ਨਵੀਂ ਦਿੱਲੀ (ਵਾਰਤਾ)- ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਿਊ.) ਨੇ ਭਾਰਤ 'ਚ ਤਸਕਰੀ ਅਤੇ ਯੌਨ ਸ਼ੋਸ਼ਣ ਦੀ ਸ਼ਿਕਾਇਤ ਕਰਨ ਵਾਲੀਆਂ 7 ਉਜ਼ਬੇਕ ਕੁੜੀਆਂ 'ਚੋਂ 5 ਦੇ ਇਕ ਨਿੱਜੀ ਸ਼ੈਲਟਰ ਹੋਮ ਤੋ ਲਾਪਤਾ ਹੋਣ ਤੋਂ ਬਾਅਦ ਦਿੱਲੀ ਪੁਲਸ ਨੂੰ ਸੰਮਨ ਜਾਰੀ ਕੀਤਾ ਹੈ। ਕਮਿਸ਼ਨ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕਮਿਸ਼ਨ ਨੂੰ ਊਜ਼ਬੇਕਿਸਤਾਨ ਦੀਆਂ 7 ਔਰਤਾਂ ਤੋਂ ਇਕ ਅੰਤਰਰਾਸ਼ਟਰੀ ਤਸਕਰੀ ਰੈਕੇਟ ਦੀ ਸ਼ਿਕਾਇਤ ਮਿਲੀ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਭਾਰਤ ਲਿਆਂਦਾ ਗਿਆ ਸੀ ਪਰ ਜਦੋਂ ਉਹ ਇੱਥੇ ਪਹੁੰਚੀਆਂ ਤਾਂ ਉਨ੍ਹਾਂ ਨੂੰ ਦੇਹ ਵਪਾਰ ਲਈ ਮਜ਼ਬੂਰ ਕੀਤਾ ਗਿਆ। ਡੀ.ਸੀ.ਡਬਲਿਊ. ਨੇ ਇਕ ਬਿਆਨ 'ਚ ਕਿਹਾ ਕਿ ਉਨ੍ਹਾਂ ਦੱਸਿਆ ਕਿ ਉਨ੍ਹਾਂ 'ਚੋਂ ਕੁਝ ਨੂੰ ਨੇਪਾਲ ਦੇ ਰਸਤੇ ਦਿੱਲੀ ਲਿਆਂਦਾ ਗਿਆ ਸੀ ਅਤੇ ਕੁਝ ਨੂੰ ਵੱਖ-ਵੱਖ ਸਮੇਂ 'ਤੇ ਟੂਰਿਸਟ ਵੀਜ਼ੇ ਅਤੇ ਮੈਡੀਕਲ ਵੀਜ਼ੇ 'ਤੇ ਸਿੱਧੇ ਭਾਰਤ ਲਿਆਂਦਾ ਗਿਆ ਸੀ।
ਬਿਆਨ 'ਚ ਕਿਹਾ ਗਿਆ ਕਿ ਉਨ੍ਹਾਂ ਨੇ ਦੋਸ਼ ਲਗਾਇਆ ਕਿ ਜਿਨ੍ਹਾਂ ਨੂੰ ਨੇਪਾਲ ਰਸਤੇ ਲਿਆਂਦਾ ਗਿਆ ਸੀ, ਉਨ੍ਹਾਂ ਦੇ ਪਾਸਪੋਰਟ ਅਤੇ ਹੋਰ ਦਸਤਾਵੇਜ਼ ਨੇਪਾਲ 'ਚ ਹੀ ਖੋਹ ਲਏ ਗਏ ਅਤੇ ਫਿਰ ਉਨ੍ਹਾਂ ਨੂੰ ਦਿੱਲੀ ਲਿਆਂਦਾ ਗਿਆ, ਜਦੋਂ ਕਿ ਹੋਰ ਔਰਤਾਂ ਨੂੰ ਮੈਡੀਕਲ ਵੀਜ਼ੇ 'ਤੇ ਦਿੱਲੀ ਲਿਆਂਦਾ ਗਿਆ ਅਤੇ ਉਨ੍ਹਾਂ ਦੇ ਪਾਸਪੋਰਟ ਅਤੇ ਹੋਰ ਦਸਤਾਵੇਜ਼ ਭਾਰਤ 'ਚ ਆਉਣ ਤੋਂ ਬਾਅਦ ਤਸਕਰ ਲੈ ਗਏ। ਡੀ.ਸੀ.ਡਬਲਿਊ. ਮੁਖੀ ਸਵਾਤੀ ਮਾਲੀਵਾਲ ਨੇ ਕਿਹਾ ਕਿ 7 ਉਜ਼ਬੇਕ ਕੁੜੀਆਂ ਨੇ ਤਸਕਰੀ ਅਤੇ ਯੌਨ ਸ਼ੋਸ਼ਣ ਨਾਲ ਜੁੜੇ ਅੰਤਰਰਾਸ਼ਟਰੀ ਰੈਕੇਟ ਦਾ ਪਰਦਾਫਾਸ਼ ਕੀਤਾ ਸੀ। ਦਿੱਲੀ ਪੁਲਸ ਨੇ ਐੱਫ.ਆਈ.ਆਰ. ਦਰਜ ਕੀਤੀ ਪਰ ਸਾਰੇ ਦੋਸ਼ੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਅਤੇ ਤਸਕਰਾਂ ਤੋਂ ਕੁੜੀਆਂ ਦੇ ਪਾਸਪੋਰਟ ਬਰਾਮਦ ਨਹੀਂ ਕੀਤੇ ਗਏ। ਇਸ ਵਿਚ ਦਿੱਲੀ ਪੁਲਸ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਨਵੰਬਰ ਨੂੰ ਡੀ.ਸੀ.ਡਬਲਿਊ ਤੋਂ ਜਾਰੀ ਸੰਮਨ ਮਿਲਿਆ ਹੈ ਅਤੇ ਜਵਾਬ ਦੇਣ ਲਈ 4 ਨਵੰਬਰ ਨੂੰ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।
UP-ਬਿਹਾਰ ਸਮੇਤ 6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ
NEXT STORY