ਨਵੀਂ ਦਿੱਲੀ— ਪਹਾੜੀ ਖੇਤਰਾਂ ਵਿਚ ਭਾਰੀ ਬਰਫਬਾਰੀ ਕਾਰਨ ਉੱਤਰ ਭਾਰਤ ਸ਼ੀਤ ਲਹਿਰ ਅਤੇ ਸੰਘਣੀ ਧੁੰਦ ਦੀ ਲਪੇਟ ਵਿਚ ਹੈ। ਧੁੰਦ ਕਾਰਨ ਸੋਮਵਾਰ ਦੀ ਸਵੇਰ ਨੂੰ ਦਿੱਲੀ ਸਮੇਤ ਉੱਤਰ ਭਾਰਤ ਦੇ ਕਈ ਸਟੇਸ਼ਨਾਂ ਤੋਂ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਸੰਘਣੀ ਧੁੰਦ ਕਾਰਨ ਘੱਟ ਨਜ਼ਰ ਆਉਣ ਕਾਰਨ ਦਿੱਲੀ ਦੀਆਂ 16 ਟਰੇਨਾਂ ਲੇਟ ਹਨ। ਲੰਬੀ ਦੂਰੀ ਵਾਲੀਆਂ ਟਰੇਨਾਂ ਤੈਅ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧੁੰਦ ਦਾ ਅਸਰ ਉਡਾਣਾਂ ਦੇ ਸਮੇਂ 'ਤੇ ਵੀ ਪਿਆ ਹੈ।
ਇੱਥੇ ਦੱਸ ਦੇਈਏ ਕਿ ਦਿੱਲੀ ਦੇ ਕੁਝ ਇਲਾਕਿਆਂ ਵਿਚ ਹਵਾ ਦੀ ਗੁਣਵੱਤਾ ਵੀ ਖਰਾਬ ਸ਼੍ਰੇਣੀ ਵਿਚ ਰਿਕਾਰਡ ਕੀਤੀ ਗਈ ਹੈ। ਐਤਵਾਰ ਨੂੰ ਵੀ ਧੁੰਦ ਕਾਰਨ ਦਿੱਲੀ ਤੋਂ 13 ਟਰੇਨਾਂ ਅਤੇ ਕਈ ਉਡਾਣਾਂ ਲੇਟ ਹੋਈਆਂ ਸਨ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਅੱਜ ਦਿਨ ਭਰ ਦਿੱਲੀ ਦਾ ਆਸਮਾਨ ਸਾਫ ਰਹੇਗਾ। ਹਾਲਾਂਕਿ ਦਿੱਲੀ ਵਿਚ ਪ੍ਰਦੂਸ਼ਣ ਦਾ ਪੱਧਰ ਕੁਝ ਖੇਤਰਾਂ ਵਿਚ ਕਾਫੀ ਖਰਾਬ ਦਰਜ ਕੀਤਾ ਗਿਆ ਹੈ।
ਬੁਲੰਦਸ਼ਹਿਰ ਹਿੰਸਾ: ਦੋਸ਼ੀ ਪ੍ਰਸ਼ਾਂਤ ਦੀ ਪਤਨੀ ਨੇ ਪੁਲਸ 'ਤੇ ਲਗਾਏ ਗੰਭੀਰ ਦੋਸ਼
NEXT STORY