ਅਜਮੇਰ (ਯੂ. ਐੱਨ. ਆਈ.)– ਜ਼ਿਲੇ ’ਚ ਕਾਵਾਂ ਦੇ ਮਰਨ ਦਾ ਅੰਕੜਾ ਵਧਦਾ ਹੀ ਜਾ ਰਿਹਾ ਹੈ ਅਤੇ ਹੁਣ ਤਕ 94 ਕਾਂ ਮਰ ਚੁੱਕੇ ਹਨ। ਹੁਣ ਤਕ ਅਜਮੇਰ ’ਚ 72 ਅਤੇ ਬਿਆਵਰ ’ਚ 22 ਕਾਵਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ। ਕਾਵਾਂ ਦੇ ਮਰਨ ਦੇ ਕਾਰਣ ਜਾਣਨ ਲਈ ਅਜਮੇਰ ਵਣ ਮੰਡਲ ਵਲੋਂ ਭੋਪਾਲ ਤੇ ਉੱਤਰ ਪ੍ਰਦੇਸ਼ ਦੇ ਬਰੇਲੀ ਸਥਿਤ ਆਈ. ਵੀ. ਆਰ. ਆਈ. ਕੇਂਦਰ ’ਚ ਜਾਂਚ ਲਈ ਨਮੂਨੇ ਭੇਜੇ ਹੋਏ ਹਨ ਪਰ ਅਜੇ ਰਿਪੋਰਟ ਦੀ ਉਡੀਕ ਹੈ।
ਰਿਪੋਰਟ ਸੋਮਵਾਰ-ਮੰਗਲਵਾਰ ਤਕ ਮਿਲਣ ਦੀਆਂ ਸੰਭਾਵਨਾਵਾਂ ਦੱਸੀਆਂ ਜਾ ਰਹੀਆਂ ਹਨ। ਇਹ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਜ਼ਹਿਰੀਲਾ ਦਾਣਾ ਖਾਣ ਨਾਲ ਵੀ ਇਨ੍ਹਾਂ ਦੀ ਮੌਤ ਹੋਈ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਰਾਜ ਦੇ ਜੈਪੁਰ ਜ਼ਿਲੇ ’ਚ ਸਾਂਭਰ ਝੀਲ ਤੋਂ ਵੱਡੀ ਗਿਣਤੀ ’ਚ ਪੰਛੀਆਂ ਦੇ ਮਰਨ ’ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਉਨ੍ਹਾਂ ਦੀ ਰੱਖਿਆ ਲਈ ਪੂਰੇ ਸੂਬੇ ਦੇ ਜ਼ਿਲਾ ਕੁਲੈਕਟਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਸਨ। ਡਿਪਟੀ ਕਮਿਸ਼ਨਰ ਵਿਸ਼ਵ ਮੋਹਨ ਸ਼ਰਮਾ ਦੀਆਂ ਹਦਾਇਤਾਂ ’ਤੇ ਹੀ ਜੰਗਲਾਤ ਵਿਭਾਗ ਸਰਗਰਮ ਹੋਇਆ ਅਤੇ ਨਮੂਨੇ ਜਾਂਚ ਲਈ ਬਰੇਲੀ ਭਿਜਵਾਏ ਗਏ।
ਦਾਜ ਦੇ ਲੋਭੀਆਂ ਨੇ 17 ਸਾਲਾ ਲੜਕੀ ਨੂੰ ਜਿਊਂਦਿਆਂ ਸਾੜਿਆ
NEXT STORY