ਨਵੀਂ ਦਿੱਲੀ-ਬੱਚਿਆਂ ਦੇ ਕੋਰੋਨਾ ਟੀਕਕਾਰਨ ਨੂੰ ਲੈ ਵੱਡੀ ਖਬਰ ਸਾਹਮਣੇ ਆਈ ਹੈ। ਡਰੱਗ ਕਟੰਰੋਲ ਜਨਰਲ ਆਫ ਇੰਡੀਆ (ਡੀ.ਸੀ.ਜੀ.ਆਈ.) ਨੇ ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ 12 ਤੋਂ 18 ਸਾਲ ਦੇ ਬੱਚਿਆਂ ਦੇ ਟੀਕਾਕਰਨ ਲਈ ਰਸਤਾ ਸਾਫ਼ ਹੋ ਗਿਆ ਹੈ। ਦੱਸ ਦੇਈਏ ਕਿ ਕੋਵਿਡ ਟੀਕਾਕਰਨ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਪਿਛਲੇ 24 ਘੰਟਿਆਂ 'ਚ 66 ਲੱਖ ਤੋਂ ਜ਼ਿਆਦਾ ਕੋਵਿਡ ਟੀਕੇ ਲਾਏ ਗਏ ਹਨ।
ਇਹ ਵੀ ਪੜ੍ਹੋ : ਫਰਾਂਸ ਦੇ ਹਸਪਤਾਲਾਂ 'ਚ ਵਧੇ ਮਰੀਜ਼, ਕ੍ਰਿਸਮਸ ਦੀਆਂ ਖ਼ੁਸ਼ੀਆਂ 'ਤੇ ਕੋਵਿਡ-19 ਦਾ ਸਾਇਆ
ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਥੇ ਦੱਸਿਆ ਕਿ 24 ਘੰਟਿਆਂ 'ਚ ਦੇਸ਼ 'ਚ 66 ਲੱਖ 9 ਹਜ਼ਾਰ 113 ਕੋਵਿਡ ਟੀਕੇ ਲਾਏ ਗਏ ਹਨ। ਮੰਤਰਾਲਾ ਨੇ ਕਿਹਾ ਕਿ ਦੇਸ਼ 'ਚ ਕੋਵਿਡ-19 ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ 17 ਸੂਬਿਆਂ 'ਚ ਕੁੱਲ 415 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ 'ਚ 115 ਇਨਫੈਕਸ਼ਨ ਤੋਂ ਮੁਕਤ ਹੋ ਗਏ ਹਨ। ਮਹਾਰਾਸ਼ਟਰ 'ਚ ਓਮੀਕ੍ਰੋਨ ਦੇ ਸਭ ਤੋਂ ਜ਼ਿਆਦਾ 108 ਨਵੇਂ ਮਾਮਲੇ ਸਾਹਮਣੇ ਆਏ ਹਨ। ਦਿੱਲੀ 'ਚ 79 ਅਤੇ ਗੁਜਰਾਤ 'ਚ 43 ਵਿਅਕਤੀ ਓਮੀਕ੍ਰੋਨ ਨਾਲ ਇਨਫੈਕਟਿਡ ਮਿਲੇ ਹਨ।
ਇਹ ਵੀ ਪੜ੍ਹੋ : ਰੂਸ 'ਚ ਰਾਜਨੀਤਿਕ ਗ੍ਰਿਫ਼ਤਾਰੀਆਂ 'ਤੇ ਨਜ਼ਰ ਰੱਖਣ ਵਾਲੇ ਮੀਡੀਆ ਸਮੂਹ ਨੂੰ ਕੀਤਾ ਗਿਆ ਬੰਦ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਭਾਜਪਾ ਨੇਤਾ RP ਸਿੰਘ ਨੇ ਪਾਕਿ ਹਾਈ ਕਮਿਸ਼ਨਰ ਨੂੰ ਪੱਤਰ ਲਿਖ ਸਿੱਖਾਂ ਦੇ ਕਿਰਪਾਨ ਮਸਲੇ ’ਤੇ ਜਤਾਇਆ ਸਖ਼ਤ ਇਤਰਾਜ਼
NEXT STORY