ਨੈਸ਼ਨਲ ਡੈਸਕ : ਜਦੋਂ ਵੀ ਕੋਈ ਬਾਹਰ ਕਿਸੇ ਰੈਸਟੋਰੈਂਟ 'ਚ ਖਾਣਾ ਖਾਣ ਜਾਂਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਉਸ ਜਗ੍ਹਾ ਦੀ ਸਫ਼ਾਈ ਨੂੰ ਦੇਖਦਾ ਹੈ। ਹਰ ਕੋਈ ਰੈਸਟੋਰੈਂਟ ਦੀਆਂ ਸਹੂਲਤਾਂ ਵੱਲ ਧਿਆਨ ਦਿੰਦਾ ਹੈ ਕਿਉਂਕਿ ਹਰ ਕੋਈ ਚੰਗੀ ਅਤੇ ਸਾਫ਼-ਸੁਥਰੀ ਥਾਂ 'ਤੇ ਖਾਣਾ ਪਸੰਦ ਕਰਦਾ ਹੈ। ਭੋਜਨ ਤੋਂ ਇਲਾਵਾ ਰੈਸਟੋਰੈਂਟ ਦੀ ਸਫ਼ਾਈ ਹਰ ਕਿਸੇ ਲਈ ਮਾਇਨੇ ਰੱਖਦੀ ਹੈ। ਹਾਲਾਂਕਿ, ਰੈਸਟੋਰੈਂਟ 'ਚ ਹੋਣ ਵਾਲੇ ਅਜੀਬੋ-ਗਰੀਬ ਮਾਮਲੇ ਆਏ ਦਿਨ ਸੁਰਖੀਆਂ 'ਚ ਬਣੇ ਰਹਿੰਦੇ ਹਨ।
ਕਲਪਨਾ ਕਰੋ ਕਿ ਕੀ ਤੁਸੀਂ ਫੂਡ ਕੋਰਟ 'ਚ ਬੈਠੇ ਹੋ ਅਤੇ ਆਪਣੇ ਭੋਜਨ ਜਾਂ ਸਨੈਕਸ ਦਾ ਆਨੰਦ ਲੈ ਰਹੇ ਹੋ। ਤੁਹਾਨੂੰ ਕਿਵੇਂ ਲੱਗੇਗਾ ਜੇਕਰ ਅਚਾਨਕ ਤੁਹਾਡੇ ਮੇਜ਼ 'ਤੇ ਮਰਿਆ ਹੋਇਆ ਚੂਹਾ ਆ ਜਾਵੇ? ਅਜਿਹੇ 'ਚ ਕਿਸੇ ਦੀ ਵੀ ਡਰ ਕਾਰਨ ਹਾਲਤ ਹੋਰ ਵਿਗੜ ਜਾਵੇਗੀ। ਸਭ ਤੋਂ ਪਹਿਲਾਂ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਅਤੇ ਦੂਜਾ ਤੁਹਾਡਾ ਸਾਰਾ ਮੂਡ ਖਰਾਬ ਹੋ ਜਾਵੇਗਾ। ਅਜਿਹੀ ਹੀ ਇਕ ਘਟਨਾ ਬੈਂਗਲੁਰੂ ਤੋਂ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸਾਊਦੀ ਅਰਬ ਨੇ ਚੁੱਕਿਆ ਵੱਡਾ ਕਦਮ, ਤੁਰਕੀ ਨਾਲ ਕੀਤੀ ਡੀਲ
ਸੋਸ਼ਲ ਮੀਡੀਆ 'ਤੇ ਇਕ ਖ਼ਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਕ ਔਰਤ ਨੇ ਫੂਡ ਕੋਰਟ ਵਿੱਚ ਆਪਣੇ ਨਾਲ ਵਾਪਰੀ ਹੈਰਾਨ ਕਰਨ ਵਾਲੀ ਘਟਨਾ ਬਾਰੇ ਦੱਸਿਆ ਹੈ। ਦਰਅਸਲ, ਬੈਂਗਲੁਰੂ 'ਚ ਇਕ ਔਰਤ ਇਕ ਮਸ਼ਹੂਰ ਫਰਨੀਚਰ ਰਿਟੇਲਰ ਦੇ ਫੂਡ ਕੋਰਟ ਵਿੱਚ ਸਨੈਕਸ ਦਾ ਆਨੰਦ ਲੈ ਰਹੀ ਸੀ ਤਾਂ ਉਦੋਂ ਅਚਾਨਕ ਇਕ ਮਰਿਆ ਹੋਇਆ ਚੂਹਾ ਛੱਤ ਤੋਂ ਉਸ ਦੇ ਮੇਜ਼ 'ਤੇ ਆ ਡਿੱਗਾ। ਮਾਇਆ ਨਾਂ ਦੇ ਇਕ ਯੂਜ਼ਰ ਨੇ ਟਵਿਟਰ 'ਤੇ 2 ਤਸਵੀਰਾਂ ਸ਼ੇਅਰ ਕਰਦਿਆਂ ਇਹ ਦਾਅਵਾ ਕੀਤਾ ਹੈ।
