ਬਾਂਦਾ — ਗੈਂਗਸਟਰ-ਰਾਜਨੇਤਾ ਮੁਖਤਾਰ ਅੰਸਾਰੀ ਦੀ ਮੌਤ 'ਤੇ ਵਿਰੋਧੀ ਪਾਰਟੀਆਂ ਵੱਲੋਂ ਸਵਾਲ ਉਠਾਏ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ। ਅੰਸਾਰੀ ਦੇ ਪਰਿਵਾਰ ਦਾ ਦੋਸ਼ ਹੈ ਕਿ ਉਸ ਨੂੰ ਬਾਂਦਾ ਜੇਲ੍ਹ ਵਿੱਚ ‘ਧੀਮਾ ਜ਼ਹਿਰ’ ਦਿੱਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਸੁਰੱਖਿਆ ਅਲਰਟ ਦੇ ਵਿਚਕਾਰ, ਡਾਕਟਰਾਂ ਦੇ ਇੱਕ ਪੈਨਲ ਨੇ ਬਾਂਦਾ ਦੇ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਵਿੱਚ ਲਾਸ਼ ਦਾ ਪੋਸਟਮਾਰਟਮ ਕੀਤਾ।
ਇਹ ਵੀ ਪੜ੍ਹੋ- ਮੁਖ਼ਤਾਰ ਅੰਸਾਰੀ ਨੂੰ ਭਲਕੇ ਗਾਜ਼ੀਪੁਰ ਦੇ ਕਬਰਸਤਾਨ 'ਚ ਦਫਨਾਇਆ ਜਾਵੇਗਾ: ਵਿਧਾਇਕ ਸੁਹੇਬ ਅੰਸਾਰੀ
ਬਾਂਦਾ ਮੈਡੀਕਲ ਕਾਲਜ ਦੇ ਡਾਕਟਰਾਂ ਦੇ ਸਮੂਹ ਵੱਲੋਂ ਪੋਸਟਮਾਰਟਮ ਕਰਨ ਤੋਂ ਬਾਅਦ ਮੁਖਤਾਰ ਅੰਸਾਰੀ ਦੀ ਲਾਸ਼ ਨੂੰ ਗਾਜ਼ੀਪੁਰ ਜ਼ਿਲ੍ਹੇ ਦੇ ਮੁਹੰਮਦਾਬਾਦ ਯੂਸਫਪੁਰ ਸਥਿਤ ਉਨ੍ਹਾਂ ਦੇ ਜੱਦੀ ਘਰ ਲਿਜਾਇਆ ਜਾ ਰਿਹਾ ਹੈ। 26 ਗੱਡੀਆਂ ਦਾ ਕਾਫਲਾ ਦੁਪਹਿਰ 1.45 ਵਜੇ ਗਾਜ਼ੀਪੁਰ ਲਈ ਰਵਾਨਾ ਹੋਇਆ। ਕਾਫਲੇ 'ਚ ਮੌਜੂਦ ਮੁਖਤਾਰ ਦੇ ਵਕੀਲ ਨਸੀਮ ਹੈਦਰ ਨੇ ਦੱਸਿਆ ਕਿ ਅੰਸਾਰੀ ਦੀ ਮ੍ਰਿਤਕ ਦੇਹ ਉਸ ਦੇ ਛੋਟੇ ਬੇਟੇ ਉਮਰ ਅੰਸਾਰੀ, ਨੂੰਹ ਨਿਖਤ ਅੰਸਾਰੀ ਅਤੇ ਦੋ ਚਚੇਰੇ ਭਰਾਵਾਂ ਨੂੰ ਸੌਂਪ ਦਿੱਤੀ ਗਈ ਹੈ।
ਇਹ ਵੀ ਪੜ੍ਹੋ- IPL 2024: ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 7 ਵਿਕਟਾਂ ਨਾਲ ਹਰਾਇਆ
ਸੁਰੱਖਿਆ ਕਾਰਨਾਂ ਕਰਕੇ ਪੁਲਸ ਅਧਿਕਾਰੀਆਂ ਦੀਆਂ 24 ਗੱਡੀਆਂ ਕਾਫ਼ਲੇ ਵਿੱਚ ਹਨ ਅਤੇ ਦੋ ਗੱਡੀਆਂ ਅੰਸਾਰੀ ਦੇ ਪਰਿਵਾਰ ਦੀਆਂ ਹਨ। ਗਾਜ਼ੀਪੁਰ ਦੀ ਮੁਹੰਮਦਾਬਾਦ ਵਿਧਾਨ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਵਿਧਾਇਕ ਮੁਹੰਮਦ ਸੁਹੇਬ ਅੰਸਾਰੀ ਦੇ ਅਨੁਸਾਰ, ਉਨ੍ਹਾਂ ਦੇ ਚਾਚਾ ਮੁਖਤਾਰ ਅੰਸਾਰੀ ਨੂੰ ਸ਼ਨੀਵਾਰ ਸਵੇਰੇ 10 ਵਜੇ ਯੂਸਫਪੁਰ ਮੁਹੰਮਦਾਬਾਦ (ਗਾਜ਼ੀਪੁਰ) ਦੇ ਕਾਲੀਬਾਗ ਕਬਰਸਤਾਨ ਵਿੱਚ ਦਫ਼ਨਾਇਆ ਜਾਵੇਗਾ। ਬਾਂਦਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀਜੇਐਮ) ਭਗਵਾਨ ਦਾਸ ਗੁਪਤਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਸ ਮਾਮਲੇ ਦੀ ਜਾਂਚ ਲਈ ਗਰਿਮਾ ਸਿੰਘ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਐਮ.ਪੀ.-ਐਮ.ਐਲ.ਏ. ਕੋਰਟ ਬਾਂਦਾ) ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਰੋਡ ਸ਼ੋਅ ਦੌਰਾਨ ਸੁਸ਼ੀਲ ਰਿੰਕੂ ਦੀ ਘਰਵਾਲੀ ਨੇ ਕੀਤੇ ਵੱਡੇ ਖੁਲਾਸੇ, ਦੱਸਿਆ ਕਿਉਂ ਹੋਏ BJP 'ਚ ਸ਼ਾਮਲ (ਵੀਡੀਓ)
ਹੁਕਮਾਂ ਅਨੁਸਾਰ ਸੀਨੀਅਰ ਸੁਪਰਡੈਂਟ ਜ਼ਿਲ੍ਹਾ ਜੇਲ੍ਹ ਬਾਂਦਾ ਵੱਲੋਂ 28 ਮਾਰਚ ਨੂੰ ਮੁਖਤਾਰ ਅੰਸਾਰੀ ਦੀ ਮੌਤ ਦੀ ਨਿਆਂਇਕ ਜਾਂਚ ਲਈ ਇੱਕ ਅਧਿਕਾਰੀ ਨੂੰ ਨਾਮਜ਼ਦ ਕਰਨ ਦੀ ਬੇਨਤੀ ਕੀਤੀ ਗਈ ਸੀ। ਸੀਜੇਐਮ ਨੇ ਨਿਯੁਕਤ ਜਾਂਚ ਅਧਿਕਾਰੀ ਤੋਂ ਇੱਕ ਮਹੀਨੇ ਵਿੱਚ ਜਾਂਚ ਰਿਪੋਰਟ ਮੰਗੀ ਹੈ। ਇਸ ਤੋਂ ਪਹਿਲਾਂ ਡਾਇਰੈਕਟਰ ਜਨਰਲ (ਜੇਲ੍ਹਾਂ) ਐਸਐਨ ਸਬਤ ਨੇ ਦੱਸਿਆ ਕਿ ਇਸ ਮਾਮਲੇ ਦੀ ਨਿਆਂਇਕ ਜਾਂਚ ਹੋਵੇਗੀ। ਵੀਰਵਾਰ ਨੂੰ ਮੁਖਤਾਰ ਅੰਸਾਰੀ ਦੀ ਸਿਹਤ ਵਿਗੜਨ ਤੋਂ ਬਾਅਦ ਬਾਂਦਾ ਜ਼ਿਲ੍ਹਾ ਜੇਲ੍ਹ ਤੋਂ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਲਿਜਾਇਆ ਗਿਆ, ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਮੁਖਤਾਰ ਦੇ ਪਰਿਵਾਰ ਨੇ ਅੰਸਾਰੀ 'ਤੇ ਜੇਲ 'ਚ ਉਸ ਨੂੰ ਧੀਮਾ ਜ਼ਹਿਰ ਦੇਣ ਦਾ ਦੋਸ਼ ਲਗਾਇਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਭਾਰਤੀ ਨੇਵੀ ਫੌਜ ਦਾ ਦਾਅਵਾ, ਬੰਧਕ ਈਰਾਨੀ ਝੰਡੇ ਵਾਲੇ ਜਹਾਜ਼ ਨੂੰ ਛੁਡਾਉਣ ਦੀ ਮੁਹਿੰਮ ਜਾਰੀ
NEXT STORY