ਉੱਤਰਕਾਸ਼ੀ- ਯਮੁਨੋਤਰੀ ਧਾਮ ਦੇ ਦਰਸ਼ਨਾਂ ਲਈ ਜਾ ਰਹੇ ਗੁਜਰਾਤ ਦੇ ਇਕ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪੁਲਸ ਨੇ ਇੱਥੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਨੂੰ ਅਕਸ਼ੈ ਤ੍ਰਿਤੀਆ ਦੇ ਤਿਉਹਾਰ 'ਤੇ ਯਮੁਨੋਤਰੀ ਧਾਮ ਦੇ ਕਿਵਾੜ ਸ਼ਰਧਾਲੂਆਂ ਲਈ ਖੋਲ੍ਹੇ ਜਾਣ ਤੋਂ ਬਾਅਦ ਵਾਪਰੀ। ਜਦੋਂ ਗੁਜਰਾਤ ਦੇ ਸੂਰਤ ਦੇ ਕੌਸ਼ੰਭਾ ਦੇ ਕਨਕ ਸਿੰਘ (62) ਮਾਂ ਯਮੁਨਾ ਦੇ ਦਰਸ਼ਨ ਕਰਨ ਜਾ ਰਹੇ ਸਨ ਅਤੇ ਰਾਹ 'ਚ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ।
ਓਧਰ ਥਾਣਾ ਮੁਖੀ ਗਜੇਂਦਰ ਬਹੁਗੁਣਾ ਨੇ ਦੱਸਿਆ ਕਿ ਸ਼ਰਧਾਲੂ ਦੀ ਮੌਤ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੱਸ ਦੇਈਏ ਕਿ ਉੱਤਰਾਖੰਡ 'ਚ ਪਿਛਲੇ ਸਾਲ ਚਾਰਧਾਮ ਯਾਤਰਾ 'ਤੇ ਗਏ ਕਈ ਸ਼ਰਧਾਲੂਆਂ ਦੀ ਦਿਲ ਦਾ ਦੌਰਾ ਪੈਣ ਜਾਂ ਹੋਰ ਕਾਰਨਾਂ ਕਰਕੇ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਸਰਕਾਰ ਨੇ 55 ਸਾਲ ਤੋਂ ਵੱਧ ਉਮਰ ਦੇ ਸ਼ਰਧਾਲੂਆਂ ਅਤੇ ਕਿਸੇ ਵੀ ਬੀਮਾਰੀ ਤੋਂ ਪੀੜਤ ਸ਼ਰਧਾਲੂਆਂ ਨੂੰ ਯਾਤਰਾ 'ਤੇ ਜਾਣ ਤੋਂ ਪਹਿਲਾਂ ਆਪਣੀ ਸਿਹਤ ਦੀ ਜਾਂਚ ਜ਼ਰੂਰ ਕਰਾਉਣ ਦੀ ਸਲਾਹ ਜਾਰੀ ਕੀਤੀ ਹੈ।
ਡਾ. ਰਾਜੀਵ ਬਿੰਦਲ ਬਣੇ ਹਿਮਾਚਲ ਭਾਜਪਾ ਦੇ ਨਵੇਂ ਪ੍ਰਧਾਨ, JP ਨੱਢਾ ਨੇ ਕੀਤੀ ਨਿਯੁਕਤੀ
NEXT STORY