ਪਾਨੀਪਤ (ਅਨਿਲ ਕੁਮਾਰ)— ਪਾਨੀਪਤ ਦੇ ਪਾਸ਼ ਇਲਾਕੇ ਮਾਡਲ ਟਾਊਨ ਖੇਤਰ 'ਚ ਇਕ ਕੋਠੀ 'ਚ ਕੰਮ ਕਰਨ ਵਾਲੀ ਲੜਕੀ ਦੀ ਲਾਸ਼ ਫਾਹੇ ਨਾਲ ਲਟਕੀ ਮਿਲੀ। ਲੜਕੀ ਦੇ ਪਰਿਵਾਰ ਵਾਲਿਆਂ ਨੇ ਮਕਾਨ ਮਾਲਕਨ 'ਤੇ ਲੜਕੀ ਦੇ ਕਤਲ ਦਾ ਦੋਸ਼ ਲਗਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦਾ ਇਕ ਮਹੀਨੇ ਬਾਅਦ ਵਿਆਹ ਹੋਣ ਵਾਲਾ ਸੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ 19 ਸਾਲਾ ਪੂਜਾ ਪਿਛਲੇ 3 ਸਾਲਾਂ ਤੋਂ ਪਾਸ਼ ਇਲਾਕੇ ਮਾਡਲ ਟਾਊਨ 'ਚ ਰਾਹੁਲ ਨਾਂ ਦੇ ਬਿਜ਼ਨੈੱਸਮੈਨ ਦੇ ਘਰ ਕੰਮ ਕਰ ਰਹੀ ਸੀ। ਦੇਰ ਰਾਤ ਪੂਜਾ ਦੀ ਲਾਸ਼ ਕੋਠੀ 'ਚ ਬਣੇ ਇਕ ਕਮਰੇ 'ਚ ਫਾਹੇ ਨਾਲ ਲਟਕੀ ਹੋਈ ਮਿਲੀ। ਪੂਜਾ ਦੇ ਪਰਿਵਾਰ ਦਾ ਦੋਸ਼ ਹੈ ਕਿ ਮਕਾਨ ਮਾਲਕਨ ਪੂਜਾ ਨੂੰ ਲੰਬੇ ਤੋਂ ਤੰਗ ਕਰ ਰਹੀ ਸੀ। ਰੋਜ਼ਾਨਾ ਮਕਾਨ ਮਾਲਕਨ ਮਮਤਾ ਪੂਜਾ ਨਾਲ ਕਿਸੇ ਨਾ ਕਿਸੇ ਬਹਾਨੇ ਕੁੱਟਮਾਰ ਕਰਦੀ ਸੀ।
ਪਰਿਵਾਰ ਦਾ ਕਹਿਣਾ ਹੈ ਕਿ ਪੂਜਾ ਨੂੰ ਮਾਰ ਕੇ ਲਟਕਾਇਆ ਗਿਆ ਹੈ। ਪੂਜਾ ਦਾ ਪਰਿਵਾਰ ਇਸ਼ ਹਾਦਸੇ ਤੋਂ ਬਾਅਦ ਸਦਮੇ 'ਚ ਹੈ, ਕਿਉਂਕਿ ਅਗਲੇ ਮਹੀਨੇ ਪੂਜਾ ਦਾ ਵਿਆਹ ਹੋਣ ਵਾਲਾ ਸੀ ਪਰ ਇਸ ਤੋਂ ਪਹਿਲਾਂ ਪੂਜਾ ਦੀ ਡੋਲੀ ਉੱਠਦੀ ਉਸ ਦੀ ਸ਼ੱਕੀ ਮੌਤ ਹੋ ਗਈ। ਉੱਥੇ ਹੀ ਪੁਲਸ ਨੇ ਮਾਮਲੇ 'ਚ ਲਾਪਰਵਾਹੀ ਵਰਤਦੇ ਹੋਏ 174 ਦੀ ਕਾਰਵਾਈ ਕੀਤੀ ਹੈ। ਦੂਜੇ ਪਾਸੇ ਪਰਿਵਾਰ ਦੇ ਲੋਕ ਮਾਮਲੇ ਦੀ ਨਿਰਪੱਖ ਜਾਂਚ ਅਤੇ ਇਨਸਾਫ਼ ਦੀ ਮੰਗ ਕਰ ਰਹੇ ਹਨ।
2 ਲੱਖ ਦਾ ਇਨਾਮੀ ਜੈਸ਼-ਏ-ਮੁਹੰਮਦ ਦਾ ਅੱਤਵਾਦੀ ਮਜੀਦ ਬਾਬਾ ਗ੍ਰਿਫਤਾਰ
NEXT STORY