ਨਵੀਂ ਦਿੱਲੀ/ਜੰਮੂ- ਅਮਰੀਕਾ, ਨਾਰਵੇ, ਸਿੰਗਾਪੁਰ ਅਤੇ ਕਈ ਹੋਰ ਦੇਸ਼ਾਂ ਤੋਂ ਆਏ ਸੀਨੀਅਰ ਡਿਪਲੋਮੈਟ ਨੇ ਜੰਮੂ-ਕਸ਼ਮੀਰ ਵਿਚ ਪੈ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਣ ਲਈ ਬੁੱਧਵਾਰ ਨੂੰ ਕਸ਼ਮੀਰ ਦਾ ਦੌਰਾ ਕੀਤਾ। ਇਸ ਮਾਮਲੇ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਵਫ਼ਦ 'ਚ ਅਮਰੀਕਾ, ਮੈਕਸੀਕੋ, ਗੁਆਨਾ, ਦੱਖਣੀ ਕੋਰੀਆ, ਸੋਮਾਲੀਆ, ਪਨਾਮਾ, ਸਿੰਗਾਪੁਰ, ਨਾਈਜੀਰੀਆ, ਸਪੇਨ, ਦੱਖਣੀ ਅਫਰੀਕਾ, ਨਾਰਵੇ, ਤੰਜਾਨੀਆ, ਰਵਾਂਡਾ, ਅਲਜੀਰੀਆ ਅਤੇ ਫਿਲਪੀਨ ਦੇ ਦਿੱਲੀ ਸਥਿਤ ਦੂਤਘਰਾਂ ਦੇ ਡਿਪਲੋਮੈਟ ਸ਼ਾਮਲ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਜ਼ਿਆਦਾਤਰ ਦੂਤਾਘਰਾਂ ਦੀ ਨੁਮਾਇੰਦਗੀ ਦੂਤਘਰ ਇੰਚਾਰਜ ਅਤੇ ਦੂਤਘਰ ਦੇ ਉਪ ਮੁਖੀ ਕਰਦੇ ਹਨ। ਹੋਰਾਂ ਦੀ ਨੁਮਾਇੰਦਗੀ ਮੰਤਰੀ-ਸਲਾਹਕਾਰ ਅਤੇ ਸਲਾਹਕਾਰ-ਪੱਧਰ ਦੇ ਸਿਆਸੀ ਅਧਿਕਾਰੀ ਕਰਦੇ ਹਨ। ਜੰਮੂ-ਕਸ਼ਮੀਰ 'ਚ ਤਿੰਨ ਪੜਾਵਾਂ 'ਚ ਚੋਣਾਂ ਹੋ ਰਹੀਆਂ ਹਨ। ਪਹਿਲੇ ਪੜਾਅ 'ਚ 24 ਸੀਟਾਂ 'ਤੇ 18 ਸਤੰਬਰ ਨੂੰ ਵੋਟਿੰਗ ਹੋਈ ਸੀ, ਜਦਕਿ ਦੂਜੇ ਪੜਾਅ 'ਚ ਬੁੱਧਵਾਰ ਨੂੰ 26 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਤੀਜੇ ਪੜਾਅ 'ਚ 40 ਸੀਟਾਂ 'ਤੇ 1 ਅਕਤੂਬਰ ਨੂੰ ਵੋਟਿੰਗ ਹੋਵੇਗੀ ਜਦਕਿ 8 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।
PM ਮੋਦੀ ਨੇ ਜੰਮੂ-ਕਸ਼ਮੀਰ ਦੇ ਸਾਰੇ ਵੋਟਰਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ
NEXT STORY