ਟਵਿੱਟਰ ਯੂਜ਼ਰ ਨੇ 2 ਫੋਟੋਆਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਖਾਣੇ ਦੀ ਪਲੇਟ ਦੇ ਸਾਹਮਣੇ ਇਕ ਵੱਡਾ ਮਰਿਆ ਹੋਇਆ ਚੂਹਾ ਦਿਖਾਈ ਦੇ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਔਰਤ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਲਿਖਿਆ, 'ਅੰਦਾਜ਼ਾ ਲਗਾਓ ਕਿ ਫੂਡ ਕੋਰਟ 'ਚ ਸਾਡੇ ਡਾਇਨਿੰਗ ਟੇਬਲ 'ਤੇ ਕੀ ਡਿੱਗਾ।'' ਔਰਤ ਨੇ ਅੱਗੇ ਲਿਖਿਆ, ''ਅਸੀਂ ਖਾਣਾ ਖਾ ਰਹੇ ਸੀ ਅਤੇ ਛੱਤ ਤੋਂ ਇਕ ਮਰਿਆ ਚੂਹਾ ਸਾਡੇ ਮੇਜ਼ 'ਤੇ ਆ ਡਿੱਗਾ। ਇਹ ਇਕ ਹੈਰਾਨ ਕਰਨ ਵਾਲਾ ਪਲ ਸੀ।''
ਇਹ ਵੀ ਪੜ੍ਹੋ : ਨੇਪਾਲ 'ਚ ਨਕਲੀ ਸੋਨਾ ਤੇ ਜਾਅਲੀ ਨੋਟਾਂ ਦੀ ਤਸਕਰੀ ਦੇ ਦੋਸ਼ 'ਚ ਭਾਰਤੀ ਸਮੇਤ 2 ਗ੍ਰਿਫ਼ਤਾਰ
ਇਹ ਟਵੀਟ 16 ਜੁਲਾਈ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਾਂਝਾ ਕੀਤਾ ਗਿਆ ਸੀ। ਇਸ ਪੋਸਟ 'ਤੇ ਯੂਜ਼ਰਸ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸੋਸ਼ਲ ਮੀਡੀਆ ਯੂਜ਼ਰਸ ਹੀ ਨਹੀਂ, ਇਸ ਪੋਸਟ ਨੇ ਉਸ ਮਸ਼ਹੂਰ ਕੰਪਨੀ ਦਾ ਵੀ ਧਿਆਨ ਆਪਣੇ ਵੱਲ ਖਿੱਚਿਆ। ਔਰਤ ਦੀ ਪੋਸਟ ਤੇਜ਼ੀ ਨਾਲ ਵਾਇਰਲ ਹੁੰਦੀ ਦੇਖ ਕੰਪਨੀ ਨੇ ਇਸ ਘਟਨਾ ਲਈ ਔਰਤ ਤੋਂ ਮੁਆਫ਼ੀ ਮੰਗ ਲਈ ਹੈ।
ਅਧਿਕਾਰਤ ਟਵਿੱਟਰ ਪੇਜ ਤੋਂ ਔਰਤ ਦੇ ਟਵੀਟ ਦਾ ਜਵਾਬ ਦਿੰਦਿਆਂ ਕੰਪਨੀ ਨੇ ਲਿਖਿਆ, “ਅਸੀਂ ਇਸ ਅਣਸੁਖਾਵੀਂ ਘਟਨਾ ਲਈ ਮੁਆਫ਼ੀ ਮੰਗਦੇ ਹਾਂ। ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਅਤੇ ਸਾਰੇ ਸਾਵਧਾਨੀ ਉਪਾਅ ਕਰਨਾ ਯਕੀਨੀ ਬਣਾ ਰਹੇ ਹਾਂ। ਫੂਡ ਸੇਫਟੀ ਅਤੇ ਸਫ਼ਾਈ ਸਾਡੀ ਪ੍ਰਮੁੱਖ ਤਰਜੀਹ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਗਾਹਕਾਂ ਨੂੰ ਸਭ ਤੋਂ ਵਧੀਆ ਅਨੁਭਵ ਮਿਲੇ।” ਔਰਤ ਦੀ ਇਸ ਪੋਸਟ ਨੂੰ ਹੁਣ ਤੱਕ 74 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਹਿਰਾਮਪੁਰ ਪਿੰਡ ’ਚ ਹੋਈ ਬੇਅਦਬੀ ਤੇ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਬੋਲੇ ਸਰਨਾ, ਕਹੀਆਂ ਇਹ ਗੱਲਾਂ
NEXT STORY