ਪਾਲਘਰ (ਏਜੰਸੀ) : ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ’ਚ ਇਕ ਔਰਤ ਦੇ ਜਨਮਦਿਨ ’ਤੇ ਮੰਗਵਾਏ ਗਏ ਕੇਕ ਨੂੰ ਖਾਣ ਨਾਲ 7 ਬੱਚਿਆਂ ਸਮੇਤ ਘੱਟੋ-ਘੱਟ 11 ਲੋਕਾਂ ਨੂੰ ਕਥਿਤ ਤੌਰ ’ਤੇ ਫੂਡ ਪੁਆਇਜ਼ਨਿੰਗ ਕਾਰਨ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਇਸ ਕੇਕ ’ਚ ਕਥਿਤ ਤੌਰ ’ਤੇ ਇਕ ਮਰੀ ਹੋਈ ਛਿਪਕਲੀ ਮਿਲੀ ਸੀ।
ਇਹ ਵੀ ਪੜ੍ਹੋ : ਦਿੱਲੀ ਸਰਕਾਰ ਦਾ ਵੱਡਾ ਡਿਜੀਟਲ ਕਦਮ, Online ਕੈਬਨਿਟ ਮੀਟਿੰਗਾਂ ਲਈ ਲਾਗੂ ਕੀਤਾ ਜਾਵੇਗਾ ਈ-ਕੈਬਿਨੇਟ ਸਿਸਟਮ
ਇਕ ਅਧਿਕਾਰੀ ਨੇ ਦੱਸਿਆ ਕਿ ਸਥਾਨਕ ਅਧਿਕਾਰੀਆਂ ਅਤੇ ਖੁਰਾਕ ਅਤੇ ਦਵਾਈ ਪ੍ਰਸ਼ਾਸਨ (ਐੱਫ. ਡੀ. ਏ.) ਨੇ ਨਾਲਾਸੋਪਾਰਾ ਸਥਿਤ ‘ਚਾਮੁੰਡਾ ਬੇਕਰੀ’ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿੱਥੋਂ ਸ਼ਨੀਵਾਰ ਨੂੰ ਜਨਮਦਿਨ ਲਈ ਕੇਕ ਮੰਗਵਾਇਆ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਨਾਲਾਸੋਪਾਰਾ ਪੂਰਬ ਦੇ ਟਾਕੀਪਾੜਾ ਇਲਾਕੇ ਦੀ ਇਕ ਇਮਾਰਤ ’ਚ ਵਾਪਰੀ। ਉਨ੍ਹਾਂ ਦੱਸਿਆ ਕਿ ਜਨਮ ਦਿਨ ਦਾ ਕੇਕ ਖਾਣ ਤੋਂ ਕੁਝ ਹੀ ਦੇਰ ਬਾਅਦ 11 ਲੋਕਾਂ ਨੇ ਛਾਤੀ ’ਚ ਜਲਨ, ਪੇਟ ’ਚ ਤੇਜ਼ ਦਰਦ ਅਤੇ ਉਲਟੀ ਦੀ ਸ਼ਿਕਾਇਤ ਕੀਤੀ। ਕੇਕ ਦੇ ਨਮੂਨੇ ਇਕੱਠੇ ਕਰ ਕੇ ਜਾਂਚ ਲਈ ਭੇਜ ਦਿੱਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿੱਲੀ ਮੈਟਰੋ 'ਚ ਅੱਧੀ ਰਾਤ ਨੂੰ ਸ਼ਰਮਨਾਕ ਕਾਰਾ, ਕੁੜੀ ਦੀਆਂ ਫੋਟੋਆਂ ਖਿੱਚਣ ਵਾਲਾ CISF ਜਵਾਨ ਸਸਪੈਂਡ
NEXT STORY