ਨਵੀਂ ਦਿੱਲੀ – ਜੈਵ ਤਕਨੀਕ ਵਿਭਾਗ (ਡੀ. ਬੀ. ਟੀ.) ਨੇ ਬੁੱਧਵਾਰ ਨੂੰ ਕਿਹਾ ਕਿ ਪੱਛਮੀ ਬੰਗਾਲ ਦੇ ਕਲਿਆਣੀ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਬਾਇਓਮੈਡੀਕਲ ਜੀਨੋਮਿਕਸ (ਐੱਨ. ਆਈ. ਬੀ. ਐੱਮ. ਜੀ.) ਨੇ ਮੂੰਹ ਦੇ ਕੈਂਸਰ ਦੇ ਜੀਨੋਮਿਕ ਰੂਪਾਂ ਦਾ ਦੁਨੀਆ ਦਾ ਪਹਿਲਾ ਡਾਟਾਬੇਸ ਤਿਆਰ ਕੀਤਾ ਹੈ। ਵਿਭਾਗ ਦੇ ਤਹਿਤ ਕੰਮ ਕਰਨ ਵਾਲੇ ਐੱਨ. ਆਈ. ਬੀ. ਐੱਮ. ਜੀ. ਨੇ ਸਬੰਧਤ ਡਾਟਾਬੇਸ ਨੂੰ ਜਨਤਕ ਤੌਰ ’ਤੇ ਪਹੁੰਚ ਦੇ ਯੋਗ ਬਣਾਇਆ ਹੈ।
ਇਹ ਵੀ ਪੜ੍ਹੋ- ਮਾਂ ਦੀ ਹੱਤਿਆ ਕਰ ਕੇ ਦਿਲ ਪਕਾ ਕੇ ਖਾਧਾ, ਦੋਸ਼ੀ ਨੂੰ ਮੌਤ ਦੀ ਸਜ਼ਾ
ਉਸ ਨੇ ਕਿਹਾ ਹੈ ਕਿ ‘ਡੀ. ਬੀ. ਜੀ. ਈ. ਐੱਨ. ਵੀ. ਓ. ਸੀ.’ ਮੂੰਹ ਦੇ ਕੈਂਸਰ ਦੇ ਜੀਨੋਮਿਕ ਰੂਪਾਂ ਦਾ ਆਨਲਾਈਨ ਡਾਟਾਬੇਸ ਹੈ ਤੇ ਇਹ ਇਕ ਮੁਫਤ ਸ੍ਰੋਤ ਹੈ। ਡੀ. ਬੀ. ਜੀ. ਈ. ਐੱਨ. ਵੀ. ਓ. ਸੀ. ਦੇ ਪਹਿਲੇ ਪ੍ਰਕਾਸ਼ਨ ’ਚ 2 ਕਰੋੜ 40 ਲੱਖ ਰੋਗਾਣੂ ਕੋਸ਼ਿਕਾ ਦੇ ਰੂਪ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਮੂੰਹ ਦਾ ਕੈਂਸਰ ਭਾਰਤ ’ਚ ਪੁਰਸ਼ਾਂ ’ਚ ਕੈਂਸਰ ਰੋਗ ਦਾ ਸਭ ਤੋਂ ਵੱਧ ਪਾਇਆ ਜਾਣ ਵਾਲਾ ਰੂਪ ਹੈ, ਜੋ ਮੁੱਖ ਤੌਰ ’ਤੇ ਤੰਬਾਕੂ ਖਾਣ ਨਾਲ ਹੁੰਦਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਜਵਾਬ।
ਦਿੱਲੀ: ਭੀੜ੍ਹ ਵਾਲੇ ਇਲਾਕੇ ਵਿੱਚ ਬਦਮਾਸ਼ਾਂ ਨੇ ਵਰ੍ਹਾਈਆਂ ਗੋਲੀਆਂ, ਦੋ ਲੋਕਾਂ ਦੀ ਮੌਤ
NEXT STORY