ਨਵੀਂ ਦਿੱਲੀ : ਤਾਮਿਲਨਾਡੂ ਦੇ ਤਿਰੂਵੱਲੂਰ ਜ਼ਿਲ੍ਹੇ ਤੋਂ ਸਕੂਲੀ ਬੱਚਿਆਂ ਦੀ ਸੁਰੱਖਿਆ ਅਤੇ ਭੋਜਨ ਦੀ ਗੁਣਵੱਤਾ ਨੂੰ ਲੈ ਕੇ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਸ਼ੁੱਕਰਵਾਰ ਨੂੰ ਇੱਕ ਸਰਕਾਰੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਪਰੋਸੇ ਜਾਣ ਵਾਲੇ ਸਾਂਬਰ ਵਿੱਚੋਂ ਕਥਿਤ ਤੌਰ 'ਤੇ ਇੱਕ ਮਰੀ ਹੋਈ ਛਿਪਕਲੀ ਬਰਾਮਦ ਹੋਈ, ਜਿਸ ਨੂੰ ਦੇਖ ਸਕੂਲ ਵਾਲਿਆਂ ਦੇ ਹੋਸ਼ ਉੱਡ ਗਏ। ਰਿਪੋਰਟਾਂ ਦੇ ਅਨੁਸਾਰ ਇਹ ਘਟਨਾ ਤਿਰੂਵੱਲੂਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਇੱਕ ਸਰਕਾਰੀ ਸਕੂਲ ਵਿੱਚ ਵਾਪਰੀ, ਜਿੱਥੇ ਲਗਭਗ 50 ਵਿਦਿਆਰਥੀ ਪੜ੍ਹਦੇ ਹਨ।
ਇਹ ਵੀ ਪੜ੍ਹੋ : ਅੱਜ 1 ਕਰੋੜ ਤੋਂ ਵੱਧ ਲੋਕ 25,000 ਥਾਵਾਂ 'ਤੇ ਇਕੱਠੇ ਗਾਉਣਗੇ ਵੰਦੇ ਮਾਤਰਮ, ਬਣੇਗਾ ਨਵਾਂ ਰਿਕਾਰਡ
ਸ਼ੁੱਕਰਵਾਰ ਸਵੇਰੇ ਸਕੂਲ ਵਿੱਚ ਲਗਭਗ 40 ਬੱਚਿਆਂ ਨੂੰ ਆਮ ਵਾਂਗ ਨਾਸ਼ਤਾ ਦਿੱਤਾ ਗਿਆ। ਖਾਣਾ ਖਾਣ ਤੋਂ ਥੋੜ੍ਹੀ ਦੇਰ ਬਾਅਦ ਜਦੋਂ ਭਾਂਡਿਆਂ ਦੀ ਜਾਂਚ ਕੀਤੀ ਗਈ, ਤਾਂ ਸਾਂਬਰ ਦੇ ਅੰਦਰ ਇੱਕ ਮਰੀ ਹੋਈ ਕਿਰਲੀ ਤੈਰਦੀ ਹੋਈ ਮਿਲੀ। ਜਿਵੇਂ ਹੀ ਸਾਂਭਰ ਵਿੱਚ ਮਰੀ ਹੋਈ ਕਿਰਲੀ ਦੇ ਮਿਲਣ ਦੀ ਖ਼ਬਰ ਫੈਲੀ, ਸਕੂਲ ਵਿਚ ਦਹਿਸ਼ਤ ਫੈਲ ਗਈ। ਇਸ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਬਹੁਤ ਸਾਰੇ ਬੱਚਿਆਂ ਨੇ ਪੇਟ ਦਰਦ, ਉਲਟੀਆਂ ਅਤੇ ਚੱਕਰ ਆਉਣ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ। ਸਕੂਲ ਪ੍ਰਸ਼ਾਸਨ ਨੇ ਤੁਰੰਤ ਐਂਬੂਲੈਂਸਾਂ ਅਤੇ ਸਥਾਨਕ ਵਾਹਨਾਂ ਦੀ ਮਦਦ ਨਾਲ ਸਾਰੇ ਬੀਮਾਰ ਬੱਚਿਆਂ ਨੂੰ ਨੇੜਲੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਦੀ ਨਿਗਰਾਨੀ ਹੇਠ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਪਟਿਆਲਾ 'ਚ ਵਾਪਰੀ ਦੁੱਖ਼ਦ ਘਟਨਾ: ਮਾਪਿਆਂ ਦੇ ਸੋਹਣੇ ਪੁੱਤ ਨੇ ਚੁੱਕਿਆ ਅਜਿਹਾ ਕਦਮ, ਪਿਆ ਚੀਕ ਚਿਹਾੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਚੋਣ ਕਮਿਸ਼ਨ ਮਾਰਚ: ਕਾਂਗਰਸੀ ਵਰਕਰਾਂ ਨੂੰ ਖਿੰਡਾਉਣ ਲਈ ਪੁਲਸ ਨੇ ਮਾਰੀਆਂ ਪਾਣੀ ਦੀਆਂ ਵਾਛੜਾਂ
NEXT STORY