ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਦੇ ਵੱਧਦੇ ਖੌਫ ਨੇ ਮੁਸਲਿਮ ਭਰਾਵਾਂ ਦੀ ਮਿੱਠੀ ਈਦ ਨੂੰ ਵੀ ਫਿੱਕਾ ਕਰ ਦਿੱਤਾ ਹੈ। ਲੋਕ ਘਰ 'ਚ, ਘਰਾਂ ਦੀਆਂ ਛੱਤਾਂ 'ਤੇ ਨਮਾਜ਼ ਪੜ੍ਹ ਕੇ ਈਦ ਮਨਾ ਰਹੇ ਹਨ। ਇਸ ਦੌਰਾਨ ਨਾ ਤਾਂ ਕੋਈ ਗਲ਼ ਲੱਗ ਕੇ ਮਿਲਿਆ ਅਤੇ ਨਾ ਹੀ ਉਸ ਜ਼ਿੰਦਾਦਿਲੀ ਨਾਲ ਵਧਾਈ ਦੇ ਰਿਹਾ ਹੈ, ਜਿਵੇਂ ਪਹਿਲਾਂ ਹੁੰਦਾ ਸੀ। ਮੁਸਲਿਮ ਪਰਿਵਾਰਾਂ ਦੀ ਮੰਨੀਏ ਤਾਂ ਇਹ ਈਦ ਦੇਸ਼ ਦੀ ਪਹਿਲੀ ਅਜਿਹੀ ਈਦ ਹੋਵੇਗੀ ਕਿ ਲੋਕ ਮਸਜਿਦਾਂ 'ਚ ਨਮਾਜ਼ ਨਹੀਂ ਪੜ੍ਹਨਗੇ, ਨਾ ਕਿਸੇ ਦੇ ਘਰ ਜਾਣਗੇ, ਨਾ ਗਲ਼ ਲੱਗ ਕੇ ਮਿਲਣਗੇ ਅਤੇ ਨਾ ਹੀ ਕਿਸੇ ਨਾਲ ਹੱਥ ਮਿਲਾਉਣਗੇ।
ਉੱਥੇ ਹੀ ਆਜ਼ਾਦ ਭਾਰਤ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ, ਜਦੋਂ ਈਦ ਮੌਕੇ ਦਿੱਲੀ ਦੀ ਜਾਮਾ ਮਸਜਿਦ ਸਮੇਤ ਸਾਰੀਆਂ ਮਸਜਿਦਾਂ ਦੇ ਦਰਵਾਜ਼ੇ ਬੰਦ ਹਨ। ਇਸ ਦੇ ਨਾਲ ਲੋਕ ਸਵੇਰ ਤੋਂ ਹੀ ਆਪਣੇ-ਆਪਣੇ ਘਰਾਂ 'ਚ ਹੀ ਨਮਾਜ਼ ਅਦਾ ਕਰ ਰਹੇ ਹਨ। ਦੱਸ ਦੇਈਏ ਕਿ ਈਦ ਦੀ ਨਮਾਜ਼ ਪੜ੍ਹਨ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ 11.15 ਵਜੇ ਤੱਕ ਹੈ।
ਇਸ ਦਰਮਿਆਨ ਕੁਝ ਲੋਕ ਘਰਾਂ 'ਚੋਂ ਬਾਹਰ ਵੀ ਨਿਕਲੇ ਹਨ ਪਰ ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀ) ਦਾ ਧਿਆਨ ਰੱਖ ਰਹੇ ਹਨ। ਇਸ ਪਾਕ ਮੌਕੇ 'ਤੇ ਮਸਜਿਦਾਂ ਵਿਚ ਰੌਣਕ ਦੇਖਦੇ ਹੀ ਬਣਦੀ ਸੀ। ਅਜਿਹਾ ਪਹਿਲੀ ਵਾਰ ਹੈ, ਜਦੋਂ ਲੋਕ ਈਦ ਦੀਆਂ ਖੁਸ਼ੀਆਂ 'ਚ ਮਸਜਿਦਾਂ ਨੂੰ ਸ਼ਾਮਲ ਨਹੀਂ ਕਰ ਸਕੇ। ਮੌਜੂਦਾ ਪਾਬੰਦੀਆਂ ਕਾਰਨ ਈਦ ਦੌਰਾਨ ਨਜ਼ਰ ਆਉਣ ਵਾਲੀ ਆਮ ਚਹਿਲ-ਪਹਿਲ ਬਜ਼ਾਰਾਂ ਵਿਚ ਨਹੀਂ ਦਿੱਸ ਰਹੀ ਹੈ।
5 ਸਾਲ ਦਾ ਬੱਚਾ ਇਕੱਲਾ ਹੀ ਦਿੱਲੀ ਤੋਂ ਬੈਂਗਲੁਰੂ ਪਹੁੰਚਿਆ, 3 ਮਹੀਨੇ ਬਾਅਦ ਮਾਂ ਨੂੰ ਮਿਲਿਆ
NEXT STORY