ਮੁੰਬਈ (ਭਾਸ਼ਾ) : ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੇ ਇਥੇ ਬਾਂਦਰਾ ਸਥਿਤ ਨਿੱਜੀ ਰਿਹਾਇਸ਼ ‘ਮਾਤੋਸ਼੍ਰੀ’ ’ਤੇ ਇਕ ਅਣਜਾਣ ਵਿਅਕਤੀ ਨੇ ਕਥਿਤ ਤੌਰ ’ਤੇ ਰਾਤ ਲਗਭਗ ਸਾਢੇ ਦੱਸ ਵਜੇ 2 ਵਾਰ ਫੋਨ ਕੀਤਾ ਅਤੇ ਕਿਹਾ ਕਿ ਉਹ ਦੁਬਈ ਤੋਂ ਭਗੌੜੇ ਅੰਡਰਵਰਲਡ ਡੌਨ ਦਾਊਦ ਇਬ੍ਰਾਹਿਮ ਵੱਲੋਂ ਬੋਲ ਰਿਹਾ ਹੈ। ਦਾਊਦ ਇਬ੍ਰਾਹਿਮ ਊਧਵ ਠਾਕਰੇ ਨਾਲ ਗੱਲ ਕਰਨਾ ਚਾਹੁੰਦਾ ਹੈ। ਹਾਲਾਂਕਿ ਟੈਲੀਫੋਨ ਆਪ੍ਰੇਟਰ ਨੇ ਮੁੱਖ ਮੰਤਰੀ ਨੂੰ ਕਾਲ ਟ੍ਰਾਂਸਫਰ ਨਹੀਂ ਕੀਤੀ। ਅਧਿਕਾਰੀ ਨੇ ਕਿਹਾ ਕਿ ਫੋਨ ਕਰਨ ਵਾਲੇ ਵਿਅਕਤੀ ਨੇ ਆਪਣੀ ਪਛਾਣ ਨਹੀਂ ਦੱਸੀ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਸਥਾਨਕ ਪੁਲਸ ਨੂੰ ਇਸ ਸੰਬੰਧ ’ਚ ਸੂਚਿਤ ਕੀਤਾ ਗਿਆ ਅਤੇ ਕਾਲਾਨਗਰ ਕਾਲੋਨੀ ’ਚ ਸਥਿਤ ਠਾਕਰੇ ਦੇ ਬੰਗਲੇ ਦੀ ਸੁਰੱਖਿਆ ਵਧਾ ਕੇ ਵਾਧੂ ਸੁਰੱਖਿਆ ਦਸਤੇ ਤਾਇਨਾਤ ਕੀਤੇ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਇਹ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਫੋਨ ਦੁਬਈ ਤੋਂ ਕੀਤਾ ਗਿਆ ਸੀ ਜਾਂ ਕਿਸੋ ਹੋਰ ਜਗ੍ਹਾ ਤੋਂ।
ਪਬਜੀ ਨਾ ਖੇਡ ਸਕਣ ਕਾਰਣ ਵਿਦਿਆਰਥੀ ਨੇ ਦਿੱਤੀ ਜਾਨ : ਪੁਲਸ
NEXT STORY