਮ ਅਤੇ ਛੋਟਾ ਸ਼ਕੀਲ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ।
ਮਹਾਰਾਸ਼ਟਰ 'ਚ ਜ਼ਹਿਰੀਲਾ ਪਾਣੀ ਪੀਣ ਕਾਰਨ 14 ਲੋਕਾਂ ਦੀ ਮੌਤ
NEXT STORY