ਉੱਤਰ ਪ੍ਰਦੇਸ਼— ਪੁਲਸ ਵਲੋਂ ਬੁਲੰਦਸ਼ਹਿਰ ਹਿੰਸਾ 'ਚ ਸ਼ਹੀਦ ਹੋਏ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦਾ ਮੋਬਾਇਲ ਉਨ੍ਹਾਂ ਦੇ ਕਾਤਲ ਪ੍ਰਸ਼ਾਂਤ ਨਟ ਦੇ ਘਰੋਂ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਸੀ। ਇਸ ਮਾਮਲੇ 'ਚ ਸੋਮਵਾਰ ਨੂੰ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਪ੍ਰਸ਼ਾਂਤ ਨਟ ਦੀ ਪਤਨੀ ਨੇ ਦੋਸ਼ ਲਗਾਇਆ ਕਿ ਇੰਸਪੈਕਟਰ ਦਾ ਮੋਬਾਇਲ ਪੁਲਸ ਖੁਦ ਆਪਣੇ ਨਾਲ ਲਿਆਈ ਸੀ। ਪੁਲਸ ਨੇ ਉਨ੍ਹਾਂ ਦੇ ਘਰ ਆ ਕੇ ਨਕਲੀ ਤਲਾਸ਼ੀ ਕੀਤੀ ਅਤੇ ਮੋਬਾਇਲ ਦੀ ਬਰਾਮਦਗੀ ਦਿਖਾਈ। ਦੋਸ਼ੀ ਪ੍ਰਸ਼ਾਂਤ ਨੂੰ 27 ਦਸੰਬਰ 2018 ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜਿਆ ਗਿਆ ਸੀ।
ਸਿਆਨਾ ਇੰਸਪੈਕਟਰ ਰਾਘਵੇਂਦਰ ਕੁਮਾਰ ਮਿਸ਼ਰਾ ਨੇ ਐਤਵਾਰ ਨੂੰ ਪ੍ਰਸ਼ਾਂਤ ਦੇ ਘਰੋਂ ਤਲਾਸ਼ੀ ਦੌਰਾਨ 6 ਮੋਬਾਇਲ ਬਰਾਮਦ ਹੋਣ ਦੀ ਗੱਲ ਕਹੀ ਸੀ। ਇਸੇ 'ਚ ਇਕ ਮੋਬਾਇਲ ਸੁਬੋਧ ਕੁਮਾਰ ਸਿੰਘ ਦਾ ਹੋਣ ਦਾ ਦਾਅਵਾ ਵੀ ਕੀਤਾ ਗਿਆ ਸੀ। ਪੁਲਸ ਨੇ ਦਾਅਵਾ ਕੀਤਾ ਸੀ ਕਿ ਪ੍ਰਸ਼ਾਂਤ ਦੇ ਘਰ ਦੀ ਤਲਾਸ਼ੀ ਲੈਣ ਲਈ ਉਨ੍ਹਾਂ ਨੇ ਕੋਰਟ ਤੋਂ ਸਰਚ ਵਾਰੰਟ ਲਿਆ ਸੀ। ਉਸ ਦੇ ਬਾਅਦ ਦੋਸ਼ੀ ਦੇ ਘਰ ਦੀ ਤਲਾਸ਼ੀ ਲਈ ਸੀ। ਪ੍ਰਸ਼ਾਂਤ ਦੀ ਪਤਨੀ ਨੇ ਕਿਹਾ,''ਪੁਲਸ ਆਪਣੇ ਨਾਲ ਸਰਚ ਵਾਰੰਟ ਲਿਆਈ ਸੀ। ਉਨ੍ਹਾਂ ਨੇ ਪ੍ਰਸ਼ਾਂਤ ਦਾ ਕਮਰਾ ਪੁੱਛਿਆ ਅਤੇ 2 ਪੁਲਸ ਵਾਲੇ ਉਨ੍ਹਾਂ ਦੇ ਕਮਰੇ 'ਚ ਗਏ। ਉੱਥੇ ਪੁਲਸ ਵਾਲਿਆਂ ਨੇ ਡਰੈੱਸਿੰਗ ਟੇਬਲ 'ਤੇ ਇਕ ਫੋਨ ਰੱਖਿਆ। ਜਦੋਂ ਅਸੀਂ ਲੋਕਾਂ ਨੇ ਕਿਹਾ ਕਿ ਇਹ ਫੋਨ ਸਾਡਾ ਨਹੀਂ ਹੈ ਤਾਂ ਉਨ੍ਹਾਂ ਨੇ ਸਾਨੂੰ ਫਟਕਾਰ ਲਗਾਈ ਅਤੇ ਚੁੱਪ ਰਹਿਣ ਲਈ ਕਿਹਾ।'' ਪ੍ਰਸ਼ਾਂਤ ਦੀ ਪਤਨੀ ਨੇ ਦੋਸ਼ ਲਗਾਇਆ ਕਿ ਜਿਸ ਫੋਨ ਨੂੰ ਸੁਬੋਧ ਕੁਮਾਰ ਨੂੰ ਦੱਸ ਕੇ ਉਨ੍ਹਾਂ ਦੇ ਘਰੋਂ ਬਰਾਮਦਗੀ ਦਿਖਾਈ ਗਈ, ਉਹ ਪੁਲਸ ਆਪਣੇ ਨਾਲ ਲਿਆਈ ਸੀ।
ਜ਼ਿਕਰਯੋਗ ਹੈ ਕਿ ਗੋਕਸ਼ੀ ਦੇ ਦੋਸ਼ ਤੋਂ ਬਾਅਦ 3 ਦਸੰਬਰ 2018 ਨੂੰ ਬੁਲੰਦਸ਼ਹਿਰ 'ਚ ਹਿੰਸਾ ਹੋਈ ਸੀ। ਇਸ ਦੌਰਾਨ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਸਮੇਤ ਚਿੰਗਰਾਵਠੀ ਪਿੰਡ ਦੇ ਰਹਿਣ ਵਾਲੇ ਸੁਮਿਤ ਕੁਮਾਰ ਦਾ ਕਤਲ ਕਰ ਦਿੱਤਾ ਗਿਆ ਸੀ। ਵਾਰਦਾਤ ਤੋਂ ਬਾਅਦ ਪੁਲਸ ਨੇ ਐਕਸ਼ਨ ਲੈਂਦੇ ਹੋਏ ਸੁਬੋਧ ਕੁਮਾਰ ਸਿੰਘ ਦੇ ਕਤਲ ਦੇ ਦੋਸ਼ੀ ਪ੍ਰਸ਼ਾਂਤ ਨਟ ਨੂੰ ਸਿਕੰਦਰਾਬਾਦ ਤੋਂ ਗ੍ਰਿਫਤਾਰ ਕਰ ਲਿਆ ਸੀ।
ਰਾਵੀ ਦੀਆਂ ਛੱਲਾਂ ਫੈਲਾਅ ਰਹੀਆਂ ਨੇ ਬਾਬੇ ਨਾਨਕ ਦਾ 'ਸੇਵਾ-ਸੰਦੇਸ਼'
NEXT STORY