ਨਵੀਂ ਦਿੱਲੀ– ਰਾਜਧਾਨੀ ਦਿੱਲੀ ਦੇ ਇਕ ਸਰਕਾਰੀ ਸਕੂਲ ’ਚ ਇਕ ਵਿਦਿਆਰਥਣ ’ਤੇ ਸੀਲਿੰਗ ਫੈਨ (ਛੱਤ ਵਾਲਾ ਪੱਖਾ) ਡਿੱਗਣ ਦੀ ਘਟਨਾ ਸਾਹਮਣੇ ਆਈ ਹੈ। ਇਕ ਵਿਦਿਆਰਥਣ ਦੇ ਸਿਰ ’ਤੇ ਪੱਖਾ ਡਿੱਗਣ ਕਾਰਨ ਉਹ ਜ਼ਖਮੀ ਹੋ ਗਈ। ਉਸ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਨੂੰ ਲੈ ਕੇ ਫ਼ਿਲਹਾਲ ਸਕੂਲ ਵਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
ਇਹ ਘਟਨਾ ਦਿੱਲੀ ਦੇ ਨਾਂਗਲੋਈ ਇਲਾਕੇ ਦੀ ਹੈ, ਜਿੱਥੇ ਦਿੱਲੀ ਸਰਕਾਰ ਦਾ ਇਕ ਸਰਕਾਰੀ ਸਕੂਲ ਹੈ। ਸਕੂਲ ਦੀ ਛੱਤ ’ਤੇ ਲੱਗਾ ਪੱਖਾ ਅਚਾਨਕ ਡਿੱਗਣ ਕਾਰਨ ਵਿਦਿਆਰਥਣ ਜ਼ਖਮੀ ਹੋ ਗਈ। ਵਿਦਿਆਰਥਣ ਨੂੰ ਨਾਂਗਲੋਈ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਵਿਦਿਆਰਥਣ ਦਾ ਦੋਸ਼ ਹੈ ਕੇ ਸਕੂਲ ਦੀ ਛੱਤ ’ਚ ਨਮੀ ਬਣੀ ਹੋਈ ਸੀ ਅਤੇ ਉੱਥੋਂ ਪਾਣੀ ਟਪਕ ਰਿਹਾ ਸੀ। ਜਿਸ ਕਾਰਨ ਛੱਤ ’ਚ ਦਰਾਰ ਆ ਗਈ ਅਤੇ ਪੱਖਾ ਡਿੱਗ ਗਿਆ। ਉਸ ਸਮੇਂ ਕਲਾਸ ’ਚ ਪੜ੍ਹਾਈ ਚੱਲ ਰਹੀ ਸੀ। ਓਧਰ ਸਕੂਲ ਅਧਿਕਾਰੀਆਂ ਜਾਂ ਸਰਕਾਰ ਨੇ ਇਸ ਘਟਨਾ ’ਤੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ।
ਕਾਂਗਰਸ ’ਚ ਸ਼ਾਮਲ ਹੋਣ ਦੀ ਬਜਾਏ ਖੂਹ ’ਚ ਛਾਲ ਮਾਰਨਾ ਬਿਹਤਰ : ਗਡਕਰੀ
NEXT STORY